ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ , 7 ਨਵੰਬਰ ( ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ) : ਰਾਮਪੁਰਾ ਰੇਲ ਮੋਰਚੇ ਵੱਲੋਂ ਪੰਜਾਬ ਸਰਕਾਰ ਦੇ 500 ਮੰਡੀਆਂ ਖ਼ਤਮ ਕਰਨ ਦੇ ਫ਼ੈਸਲੇ ਦੀ ਕੀਤੀ ਸਖ਼ਤ ਨਿਖੇਧੀ ਅਤੇ ਡੀਏਪੀ ਰੇਹ ਦੀ ਘਾਟ ਨੂੰ ਪੂਰਾ ਕਰਨ ਦੀ ਕੀਤੀ ਮੰਗ। ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਅਤੇ ਐਮ ਪੀ ਦੀ ਗਰੰਟੀ ਵਾਲਾ ਕਾਨੂੰਨ ਬਨਾਉਣ ਦੀ ਮੰਗ ਨੂੰ ਲੈਕੇ ਬੀਕੇਯੂ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਰਾਮਪੁਰਾ ਰੇਲਵੇ ਸਟੇਸ਼ਨ ਤੇ ਲੱਗਿਆ ਪੱਕਾ ਮੋਰਚਾ ਅੱਜ 403ਵੇੱ ਦਿਨ ਵੀ ਜੋਸ਼ ਖਰੋਸ਼ ਨਾਲ ਜਾਰੀ ਰਿਹਾ।
ਮੋਰਚੇ ਵਿੱਚ ਬੁਲਾਰਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਜੇਠੂਕੇ ਗੁਰਦੀਪ ਸਿੰਘ ਸੇਲਬਰਾਹ ਇਨਕਲਾਬੀ ਕੇਂਦਰ ਪੰਜਾਬ ਦੇ ਇਲਾਕਾ ਆਗੂ ਹਰਮੇਸ਼ ਕੁਮਾਰ ਰਾਮਪੁਰਾ ਬੀਕੇਯੂ ਏਕਤਾ ਡਕੌਂਦਾ ਦੇ ਸੁਖਵਿੰਦਰ ਸਿੰਘ ਭਾਈ ਰੂਪਾ ਰਣਜੀਤ ਸਿੰਘ ਕਰਿਆੜਵਾਲਾ ਮੀਤਾ ਕੌਰ ਢਪਾਲੀ ਬਲਵੀਰ ਕੌਰ ਕਰਿਆੜਵਾਲਾ ਸੁਖਦੇਵ ਸਿੰਘ ਸੰਘਾ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੇ 500 ਮੰਡੀਆਂ ਖ਼ਤਮ ਕਰਨ ਦੇ ਫੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਲੋਕ ਹਿਤੈਸ਼ੀ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਨ ਵਾਲੀ ਪੰਜਾਬ ਸਰਕਾਰ ਵੱਲੋਂ 500 ਮੰਡੀਆਂ ਖ਼ਤਮ ਕਰਨ ਦਾ ਕਿਸਾਨ ਵਿਰੋਧੀ ਫੈਸਲਾ ਕੀਤਾ ਹੈ ਅਤੇ ਖੇਤੀ ਵਿਰੋਧੀ ਲੋਕ ਵਿਰੋਧੀ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਦਾ ਮੁੱਢ ਬੰਨ੍ਣ ਦਾ ਕੋਝਾ ਯਤਨ ਕੀਤਾ ਹੈ ।
ਮੌਕੇ ਦੀਆਂ ਹਕੂਮਤਾਂ ਸੰਘ ਪੜਾ ਪੜਾ ਕੇ ਕਹਿੰਦੀਆਂ ਹਨ ਕਿ ਐਮ ਐੱਸ ਪੀ ਹੈ ਐਸ਼ ਪੀ ਸੀ ਅਤੇ ਐਮ ਐੱਸ ਪੀ ਜਾਰੀ ਰਹੇਗੀ ਹੁਣ ਜਦੋਂ ਮੰਡੀਆਂ ਨੂੰ ਹੀ ਸਰਕਾਰਾਂ ਵੱਲੋਂ ਖਤਮ ਕੀਤਾ ਜਾ ਰਿਹਾ ਹੈ ਤਾਂ ਫਿਰ ਸਰਕਾਰਾਂ ਦੇ ਇਹ ਬਿਆਨ ਖੋਖਲੇ ਸਾਬਤ ਹੁੰਦੇ ਹਨ ਆਗੂਆਂ ਨੇ ਅੱਗੇ ਕਿਹਾ ਕਿ ਕਣਕ ਦੀ ਬਿਜਾਈ ਦਾ ਪੂਰਾ ਜ਼ੋਰ ਹੈ ਪਰ ਪੰਜਾਬ ਸਰਕਾਰ ਵੱਲੋਂ ਡੀਏਪੀ ਖਾਦ ਦੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ।ਕਿਸਾਨਾਂ ਨੂੰ ਡੀਏਪੀ ਖਾਦ ਦੀ ਕਮੀਂ ਕਾਰਣ ਜੂਝਣਾ ਪੈ ਰਿਹਾ ਹੈ ਹਾਲਾਂਕਿ ਇਹ ਪ੍ਰਬੰਧ ਫ਼ਸਲ ਆਉਣ ਤੋਂ ਪਹਿਲਾਂ ਕੀਤੇ ਜਾਣੇ ਚਾਹੀਦੇ ਸਨ ਪਰ ਸਰਕਾਰ ਜਾਣਬੁਝ ਕੇ ਕਿਸਾਨਾਂ ਨੂੰ ਖੱਜਲ ਖੁਆਰ ਕਰ ਰਹੀ ਹੈ ਜੇਕਰ ਸਰਕਾਰ ਵੱਲੋਂ ਡੀਏਪੀ ਦੀ ਕਿੱਲਤ ਨੂੰ ਜਲਦੀ ਦੂਰ ਨਹੀਂ ਕੀਤਾ ਜਾਂਦਾ ਅਤੇ ਮੰਡੀਆਂ ਜੋ ਬੰਦ ਕਰਨ ਦਾ ਫੈਸਲਾ ਲਿਆ ਹੈ ਵਾਪਸ ਨਾ ਲਿਆ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ।ਅੱਜ ਇਸ ਮੌਕੇ ਭਜਨ ਸਿੰਘ ਢਪਾਲੀ ਮਾਤਾ ਨਸੀਬ ਕੌਰ ਢਪਾਲੀ ਲਖਵਿੰਦਰ ਸਿੰਘ ਸਧਾਨਾ ਗੁਰਚੇਤ ਸਿੰਘ ਕਰਿਆੜ ਵਾਲਾ ਨੇ ਗੀਤ ਪੇਸ਼ ਕੀਤੇ ਅਤੇ ਲੰਗਰ ਦੀ ਸੇਵਾ ਜਵਾਲਾ ਸਿੰਘ ਰਾਮਪੁਰਾ ਬੂਟਾ ਸਿੰਘ ਹਰਵੰਸ਼ ਸਿੰਘ ਢਪਾਲੀ ਭੋਲਾ ਸਿੰਘ ਸੇਲਬਰਾਹ ਅਤੇ ਹੋਰ ਸੇਵਾਦਾਰਾਂ ਨੇ ਨਿਭਾਈ।
901200cookie-checkਰਾਮਪੁਰਾ ਰੇਲਵੇ ਸਟੇਸ਼ਨ ਤੇ ਲੱਗਿਆ ਪੱਕਾ ਮੋਰਚਾ ਅੱਜ 403ਵੇੱ ਦਿਨ ਵੀ ਜੋਸ਼ ਖਰੋਸ਼ ਨਾਲ ਜਾਰੀ ਰਿਹਾ।