June 25, 2024

Loading

ਚੜ੍ਹਤ ਪੰਜਾਬ ਦੀ

ਸਤ ਪਾਲ ਸੋਨੀ

ਲੁਧਿਆਣਾ,10 ਜਨਵਰੀ – ਸੇਵਾ ਤੇ ਭਗਤੀ ਦੇ ਪੁੰਜ ਭਾਈ ਘਨ੍ਹੱਈਆ ਜੀ ਦੀ ਸੇਵਾ ਭਾਵਨਾ ਵਾਲੀ ਸੋਚ ਤੇ ਪਹਿਰਾ ਦੇਣ ਵਾਲੇ ਅਤੇ ਕੌਮਾਂਤਰੀ ਪੱਧਰ ਤੇ ਕੀਮਤੀ ਮਨੁੱਖੀ ਜਿੰਦਗੀਆਂ ਨੂੰ  ਬਚਾਉਣ ਲਈ ਵੱਡੇ ਪੱਧਰ ਤੇ ਖੂਨ ਦਾਨ ਕਰਨ ਦੀ ਪ੍ਰਚਾਰ ਮੁਹਿੰਮ ਨੂੰ ਪ੍ਰਚੰਡ ਕਰਕੇ ਹੁਣ ਤੱਕ ਸੱਤ ਸੋ ਤੋ ਵੱਧ ਖੂਨਦਾਨ ਕੈਂਪ ਲੱਗਾ ਕੇ ਨਿਸ਼ਕਾਮ ਰੂਪ ਵਿੱਚ ਲੋੜਵੰਦ ਮਰੀਜਾਂ ਦਾ ਸਹਾਰਾ ਬਣਨ ਵਾਲੇ ਭਾਈ ਘਨ੍ਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਦੇ ਸੰਸਥਾਪਕ ਤੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਕੇਵਲ ਇੱਕ ਵਿਅਕਤੀ ਨਹੀਂ ਬਲਕਿ ਆਪਣੇ ਆਪ ਵਿੱਚ ਇੱਕ ਸੰਮਪੂਰਨ ਸੰਸਥਾ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੁਧਿਆਣਾ ਵਿਧਾਨ ਸਭਾ ਹਲਕਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਬੱਸੀ(ਗੋਗੀ) ਨੇ ਸ੍ਰੀ ਗੁਰੂ ਤੇਗ ਬਹਾਦਰ (ਚੈ) ਹਸਪਤਾਲ ਵਿਖੇ ਹਸਪਤਾਲ ਦੀ ਮੈਨੇਜਮੈਂਟ ਵੱਲੋ ਆਯੋਜਿਤ ਕੀਤੇ ਗਏ ਸਨਮਾਨ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਇੱਕਤਰ ਹੋਈਆਂ ਪ੍ਰਮੁੱਖ ਸ਼ਖਸ਼ੀਅਤਾਂ, ਹਸਪਤਾਲ ਦੇ ਡਾਕਟਰ ਸਾਹਿਬਾਨ ਤੇ ਸਟਾਫ ਮੈਬਰਾਂ ਨੂੰ ਸੰਬੋਧਨ ਕਰਦਿਆਂ ਹੋਇਆ ਕੀਤਾ।
