December 22, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ 29 ਦਸੰਬਰ (ਰਿੰਕੂ ਸਿੱਧੜ): ਬਸਤੀ ਜੋਧੇਵਾਲ ਦੇ ਅਧੀਨ ਪੈਂਦੇ ਸੇਖੇਵਾਲ ਵਿਖੇ ਸਰਕਾਰੀ ਸਕੂਲ ‘ਚ ਦੋ ਕਰੋੜ ਦੀ ਲਾਗਤ ਨਾਲ ਬਣੇ ਇੰਨਡੋਰ ਸਟੇਡੀਅਮ ਦਾ ਵਿਧਾਇਕ ਰਾਕੇਸ਼ ਪਾ’ਡੇ ਜੀ ਨੇ ਉਦਘਾਟਨ ਕੀਤਾ । ਇਸ ਮੌਕੇ ਸਮਾਗਮ ਦੀ ਸੁੂਰੁਆਤ ਸਕੂਲ ਸਟਾਫ ਅਤੇ ਬੱਚਿਆਂ ਨੇ ਧਾਰਮਿਕ ਗਾਇਨ ਨਾਲ ਕੀਤੀ। ਸਮਾਗਮ ‘ਚ ਵਿਧਾਇਕ ਪਾਂਡੇ ਨਾਲ ਇਲਾਕਾ ਕੌਂਸਲਰ ਮਨੀ ਗਰੇਵਾਲ ਕੌਂਸਲਰ ਹੰਸਰਾਜ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
ਇਸ ਮੌਕੇ ਪਾਂਡੇ ਨੇ ਬੋਲਦਿਆਂ ਹੋਇਆਂ ਕਿਹਾ ਕਿ ਸਕੂਲ ਦਾ ਕੰਮ ਸਿਰੇ ਚੜ੍ਹਾਉਣ ਅਤੇ ਇਸ ਦੀ ਨੁਹਾਰ ਬਦਲਣ ਇੰਨਡੋਰ ਸਟੇਡੀਅਮ ਬਣਾਉਣ ਵਾਸਤੇ ਦੋ ਕਰੋੜ ਰੁਪਏ ਖਰਚ ਆਇਆ ਹੈ । ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਵਾਰਡ ਨੰਬਰ 85 ਵਿੱਚ ਡਿਵੈਲਪਮੈਂਟ ਦੇ ਕੰਮਾਂ ਲਈ ਗਿਆਰਾਂ ਕਰੋੜ ਰੁਪਿਆ ਖਰਚ ਕੀਤਾ ਹੈ । ਪਾ’ਡੇ ਨੇ ਕਿਹਾ ਕਿ ਮੈਂ ਕੌਂਸਲਰਾ’ ਅਤੇ ਇਲਾਕੇ ਦੇ ਲੋਕਾਂ ਦਾ ਧੰਨਵਾਦੀ ਹਾਂ ,ਜਿਨ੍ਹਾਂ ਨੇ ਮੈਨੂੰ ਹਰ ਤਰ੍ਹਾਂ ਸਹਿਯੋਗ ਦਿੱਤਾ ਅਤੇ ਦਿੰਦੇ ਰਹਿਣਗੇ । ਇਸ ਮੌਕੇ ਸਕੂਲ ਪ੍ਰਬੰਧਕਾਂ ਅਤੇ ਸਟਾਫ਼ ਨੇ ਵਿਧਾਇਕ ਪਾਂਡੇ ਨੂੰ ਸਿਰੋਪਾ ਪਾਕੇ ਸਨਮਾਨਿਤ ਵੀ ਕੀਤਾ ਤੇ ਇਸ ਮੌਕੇ ਇਲਾਕੇ ਦੇ ਲੋਕ ਵੱਡੀ ਗਿਣਤੀ ‘ਚ ਹਾਜ਼ਰ ਸਨ।
97210cookie-checkਸ਼ੇਖੇਵਾਲ ਦੇ ਸਰਕਾਰੀ ਸਕੂਲ ‘ਚ 75 ਲੱਖ ਦੀ ਲਾਗਤ ਨਾਲ ਬਣੇ ਇੰਨਡੋਰ ਸਟੇਡੀਅਮ ਅਤੇ ਸਵਾ ਕਰੋੜ ਸਕੂਲ ਲਈ ਬਿਲਡਿੰਗ ਦਾ ਕੀਤਾ ਵਿਧਾਇਕ ਪਾਂਡੇ ਨੇ ਉਦਘਾਟਨ 
error: Content is protected !!