January 15, 2025

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 23 ਨਵੰਬਰ(ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ): ਸਥਾਨਕ ਮੌੜ ਰੋਡ ਤੇ ਸਰਦੀ ਦੇ ਮੌਸਮ ਵਿਚ ਭੱਠ ਲਗਾ ਕੇ ਮੂੰਗਫਲੀਆਂ ਵੇਚਣ ਵਾਲੇ ਪ੍ਰਵਾਸੀ ਵਿਅਕਤੀ ਦੀ ਬੀਤੀ ਰਾਤ ਮੋਟਰਸਾਈਕਲ ਸਵਾਰ ਚਾਰ ਲੁਟੇਰਿਆਂ ਵੱਲੋਂ ਲੁੱਟ ਖੋਹ ਤੋਂ ਬਾਅਦ ਉਸ ਦਾ ਕਤਲ ਕਰਨ ਦੀ ਖਬਰ ਪ੍ਰਾਪਤ ਹੋਈ ਹੈ
ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਕਰੀਬ ਇੱਕ ਵਜੇ ਦੋ ਮੋਟਰਸਾਈਕਲਾਂ ਤੇ ਸਵਾਰ ਚਾਰ ਵਿਅਕਤੀ ਮੌੜ ਰੋਡ ਤੇ ਲੱਗੇ ਮੂੰਗਫਲੀਆਂ ਦੇ ਭੱਠ ਦੇ ਨਾਲ ਬਣੀ ਝੌਂਪੜੀ ਵਿਚ ਚਲੇ ਗਏਇਸ ਦੌਰਾਨ ਉਨ੍ਹਾਂ ਨੇ ਪੈਸਿਆਂ ਦੀ ਮੰਗ ਕਰਦੇ ਹੋਏ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਦਿਲਸ਼ਾਨ ਖਾਨ (42) ਪੁੱਤਰ ਛੋਟੇ ਖਾਨ ਅਤੇ ਉਸ ਦੇ ਕੋਲ ਕੰਮ ਕਰਨ ਵਾਲੇ ਜੁਨੈਦ ਦੀ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀਉਕਤ ਲੋਕਾਂ ਵੱਲੋਂ ਝੌਂਪੜੀ ਵਿਚ ਰੱਖੀ ਰਾਸ਼ੀ ਲੁੱਟਣ ਤੋਂ ਬਾਅਦ ਦਿਲਸ਼ਾਦ ਦੇ ਸਿਰ ਤੇ ਤੇਜ਼ ਹਥਿਆਰ ਨਾਲ ਵਾਰ ਕਰ ਦਿੱਤਾ ਜਿਸ ਨਾਲ ਉਸ ਦੀ ਮੌਹੋ ਗਈ
ਇਸ ਤੋਂ ਇਲਾਵਾ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੇ ਮੂੰਗਫਲੀ ਵਾਲੇ ਕੋਲ ਕੰਮ ਕਰਦੇ ਇਕ ਨੌਜਵਾਨ ਦੇ ਹੱਥ ਪੈਰ ਬੰਨ੍ਹ ਕੇ ਉੱਥੋਂ ਫ਼ਰਾਰ ਹੋ ਗਏ।ਥਾਣਾ ਸਿਟੀ ਦੇ ਏ.ਐੱਸ.ਆਈ ਚਰਨਜੀਤ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੜਤਾਲ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

 

92380cookie-checkਲੁੱਟ ਖੋਹ ਦੀ ਨੀਅਤ ਨਾਲ ਮੂੰਗਫਲੀ ਵੇਚਣ ਵਾਲੇ ਦਾ ਕੀਤਾ ਕਤਲ
error: Content is protected !!