ਵਿਧਾਇਕ ਗੁਰਪ੍ਰੀਤ ਬੱਸੀ(ਗੋਗੀ) ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਹੀ ਅਰਥਾਂ ਵਿੱਚ ਭਾਈ ਘਨ੍ਹੱਈਆ ਜੀ ਦੀ ਮਨੁੱਖੀ ਸੇਵਾ ਭਾਵਨਾ ਵਾਲੀ ਸੋਚ ਤੇ ਪਹਿਰਾ ਦੇਣ ਵਾਲੇ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਵੱਲੋ ਸਮਾਜ ਸੇਵੀ ਤੇ ਧਾਰਮਿਕ ਕਾਰਜ ਕਰਕੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲ ਦਲ ਵਿਚੋਂ ਕੱਢ ਕੇ ਉਨ੍ਹਾਂ ਨੂੰ ਉਸਾਰੂ ਸੋਚ ਵਾਲੇ ਕਾਰਜਾਂ, ਖਾਸ ਕਰਕੇ ਬਾਣੀ ਤੇ ਬਾਣੇ ਦੇ ਸਿਧਾਂਤ ਨਾਲ ਜੋੜਨ ਦੇ ਸੁਹਿਰਦ ਯਤਨ ਕੀਤੇ ਜਾ ਰਹੇ ਹਨ।ਉਹ ਸਮੁੱਚੇ ਸਮਾਜ ਲਈ ਚਾਨਣ ਦਾ ਮੁਨਾਰਾ ਹਨ,ਖਾਸ ਕਰਕੇ ਉਨ੍ਹਾਂ ਵੱਲੋਂ ਲੋੜਵੰਦ ਮਰੀਜ਼ਾਂ ਲਈ ਆਪਣੀ ਇਨੋਵਾ ਗੱਡੀ ਨੂੰ ਆਧੁਨਿਕ ਐਬੂਲੈਂਸ ਵਿੱਚ ਤਬਦੀਲ ਕਰਕੇ ਜੋ ਨਿਸ਼ਕਾਮ ਐਬੂਲੈਂਸ ਸੇਵਾ ਚਲਾਈ ਜਾ ਰਹੀ ਹੈ।ਉਹ ਕਾਬਲੇ ਤਾਰੀਫ਼ ਹੈ ਜਿਸ ਦੇ ਲਈ ਮੈ ਪੰਜਾਬ ਸਰਕਾਰ ਵੱਲੋ ਜੱਥੇ.ਨਿਮਾਣਾ ਨੂੰ ਉਨ੍ਹਾਂ ਦੇ ਸੇਵਾ ਕਾਰਜਾਂ ਲਈ ਮੁਬਾਰਕਬਾਦ ਦਿੰਦਾ ਹਾਂ।
ਇਸ ਦੌਰਾਨ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀਮਤੀ ਸੁਰਭੀ ਮਲਿਕ ਨੇ ਆਪਣੇ ਸੰਬੋਧਨ ਵਿੱਚ ਕਿ ਹਾ ਕਿ ਸਮੁੱਚੇ ਪੰਜਾਬ ਰਾਜ ਵਿੱਚ ਖੂਨਦਾਨ ਕਰਨ ਦੀ ਮੁਹਿੰਮ ਚਲਾਉਣ ਵਾਲੇ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ  ਇੱਕ ਰੋਲ ਮਾਡਲ ਸ਼ਖਸ਼ੀਅਤ ਹਨ ਜਿਨ੍ਹਾਂ ਦੇ ਸੇਵਾ ਕਾਰਜਾਂ ਸਦਕਾ ਆਪ ਨੂੰ ਪੰਜਾਬ ਸਰਕਾਰ 10 ਵਾਰੀ ਸਟੇਟ ਐਵਾਰਡ ਨਾਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਕਈ ਵਾਰ ਸਨਮਾਨਿਤ ਕਰ ਚੁੱਕਾ ਹੈ। ਉਨ੍ਹਾਂ ਨੇ ਕਿਹਾ ਮੌਜੂਦਾ ਸਮੇਂ ਅੰਦਰ ਇੱਕ ਨਰੋਏ ਸਮਾਜ ਦੀ ਸਿਰਜਨਾ ਕਰਨ ਵਿੱਚ, ਖਾਸ ਕਰਕੇ ਸਮਾਜ ਦੇ ਲੋਕਾਂ ਨੂੰ ਖੂਨਦਾਨ ਕਰਨ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨ ਲਈ ਜੋ ਉਪਰਾਲੇ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇ.