December 22, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, ( ਰਿੰਕੂ ਸਿੱਧੜ ) -ਅੱਜ ਲੁਧਿਆਣਾ ਹਲਕਾ ਉਤਰੀ ਦੇ ਵਿਧਾਇਕ ਰਾਕੇਸ਼ ਪਾਂਡੇ ਨੇ ਸਲੈਮ ਟਾਬਰੀ,ਭੋਰਾ ਕਲੋਨੀ ਪੁਹੰਚ ਕੇ ਚਰਨਜੀਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੇਆਪਣੇ ਸਾਰੇ ਵਰਕਰਾਂ ਨੂੰ ਨਾਲ ਲੈਕੇ ਸਭ ਸਾਥੀਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਅਤੇ ਕਿਹਾ ਕਿ ਪੰਜਾਬ ਨੂੰ ਉਹ ਮੁੱਖ ਮੰਤਰੀ ਮਿਲਿਆ ਜੋ ਲੋਕਾਂ ਵਿੱਚ ਬੈਠ ਕੇ ਲੋਕਾਂ ਦੀ ਗੱਲ ਕਰਨ ਵਾਲਾ ਪੜਿਆ ਲਿਖਿਆ ਅਗਾਂਹ ਵਾਧੂ ਸੋਚ ਦਾ ਮਾਲਕ ਨੂੰ ਅਸੀਂ ਮੁੱਖ ਮੰਤਰੀ ਬਣਨ ਤੇ ਵਧਾਈ ਦਿੰਦੇ ਹਾਂ। ਕਾਂਗਰਸ ਪਾਰਟੀ ਹੀ ਕਥਨੀ ਤੇ ਕਰਨੀ ਹਮੇਸ਼ਾ ਸਾਫ ਰਹੀ ਹੈ ਬਾਕੀ ਵਿਰੋਧੀ ਪਾਰਟੀਆਂ ਜੋ ਅਜੇ ਸੋਚ ਹੀ ਰਹੀਆਂ ਹਨ ਅਨੁਸੂਚਿਤ ਜਾਤੀਆਂ ਵਿਚੋਂ ਮੁੱਖ ਮੰਤਰੀ ਬਨਾਉਣ ਦਾ ਇਹਨਾਂ ਨੇ ਕਰ ਕੇ ਵੀ ਦਿਖਾ ਦਿੱਤਾ।
ਇਸ ਮੌਕੇ ਬਾਬੂ ਰਾਮ ਆਸਰਾ ਨੇ ਮੰਗ ਕੀਤੀ ਕਿ ਨਵੇਂ ਮੁੱਖ ਮੰਤਰੀ ਵਾਲੀ ਸਰਕਾਰ ਵਿੱਚ ਸਾਡੇ 6 ਵਾਰ ਜਿੱਤੇ ਹੋਏ ਵਿਧਾਇਕ ਨੂੰ ਮੰਤਰੀ ਬਣਾਉਣ ਚਾਹੀਦਾ ਹੈ।ਬਾਬਾ ਸਾਹਿਬ ਸੇਵਾ ਫਾਉਂਡੇਸ਼ਨ ਦੇ ਪ੍ਰਧਾਨ ਰਿੰਕੂ ਸਿੱਧੜ ਅਤੇ ਚੈਅਰਮੈਨ ਜੋਰਾਵਰ ਸਿੰਘ ਜੌਹਲ ਨੇ ਮੰਗ ਕੀਤੀ ਕਿ ਲੁਧਿਆਣਾ ਦਾ ਹਲਕਾ ਉਤਰੀ ਬਹੁਜਨੀ ਏਰੀਆ ਹੋਣ ਕਾਰਨ ਸਾਡੇ ਵਿਧਾਇਕ ਰਾਕੇਸ਼ ਪਾਂਡੇ ਨੂੰ ਸਰਕਾਰ ਵਲੋਂ ਬਣਦਾ ਸਨਮਾਨ ਦੇਣਾ ਚਾਹੀਦਾ ਹੈ। ਇਸ ਮੌਕੇ ਵਿੱਕੀ ਦੱਤਾ, ਅਮਰਜੀਤ ਜੀਤਾ,ਸੋਹਨ ਲਾਲ ਕਪੂਰ,ਅਜੈ ਅਰੋੜਾ, ਲਖ਼ਮੀ ਚੰਦ ਬਿੱਟੂ, ਹਰਭਜਨ ਪ੍ਰਤਾਪ ਕੈਰੋਂ,ਧੀਰਜ ਕੁਮਾਰ ਸੋਨੂੰ,ਬਲਵਿੰਦਰ ਵਾਲੀਆ, ਬਲਦੇਵ ਸ਼ਰਮਾ, ਰੇਸ਼ਮ ਨੱਤ, ਲਖਬੀਰ ਲੱਖਾ, ਅਸ਼ਵਨੀ ਕੁਮਾਰ ਟੋਨੀ, ਭਿੰਦਾ ਬੈਂਸ, ਕੈਪਟਨ ਗੁਰਨਾਮ ਸਿੰਘ, ਨੱਛਤਰ ਰਾਣਾ, ਜਸਵੀਰ ਨਿੱਕੂ, ਦਲੀਪ ਸਿੰਘ, ਹਰਮੇਸ਼ ਲਾਲ ਮੱਲ, ਡਿੰਪੀ, ਪਵਨ ਕੁਮਾਰ, ਗੋਰਾ, ਸੰਜੇ ਬੰਗੜ, ਜਤਿੰਦਰ ਬੰਗੜ, ਸ਼ੈਲੀ, ਬਿੱਟੂ, ਕਮਲ ਪਾਲ, ਦਵਿੰਦਰ ਬਿੱਲਾ, ਅਤੇ ਰਾਜ ਬਾਲੀ ਬੰਗੜ ਹਾਜ਼ਰ ਸਨ।
83450cookie-checkਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ਤੇ ਲੁਧਿਆਣਾ ਦੇ ਐਮ ਐੱਲ ਏ ਰਾਕੇਸ਼ ਪਾਂਡੇ ਨੇ ਆਪਣੇ ਵਰਕਰਾਂ ਨਾਲ ਮਿੱਲ ਲੱਡੂ ਵੰਡੇ
error: Content is protected !!