ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ ,(ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ): ਪੰਜਾਬ ਦੀ ਕਾਂਗਰਸ ਸਰਕਾਰ ਆਪਣੇ ਚੋਣ ਵਾਅਦੇ ਮੁਤਾਬਕ ਪਿੰਡਾਂ ਤੇ ਸ਼ਹਿਰਾਂ ਦਾ ਮੂੰਹ ਮੁਹਾਂਦਰਾ ਬਦਲਣ ਲਈ ਹਮੇਸ਼ਾ ਹੀ ਤੱਤਪਰ ਹੈ ਅਤੇ ਇਸ ਮਕਸਦ ਲਈ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਪੰਚਾਇਤਾਂ ਨੂੰ ਦਿਲ ਖੋਲ ਕੇ ਗਰਾਂਟਾਂ ਦੇ ਗੱਫੇ ਦੇ ਰਹੀ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਮਾਲ ਮੰਤਰੀ ਤੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਜੋੜੇ ਪੁਲ ਤੇ ਨੀਂਹ ਪੱਥਰ ਰੱਖਣ ਉਪਰੰਤ ਕੀਤਾ। ਮਹਿਰਾਜ ਮਾਈਨਰ ਸਿਸਟਮ 18.44 ਕਰੋੜ ਦੀ ਲਾਗਤ ਅਤੇ ਜਿਸ ਦੀ ਲੰਬਾਈ ਲਗਪਗ 19 ਕਿਲੋਮੀਟਰ ਹੈ। ਸਿੰਚਾਈ ਰਕਬਾ ਏਕੜ 34530 ਹੋਵੇਗੀ। ਕੰਕਰੀਟ ਰੀਲਾਈਨਿੰਗ ਜਲਦੀ ਪ੍ਰਾਜੈਕਟ ਤਿਆਰ ਹੋ ਜਾਵੇਗਾ।
ਪਿੰਡਾਂ ਤੇ ਸ਼ਹਿਰਾ ਦੇ ਵਿਕਾਸ ਦੀ ਕੋਈ ਕਮੀ ਨਹੀ ਆਉਣ ਦੇਵਾਂਗੇ– ਕਾਂਗੜ
ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀਆਂ ਗਲੀਆਂ, ਨਾਲੀਆਂ, ਸੀਵਰੇਜ, ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਹੋਰ ਵਿਕਾਸ ਕਾਰਜਾਂ ਦੀ ਗਤੀ ਨੂੰ ਤੇਜ਼ ਕਰਨ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਦਿੱਤੀਆਂ ਗਈਆਂ ਹਨ। ਉਨਾਂ ਹਲਕੇ ਦੇ ਪੰਚਾਂ ਸਰਪੰਚਾਂ ਨੂੰ ਵੀ ਅਪੀਲ ਕੀਤੀ ਕਿ ਸਰਕਾਰ ਵੱਲੋਂ ਜੋ ਵੀ ਵਿਕਾਸ ਕਾਰਜਾਂ ਲਈ ਫੰਡ ਮੁਹੱਈਆ ਕਰਵਾਏ ਗਏ ਹਨ ਉਹ ਜਲਦੀ ਤੋਂ ਜਲਦੀ ਲਗਾਏ ਜਾਣ ਤਾਂ ਜੋ ਸਮੁੱਚੇ ਪਿੰਡਾਂ ਦਾ ਬਿਨਾਂ ਭੇਦਭਾਵ ਦੇ ਵਿਕਾਸ ਹੋ ਸਕੇ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸੰਜੀਵ ਢੀਂਗਰਾ ਟੀਨਾ, ਸ਼ਹਿਰੀ ਪ੍ਰਧਾਨ ਸੁਨੀਲ ਕੁਮਾਰ ਬਿੱਟਾ, ਸਾਬਕਾ ਟਰੱਕ ਯੂਨੀਅਨ ਪ੍ਰਧਾਨ ਭੋਲਾ ਸ਼ਰਮਾ, ਮਹਿਰਾਜ ਕਮੇਟੀ ਪ੍ਰਧਾਨ ਗੁਰਪ੍ਰੀਤ ਸਿੰਘ ਬੀਰਾ, ਰਾਜਾ ਸਿੱਧੂ ਮਹਿਰਾਜ, ਸਰਪੰਚ ਲੱਖਾ ਸਿੰਘ ਪਿੱਪਲੀ, ਕਰਮਜੀਤ ਸਿੰਘ ਖਾਲਸਾ, ਜੀ.ਐੱਸ ਮੇਜਰ ਸਿੰਘ, ਗੁਰਭਜਨ ਸਿੰਘ ਢਿੱਲੋਂ, ਤਿੱਤਰ ਮਾਨ, ਸੁਰਜੀਤ ਸਿੰਘ ਕੰਡਾ, ਅਮਰਿੰਦਰ ਸਿੰਘ ਰਾਜਾ, ਅਸ਼ੋਕ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਹਾਜਰ ਸਨ।
954600cookie-checkਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਮਹਿਰਾਜ ਮਾਈਨਰ ਦਾ ਰੱਖਿਆ ਨੀਂਹ ਪੱਥਰ