ਨਿਮਾਣਾ ਤੇ ਉਨਾਂ ਦੀ ਟੀਮ ਦੇ ਮੈਬਰਾਂ ਵੱਲੋ ਕੀਤੇ ਜਾ ਰਹੇ ਹਨ।ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹਨ ਜਿਸ ਦੇ ਸਦਕਾ ਅੱਜ ਅਸੀਂ ਉਨ੍ਹਾਂ ਨੂੰ ਸੇਵਾ ਐਵਾਰਡ ਨਾਲ ਸਨਮਾਨਿਤ ਕਰਨ ਵਿੱਚ ਮਾਣ ਮਹਿਸੂਸ ਕਰ ਰਹੇ ਹਾਂ।
ਸਮਾਗਮ ਦੌਰਾਨ ਸ਼੍ਰੀ ਗੁਰੂ ਤੇਗਬਹਾਦਰ(ਚੈਂ)ਹਸਪਤਾਲ ਦੀ ਮੈਨਜਮੈਂਟ ਦੇ ਪ੍ਰਧਾਨ ਅਮਰਦੀਪ ਸਿੰਘ ਬਖਸ਼ੀ ਨੇ ਆਪਣੇ ਸ਼ਬਦਾਂ ਦੀ ਸਾਂਝ ਕਰਦਿਆਂ ਕਿਹਾ ਕਿ ਸੱਚੀ ਸੇਵਾ ਭਾਵਨਾ ਨਾਲ ਕਾਰਜ ਕਰਨ ਵਾਲੇ ਵਿਅਕਤੀ ਸਮਾਜ ਲਈ ਪ੍ਰੇਣਾ ਦਾ ਸਰੋਤ ਹੁੰਦੇ ਹਨ।ਜਿੰਨ੍ਹਾਂ ਵਿਚੋਂ ਇੱਕ ਹਨ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਜੋ ਹਰ ਸਮੇਂ ਆਪਣੇ ਸਾਥੀਆਂ ਨਾਲ ਨਿਸ਼ਕਾਮ ਰੂਪ ਵਿੱਚ ਲੋਕਾਂ ਸੇਵਾ ਕਰਨ ਨੂੰ ਤਤਪਰ ਰਹਿੰਦੇ ਹਨ।ਉਨਾਂ ਵੱਲੋ ਕਰੋਨਾ ਕਾਲ ਸਮੇਂ ਆਪਣੀ ਜਿੰਦਗੀ ਦੀ ਪ੍ਰਵਾਹ ਨਾ ਕਰਦਿਆਂ ਹੋਇਆ ਮਰੀਜਾਂ ਦੀਆਂ ਜਿੰਦਗੀਆਂ ਨੂੰ ਬਚਾਉਣ ਲਈ ਆਕਸੀਜਨ ਦੇ ਸਿਲੰਡਰ  ਤੇ ਭੁੱਖੇ ਵਿਅਕਤੀਆਂ ਨੂੰ ਲੰਗਰ ਪਹੁੰਚਾਣ ਦੀ  ਕੀਤੀ ਗਈ ਸੇਵਾ ਆਪਣੇ ਆਪ ਵਿੱਚ ਇੱਕ ਮਹਾਨ ਕਾਰਜ ਸੀ।ਇਸ ਦੇ ਨਾਲ ਹੀ ਸਾਡੇ ਹਸਪਤਾਲ ਦੇ ਬਲੱਡ ਬੈਕ ਲਈ ਉਨਾਂ ਵੱਲੋ ਭੇਟ ਕੀਤਾ ਜਾ ਰਿਹਾ ਨਿਸ਼ਕਾਮ ਬਲੱਡ ਕਈ ਮਰੀਜ਼ਾਂ ਦੀਆਂ ਜਿੰਦਗੀਆਂ ਬਚਾਉਣ ਵਿੱਚ ਮਦੱਦ ਕਰ ਰਿਹਾ ਹੈ ਜਿਸ ਦੇ ਲਈ ਮੈ ਉਨ੍ਹਾਂ ਦਾ ਧੰਨਵਾਦ ਪ੍ਰਗਟ ਕਰਦਾ ਹੋਇਆ ਹਸਪਤਾਲ ਦੀ ਸਮੁੱਚੀ ਮੈਨਜਮੈਂਟ ਵੱਲੋ ਉਨ੍ਹਾਂ ਨੂੰ ਸੇਵਾ ਐਵਾਰਡ ਪ੍ਰਦਾਨ ਕਰਨ ਤੇ ਫਖਰ ਮਹਿਸੂਸ ਕਰਦਾ ਹਾਂ।
