December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 7 ਮਾਈ (ਪ੍ਰਦੀਪ ਸ਼ਰਮਾ) : ਦਰਸ਼ਨ ਸਿੰਘ ਸਿਧਾਨਾ ਅਤੇ ਉਸਦੇ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋ ਉਨਾਂ ਦੀ ਮਾਤਾ ਸੁਖਦੇਵ ਕੌਰ (90ਸਾਲ) ਪਤਨੀ ਸੇਵਾ ਸਿੰਘ ਜੋ ਸਵਾਰਗ ਸੁਧਾਰ ਗਏ ਸਨ। ਮਾਤਾ ਸੁਖਦੇਵ ਕੌਰ ਵਿਧਾਨ ਸਭਾ ਹਲਕਾ ਰਾਮਪੁਰਾਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਸਕੀ ਭੂਆ ਸਨ । ਇਸ ਦੁੱਖ ਦੀ ਘੜੀ ਮੋਕੇ ਧਾਰਮਿਕ, ਸਮਾਜਿਕ, ਵਪਾਰਿਕ, ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਪ੍ਰਮੁੱਖ ਸ਼ਖਸੀਅਤ ਵੱਲੋ ਦੁਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਮਾਤਾ ਸੁਖਦੇਵ ਕੌਰ ਅਤੇ ਸੇਵਾ ਸਿੰਘ ਪਹਿਲਾ ਮਲੇਸ਼ੀਆ ਰਹਿੰਦੇ ਸਨ ਹੁਣ ਕੁੱਝ ਅਰਸੇ ਤੋ ਪਿੰਡ ਸਧਾਨਾ ਰਹਿ ਰਹੇ ਸਨ ਇਸ ਕਰਕੇ ਇਹਨਾਂ ਨੂੰ ਮਲੇਸ਼ੀਆ ਵਾਲੇ ਕਿਹਾ ਜਾਂਦਾ ਹੈ। ਮਾਤਾ ਸੁਖਦੇਵ ਕੌਰ ਦੇ ਪੋਤੇ ਜਗਦੀਪ ਸਿੰਘ , ਜਸਕਰਨ ਸਿੰਘ ਅਤੇ ਪੋਤੀ ਅਰਸ਼ਪ੍ਰੀਤ ਕੋਰ ਅੱਜ ਕੱਲ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ। ਮਾਤਾ ਦੇ ਨਮਿਤ ਰੱਖੇ ਪਾਠ ਦੇ ਭੋਗ ਮਿਤੀ 10-5-22 ਦਿਨ ਮੰਗਲਵਾਰ ਨੂੰ ਪਿੰਡ ਸਿਧਾਨਾ (ਬਠਿੰਡਾ) ਦੇ ਗੁਰਦੁਆਰਾ ਸਹਿਬ ਵਿਖੇ ਪਵੇਗਾ ।

 

#For any kind of News and advertisement contact us on   980-345-0601 
117750cookie-checkਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਸਕੀ ਭੂਆ ਮਾਤਾ ਸੁਖਦੇਵ ਕੌਰ ਦੇ ਪਾਠ ਦਾ ਭੋਗ ਮਿਤੀ 10-5-22 ਦਿਨ ਮੰਗਲਵਾਰ ਨੂੰ ਪਿੰਡ ਸਿਧਾਨਾ (ਬਠਿੰਡਾ) ਦੇ ਗੁਰਦੁਆਰਾ ਸਹਿਬ ਵਿਖੇ ਪਵੇਗਾ
error: Content is protected !!