December 22, 2024

Loading

 ਚੜ੍ਹਤ ਪੰਜਾਬ ਦੀ
ਲਾਲੜੂ,20 ਅਕਤੂਬਰ, (ਮਹਿੰਦਰ ਸਿੰਘ ਲਾਲੜੂ):ਹਲਕਾ ਵਿਧਾਇਕ ਡੇਰਾਬੱਸੀ ਸ੍ਰੀ ਐਨ ਕੇ ਸ਼ਰਮਾ ਜੀ ਡੇਰਾਬੱਸੀ ਅਤੇ ਲਾਲੜੂ ਵਿਖੇ ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ‘ਚ ਸ਼ਾਮਿਲ ਹੋਏ।ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਤੇ ਲਾਲੜੂ ਵਿਖੇ ਸੋਭਾ ਯਾਤਰਾ ਕੱਢੀ ਗਈ ਜਿਸ ਵਿਚ ਹਲਕਾ ਡੇਰਾਬੱਸੀ ਦੀ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਨੇ ਹਾਜਰੀ ਲਗਵਾਈ ਤੇ ਸੰਗਤਾ ਨੂੰ ਲੱਖ ਲੱਖ ਮੁਬਾਰਕਾਂ ਦਿੱਤੀਆਂ ਤੇ ਸਮਾਜ ਵਿੱਚ ਭਾਈਚਾਰਾ ਬਣਾ ਰਹੇ ਇਸ ਲਈ ਅਰਦਾਸ ਕੀਤੀ ਇਸ ਸਮੇਂ ਸੂਬਾ ਸਕੱਤਰ ਸਰਦਾਰ ਜਗਜੀਤ ਸਿੰਘ ਛਡਬੜ ਹਲਕਾ ਵਿਧਾਇਕ ਐਨ ਕੇ ਸਰਮਾ ਜੀ ਲੋਕ ਸਭਾ ਪਟਿਆਲਾ ਇਨਚਾਰਜ ਬੀਬੀ ਕਰਮਜੀਤ ਕੌਰ ਬਣਾਨਾ ਹਲਕਾ ਇੰਚਾਰਜ ਮਾਸਟਰ ਜਗਦੀਸ਼ ਰਾਮ ਲਾਲੜੂ ਹਲਕਾ ਪ੍ਰਧਾਨ ਚਰਨਜੀਤ ਦੇਵੀ ਨਗਰ ਹਲਕਾ ਉਪ ਪ੍ਰਧਾਨ ਜਸਵਿੰਦਰ ਸਿੰਘ ਝਿਊਰਹੇੜੀ ਜਨਰਲ ਸਕੱਤਰ ਹਨੀ ਸਿੰਘ ਲਾਲੜੂ ਸੈਕਟਰ ਪ੍ਰਧਾਨ ਈਸ਼ਵਰ ਸਿੰਘ ਜਾਸਤਨਾਂ ਤੇ ਬਹੁਤ ਸਾਰੇ ਬਸਪਾ ਆਗੂ ਤੇ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਹਾਜ਼ਰੀ ਭਰੀ
87780cookie-checkਹਲਕਾ ਵਿਧਾਇਕ ਐਨ ਕੇ ਸ਼ਰਮਾ ਡੇਰਾਬੱਸੀ ਅਤੇ ਲਾਲੜੂ ਵਿਖੇ ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ‘ਚ ਹੋਏ ਸ਼ਾਮਿਲ 
error: Content is protected !!