ਇਸ ਦੌਰਾਨ ਵਿਧਾਇਕ ਗੁਰਪ੍ਰੀਤ ਬੱਸੀ(ਗੋਗੀ),ਡੀ.ਸੀ ਲੁਧਿਆਣਾ ਸ਼੍ਰੀਮਤੀ ਸੁਰਭੀ ਮਲਿਕ ਅਤੇ ਸ.ਅਮਰਦੀਪ ਸਿੰਘ ਬਖ਼ਸ਼ੀ ਪ੍ਰਧਾਨ ਸ਼੍ਰੀ ਗੁਰੂ ਤੇਗਬਹਾਦਰ ਚੈਰੀਟੇਬਲ ਹਸਪਤਾਲ ਨੇ ਸਾਂਝੇ ਤੌਰ ਤੇ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੂੰ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਨਿਸ਼ਕਾਮ ਮਨੁੱਖੀ ਭਲਾਈ ਕਾਰਜਾਂ ਲਈ ਸੇਵਾ ਐਵਾਰਡ ਤੇ ਦੋਸ਼ਾਲਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸਮਾਗਮ ਅੰਦਰ ਭਾਈ ਹਰਪਾਲ ਸਿੰਘ ਨਿਮਾਣਾ,ਸਰਪੰਚ ਨਿਰਮਲ ਸਿੰਘ ਬੇਰਕਲਾਂ,ਐਡਵੋਕੇਟ ਗਗਨਪ੍ਰੀਤ ਸਿੰਘ, ਜਥੇਦਾਰ ਹਰਜਿੰਦਰ ਸਿੰਘ,ਸ਼ਮਸ਼ੇਰ ਸਿੰਘ ਲਾਡੋਵਾਲ,ਡਾਇਰੈਕਟਰ ਡਾ:ਹਰੀਸ਼ ਸਹਿਗਲ ਜੋਗਿੰਦਰ ਸਿੰਘ, ਬਲਜੀਤ ਸਿੰਘ ਅਤੇ ਜੀ.ਟੀ.ਬੀ ਹਸਪਤਾਲ ਦੀ ਮੈਨੇਜ਼ਮੈਂਟ ਅਤੇ ਸਮੁੱਚਾ ਸਟਾਫ ਵਿਸ਼ੇਸ਼ ਤੌਰ ਤੇ ਹਾਜਰ ਸਨ।
#For any kind of News and advertisement contact us on 980-345-0601
Kindly Like,share and subscribe our News Portal https://charhatpunjabdi.com/wp-login.php

163820cookie-checkਵਿਧਾਇਕ ਗੂਰਪ੍ਰੀਤ ਗੋਗੀ ਤੇ ਡੀ.ਸੀ  ਸ਼੍ਰੀ ਮਤੀ ਸੁਰਭੀ ਮਲਿਕ ਵੱਲੋ ਜੱਥੇ.ਤਰਨਜੀਤ ਸਿੰਘ ਨਿਮਾਣਾ ਨੂੰ ਸੇਵਾ ਐਵਾਰਡ ਭੇਟ ਕਰਕੇ ਕੀਤਾ ਸਨਮਾਨਿਤ
error: Content is protected !!