ਚੜ੍ਹਤ ਪੰਜਾਬ ਦੀ
ਸਤ ਪਾਲ ਸੋਨੀ
ਲੁਧਿਆਣਾ, 01 ਜਨਵਰੀ – ਨਗਰ ਨਿਗਮ ਲੁਧਿਆਣਾ, ਜੋਨ-ਡੀ ਦਫ਼ਤਰ ਦੀ ਬਾਗਬਾਨੀ ਸ਼ਾਖਾ ਵਿੱਚ ਬਤੌਰ ਸੁਪਰਵਾਈਜ਼ਰ ਸੇਵਾ ਨਿਭਾ ਰਹੇ ਰਾਕੇਸ਼ ਰਾਣਾ ਕੱਲ੍ਹ 31 ਦਸੰਬਰ, 2024 ਨੂੰ ਸੇਵਾ ਮੁਕਤ ਹੋਏ। ਸੁਪਰਵਾਈਜ਼ਰ ਰਾਣਾ ਨੂੰ ਸਮੂਹ ਸਟਾਫ ਵੱਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ।
ਇਸ ਮੌਕੇ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ, ਐਲ.ਐਸ.ਓ. ਰਜਿੰਦਰ ਸਿੰਘ, ਜੇ.ਈ. ਕਿਰਪਾਲ ਸਿੰਘ ਤੇ ਸਮੂਹ ਸਟਾਫ ਮੈਂਬਰ ਵੀ ਹਾਜ਼ਰ ਸਨ। ਸਮੂਹ ਸਟਾਫ ਵੱਲੋਂ ਸੁਪਰਵਾਈਜ਼ਰ ਰਾਕੇਸ਼ ਰਾਣਾ ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਉਨ੍ਹਾਂ ਵੱਲੋਂ ਨਿਭਾਈਆਂ ਗਈਆਂ ਸ਼ਾਨਦਾਰ ਅਤੇ ਬੇਦਾਗਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਗੜ੍ਹਸ਼ੰਕਰ ਤਹਿਸੀਲ ਦੇ ਪਿੰਡ ਮਜਾਰੀ ਦੇ ਜੰਮਪਲ ਸ੍ਰੀ ਰਾਣਾ ਵੱਲੋਂ ਨਿਗਮ ਵਿੱਚ ਮਿਤੀ 01-06-1992 ਤੋਂ 31-12-2024 ਤੱਕ ਕਰੀਬ 33 ਸਾਲ ਆਪਣੀਆਂ ਸ਼ਾਨਦਾਰ ਅਤੇ ਬੇਦਾਗਸੇਵਾਵਾਂ ਦਿੱਤੀਆਂ।
ਵਿਦਾਇਗੀ ਪਾਰਟੀ ਮੌਕੇ ਸੁਪਰਵਾਈਜ਼ਰ ਰਾਣਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਨਾਂ ਨੂੰ ਭਵਿੱਖ ਵਿੱਚ ਆਪਣੇ ਜੱਦੀ ਪਿੰਡ ਮਜਾਰੀ ਦੀ ਸੇਵਾ ਦੇ ਨਾਲ-ਨਾਲ ਚੰਗੇ ਅਤੇ ਖੁਸ਼ਹਾਲ ਜੀਵਨ ਲਈ ਸ਼ੁੱਭ-ਕਾਮਨਾਵਾਂ ਵੀ ਦਿੱਤੀਆਂ। ਸੁਪਰਵਾਈਜ਼ਰ ਰਾਕੇਸ਼ ਰਾਣਾ ਵੱਲੋਂ ਸਮੂਹ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਉਹ ਆਪਣੇ ਸਾਥੀ ਮੁਲਾਜ਼ਮਾਂ ਵੱਲੋਂ ਉਨ੍ਹਾਂ ਦਾ ਹਰ ਚੰਗੇ ਮਾੜੇ ਵਕਤ ਵਿੱਚ ਸਾਥ ਦੇਣ ਲਈ ਹਮੇਸ਼ਾ ਰਿਣੀ ਰਹਿਣਗੇ।
Kindly like,share and subscribe our youtube channel CPD NEWS.Contact for News and advertisement at 9803-4506-01
1670200cookie-checkਨਗਰ ਨਿਗਮ ਦੇ ਸੁਪਰਵਾਈਜ਼ਰ ਰਾਕੇਸ਼ ਰਾਣਾ ਹੋਏ ਸੇਵਾ ਮੁਕਤ