ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ , 17 ਮਾਰਚ (ਪ੍ਰਦੀਪ ਸ਼ਰਮਾ) : ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਚੰਡੀਗੜ੍ਹ ਵਿਖੇ ਰਾਮਪੁਰਾ ਫੂਲ ਹਲਕੇ ਦੇ ਵਿਧਾਇਕ ਵਜੋਂ ਰਸ਼ਮੀ ਤੌਰ ਤੇ ਸਹੁੰ ਚੁੱਕਣ ਤੋ ਬਾਅਦ ਇੱਕ ਪ੍ਰੈਸ ਬਿਆਨ ਰਾਹੀ ਹਲਕਾ ਵਾਸੀਆਂ ਦਾ ਤਹਿ ