December 21, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ (ਪ੍ਰਦੀਪ ਸ਼ਰਮਾ):ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਰਾਮਪੁਰਾਫੂਲ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾਕਟਰ ਚਮਕੌਰ ਸਿੰਘ ਮਹਿਰਾਜ ਦੀ ਅਗਵਾਈ ਹੇਠ ਟੀਚਰ ਹੋਮ , ਨੇੜੇ ਟਰੱਕ ਯੂਨੀਅਨ ਵਿਖੇ ਹੋਈ। ਸਭ ਤੋ ਪਹਿਲਾ ਮਿਤੀ 21 ਅਕਤੂਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ ਮੋਰਿੰਡਾ ਵਿਖੇ ਜਥੇਬੰਦੀ ਵੱਲੋ ਸਫਲ ਰੋਸ ਰੈਲੀ ਕੱਢਣ ਤੇ ਡਾਕਟਰ ਸਾਥੀਆਂ ਨੂੰ ਵਧਾਈ ਦਿਤੀ ਕਿਉਂਕਿ ਇਸ ਰੈਲੀ ਵਿੱਚ ਜਥੇਬੰਦੀ ਦੀ ਗੱਲ ਸੁਣਨ ਲਈ ਪ੍ਰਸ਼ਾਸਨ ਨੂੰ ਖੁਦ ਚਲਕੇ ਆਉਣਾ ਪਿਆ ਸੀ ਅਤੇ ਉਹਨਾਂ ਨੇ ਮਿਤੀ 25 ਅਕਤੂਬਰ ਨੂੰ ਸਰਕਾਰ ਨਾਲ ਗੱਲਬਾਤ ਕਰਾਉਣ ਦਾ ਲਿਖਤੀ ਭਰੋਸਾ ਦਿਤਾ ਸੀ ।
ਪੰਜਾਬ ਬਾਡੀ ਦੇ ਕੈਸ਼ੀਅਰ ਡਾਕਟਰ ਐਚ ਐਸ ਰਾਣੂੰ ਨੇ ਫੋਨ ਤੇ ਮੀਟਿੰਗ ਨੂੰ ਦਸਿਆ ਕਿ 25 ਅਕਤੂਬਰ ਨੂੰ ਆਲ ਪਾਰਟੀ ਮੀਟਿੰਗ ਹੋਣ ਕਾਰਨ ਸਾਡੀ ਚੰਡੀਗੜ੍ਹ ਵਾਲੀ ਮੀਟਿੰਗ ਰੱਦ ਹੋ ਗਈ ਸੀ ਬਾਅਦ ਵਿੱਚ ਸਟੇਟ ਪ੍ਰਧਾਨ ਡਾਕਟਰ ਧੰਨਾ ਮੱਲ ਗੋਇਲ ਦੀ ਅਗਵਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲੇ ਸੀ ਉਨਾਂ ਜਥੇਬੰਦੀ ਨੂੰ ਭਰੋਸਾ ਦਿਤਾ ਸੀ ਕਿ ਤੁਹਾਡਾ ਮਸਲਾ ਸਾਡੇ ਧਿਆਨ ਵਿੱਚ ਹੈ ਇਸ ਦਾ ਜਲਦੀ ਹੱਲ ਲੱਭ ਲਿਆ ਜਾਵੇਗਾ। ਉਸ ਤੋ ਬਾਅਦ ਜਥੇਬੰਦੀ ਪੰਜਾਬ ਦੇ ਉਪ ਮੁੱਖ ਮੰਤਰੀ ਓ ਪੀ ਸੋਨੀ ਨੂੰ ਮਿਲੀ ਜਿਨਾਂ ਕੋਲ ਸਿਹਤ ਮਹਿਕਮਾ ਵੀ ਹੈ ਉਨਾਂ ਨੇ ਵੀ ਮਸਲਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।

ਅੱਜ ਦੀ ਮੀਟਿੰਗ ਵਿੱਚ ਹਾਜ਼ਰ ਜਿਲਾ ਚੇਅਰਮੈਨ ਡਾਕਟਰ ਜਗਤਾਰ ਸਿੰਘ ਫੂਲ ਨੇ ਕਿਹਾ ਸਰਕਾਰ ਨੂੰ ਲਾਰਿਆ ਦੀ ਨੀਤੀ ਛੱਡ ਕੇ ਇਮਾਨਦਾਰੀ ਨਾਲ ਪੇਂਡੂ ਡਾਕਟਰਾਂ ਦੇ ਮਸਲੇ ਨੂੰ ਹੱਲ ਕਰਨਾ ਚਾਹੀਦਾ ਹੈ। ਅੱਜ ਦੀ ਮੀਟਿੰਗ ਮੋਕੇ ਸਟੇਟ ਕਮੇਟੀ ਮੈਂਬਰ ਡਾਕਟਰ ਹਰਦੇਵ ਸ਼ਰਮਾ, ਬਲਾਕ ਚੇਅਰਮੈਨ ਡਾਕਟਰ ਗੁਰਸੇਵਕ ਸਿੰਘ ਢੱਡੇ, ਸੀਨੀਅਰ ਮੀਤ ਪ੍ਰਧਾਨ ਡਾਕਟਰ ਮਲਕੀਤ ਸਿੰਘ ਸੰਧੂ ਖੁਰਦ, ਮੀਤ ਪ੍ਰਧਾਨ ਡਾਕਟਰ ਰਵੇਲ ਸਿੰਘ ਮਹਿਰਾਜ, ਕੈਸ਼ੀਅਰ ਡਾਕਟਰ ਕੌਰ ਸਿੰਘ ਫੂਲ, ਸਹਾਇਕ ਕੈਸ਼ੀਅਰ ਡਾਕਟਰ ਹਰਵਿੰਦਰ ਸਿੰਘ, ਜਨਰਲ ਸਕੱਤਰ ਡਾਕਟਰ ਦੇਵ ਰਾਜ ਬੂਗਰ, ਮੁੱਖ ਸਲਾਹਕਾਰ ਡਾਕਟਰ ਹਰਜਿੰਦਰ ਸਿੰਘ ਭਾਈ ਰੂਪਾ, ਪ੍ਰਚਾਰ ਸਕੱਤਰ ਡਾਕਟਰ ਇਕਬਾਲ ਸਿੰਘ ਮਾਨਸਾਹੀਆ, ਕਨੂੰਨੀ ਸਲਾਹਕਾਰ ਡਾਕਟਰ ਭਰਥਰੀ ਸ਼ਰਮਾ ਆਦ ਹਾਜਿਰ ਸਨ।
88560cookie-checkਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਰਾਮਪੁਰਾਫੂਲ ਦੀ ਮਹੀਨਾਵਾਰ ਮੀਟਿੰਗ ਟੀਚਰ ਹੋਮ , ਨੇੜੇ ਟਰੱਕ ਯੂਨੀਅਨ ਵਿਖੇ ਹੋਈ
error: Content is protected !!