December 21, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 14 ਮਾਰਚ (ਪ੍ਰਦੀਪ ਸ਼ਰਮਾ) :ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਦੇ ਘਰ ਸਵੇਰ ਤੋ ਹੀ ਇਲਾਕੇ ਦੇ ਲੋਕ ਸਿੱਧੂ ਨੂੰ ਵਧਾਈਆਂ ਤੇ ਮੁਬਾਰਕਬਾਦ ਦੇਣ ਪਹੁੰਚ ਜਾਂਦੇ ਹਨ ਤੇ ਦੇਰ ਰਾਤ ਤੱਕ ਵਿਧਾਇਕ ਬਲਕਾਰ ਸਿੰਘ ਸਿੱਧੂ ਲੋਕਾ ਵਿੱਚ ਘਿਰੇ ਰਹਿੰਦੇ ਹਨ।  ਵਿਧਾਇਕ ਸਿੱਧੂ ਦੇ ਘਰ ਮੇਲੇ ਵਰਗਾ ਮਹੌਲ ਬਣਿਆ ਰਹਿੰਦਾ ਜਿਥੇ ਲੋਕ ਵਿਧਾਇਕ ਬਲਕਾਰ ਸਿੰਘ ਸਿੱਧੂ ਨੂੰ ਵਧਾਈਆਂ ਤੇ ਮੁਬਾਰਕਬਾਦ ਦਿੰਦੇ ਹਨ। ਉੱਥੇ ਆਪਣੇ ਪਿੰਡ ਦੀਆਂ ਸਮੱਸਿਆਵਾਂ ਵਾਰੇ ਵੀ ਦਸਦੇ ਹਨ।
ਇਲਾਕੇ ਦੇ ਲੋਕ ਮੇਰੇ ਲਈ ਰੱਬ , ਹਰ ਵਿਆਕਤੀ ਮੇਰੇ ਪਰਿਵਾਰ ਦਾ ਹਿੱਸਾ : ਬਲਕਾਰ ਸਿੰਘ ਸਿੱਧੂ
ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਵੇਰ ਤੋ ਹੀ ਹਲਕੇ ਦੇ ਲੋਕ ਪਿੰਡਾਂ ਵਿਚੋਂ ਆਕੇ ਜਿਥੇ ਵਧਾਈਆਂ ਤੇ ਮੁਬਾਰਕਬਾਦ ਦਿੰਦੇ ਹਨ । ਉੱਥੇ ਪਿਛਲੀਆਂ ਸਰਕਾਰਾਂ ਦੀ ਨਾਕਾਮੀ ਸਰਕਾਰੀ ਦਫਤਰਾਂ ਵਿੱਚ ਹੁੰਦੀ ਬੇਕਦਰੀ ਵਾਰੇ ਵਿਸਥਾਰ ਨਾਲ ਦਸਦੇ ਹਨ। ਉਹਨਾਂ ਕਿਹਾ ਕਿ ਲੋਕਾਂ ਦੀਆਂ ਗੱਲਾਬਾਤਾ ਸੁਣਕੇ ਪਤਾ ਲੱਗਦਾ ਕਿ ਪਿਛਲੀਆਂ ਸਰਕਾਰਾਂ ਦੇ ਮੰਤਰੀਆਂ ‘ਤੇ ਵਿਧਾਇਕਾਂ ਨੇ ਸਿਰਫ ਆਪਣੇ ਘਰ ਭਰੇ ਨੇ ਇਲਾਕੇ ਦਾ ਕੁੱਝ ਨਹੀ ਕੀਤਾ ਜਿਸ ਕਾਰਨ ਲੋਕ ਡਾਹਢੇ ਨਿਰਾਸ ਸਨ ਤੇ ਇਸੇ ਨਿਰਾਸਾ ਦਾ ਨਤੀਜਾ ਕਿ ਲੋਕਾ ਨੂੰ ਆਮ ਆਦਮੀ ਪਾਰਟੀ ਵਿੱਚ ਇੱਕ ਆਸ ਦੀ ਕਿਰਨ ਦਿਸੀ ਤੇ ਉਹਨਾਂ ਨੇ ਸਾਰੀਆਂ ਪਾਰਟੀਆਂ ਨੂੰ ਨਿਕਾਰਦਿਆ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਇਆ ।
ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਆਸਾ ‘ਤੇ ਖਰੀ ਉਤਰੇਗੀ ‘ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਜਲਦੀ ਪੰਜਾਬ ਦੀ ਕਾਇਆ ਕਲਪ ਕਰ ਦੇਵੇਗੀ ਤੇ ਪੰਜਾਬ ਫੇਰ ਖੁਸਹਾਲੀ ਦੇ ਰਾਹ ਪਵੇਗਾ। ਉਹਨਾਂ ਕਿਹਾ ਕਿ 16 ਮਾਰਚ ਨੂੰ ਪਵਿੱਤਰ ਧਰਤੀ ਖਟਕਲ ਕਲਾਂ ਵਿਖੇ ਸਹੁੰ ਚੁੱਕ ਸਮਾਗਮ ਕਰਵਾਇਆ ਜਾ ਰਿਹਾ ਜਿਥੇ ਬਹੁਤ ਵੱਡੀ ਗਿਣਤੀ ਵਿੱਚ ਪੰਜਾਬ ਦੇ ਲੋਕ ਤੇ ਆਮ ਆਦਮੀ ਪਾਰਟੀ ਨੂੰ ਚਹੁੱਣ ਵਾਲੇ ਪਹੁੱਚ ਰਹੇ ਨੇ ਇਸ ਤੋ ਬਾਅਦ ਸਰਕਾਰ ਪੰਜਾਬ ਵਿੱਚ ਆਪਣਾ ਕੰਮ ਸੁਰੂ ਕਰ ਦੇਵੇਗੀ।
109900cookie-checkਵਿਧਾਇਕ ਸਿੱਧੂ ਦੇ ਘਰ ਮੇਲੇ ਵਰਗਾ ਮਹੌਲ ,ਇਲਾਕੇ ਦੇ ਲੋਕ ਵੱਡੀ ਗਿਣਤੀ ‘ਚ ਆ ਰਹੇ ਨੇ ਵਧਾਈਆਂ ਦੇਣ
error: Content is protected !!