ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 14 ਮਾਰਚ, (ਪ੍ਰਦੀਪ ਸ਼ਰਮਾ) : ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਪਤਨੀ ਬੀਬਾ ਜਿੰਦਰ ਕੌਰ ਸਿੱਧੂ ਨੇ ਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਪਹੁੰਚ ਕੇ ਉੱਥੇ ਆਏ ਮਰੀਜਾਂ ਨੂੰ ਆਉਦੀਆਂ ਮੁਸਕਿਲਾਂ ਵਾਰੇ ਜਾਣਕਾਰੀ ਹਾਸਲ ਕੀਤੀ ਤੇ ਸਿਹਤ ਵਿਭਾਗ ਦੇ ਅਮਲੇ ਦੇ ਕੰਮ ਕਰਨ ਦੇ ਢੰਗ ਦਾ ਨਰੀਖਣ ਕੀਤਾ ਤਾਂ ਕਿ ਸਿਵਲ ਹਸਪਤਾਲ ਵਿੱਚ ਲੋਕਾਂ ਨੂੰ ਕਿਸੇ ਕਿਸਮ ਦੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।
ਉਹਨਾਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿਵਲ ਹਸਪਤਾਲ ਰਾਮਪੁਰਾ ਫੂਲ ਦਾ ਹਾਲ ਬਹੁਤ ਹੀ ਮਾੜਾ ਸੀ ਪਿਛਲੇ ਪੰਜ ਸਾਲ ਤੋ ਹਲਕੇ ਦੇ ਵਿਧਾਇਕ ਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਸਿਵਲ ਹਸਪਤਾਲ ਵੱਲ ਕੋਈ ਵੀ ਧਿਆਨ ਨਹੀ ਦਿੱਤਾ ਤੇ ਸਿਵਲ ਹਸਪਤਾਲ ਰਾਮਪੁਰਾ ਰੱਬ ਆਸਰੇ ਚੱਲ ਰਿਹਾ ਸੀ । ਸਥਾਨਕ ਸਹਿਰ ਵਾਸੀ ਤੇ ਹਲਕੇ ਦੇ ਲੋਕਾਂ ਲਈ ਇੱਕੋ ਇੱਕ ਸਿਵਲ ਹਸਪਤਾਲ ਹੈ ਜਿਸ ਵੱਲ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀ ਦਿੱਤਾ ਪਰਤੂੰ ਹੁਣ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਅੱਜ ਤੋ ਹੀ ਜਤਨ ਸੁਰੂ ਕਰ ਦਿੱਤੇ ਹਨ ਤੇ ਆਉਦੇ ਦਿਨਾਂ ਵਿੱਚ ਹੋਰ ਵੀ ਕਾਇਆ ਕਲਪ ਕੀਤੀ ਜਾਵੇਗੀ।ਜਿਕਰਯੋਗ ਹੈ ਕਿ ਸਿਵਲ ਹਸਪਤਾਲ ਰਾਮਪੁਰਾ ਫੂਲ ਆਪਣੇ ਮਾੜੇ ਪ੍ਰਬੰਧਾਂ ਕਾਰਨ ਤੇ ਸਰਕਾਰ ਦੀ ਬੇਰੁਖੀ ਦਾ ਸਿਕਾਰ ਹੋਇਆ ਜਿਸ ਕਾਰਨ ਇਲਾਕੇ ਦੀਆਂ ਸਿਹਤ ਸਹੂਲਤਾਂ ਤੇ ਸਵਾਲੀਆ ਨਿਸਾਨ ਲੱਗਿਆ ਹੋਇਆ ਸੀ। ਪਰਤੂੰ ਹੁਣ ਨਵੀ ਸਰਕਾਰ ਇੱਕ ਆਸ ਦੀ ਕਿਰਨ ਲੈਕੇ ਆਈ ਹੈ। ਜਿਸ ਤੇ ਲੋਕਾਂ ਨੂੰ ਬਹੁਤ ਆਸਾ ਤੇ ਉਮੀਦਾ ਹਨ।
1098600cookie-checkਵਿਧਾਇਕ ਸਿੱਧੂ ਦੀ ਪਤਨੀ ਬੀਬਾ ਜਿੰਦਰ ਕੌਰ ਸਿੱਧੂ ਨੇ ਸਿਵਲ ਹਸਪਤਾਲ ‘ਚ ਆਉਦੀਆਂ ਸਮੱਸਿਆਵਾਂ ਦੀ ਜਾਣਕਾਰੀ ਹਾਸਲ ਕੀਤੀ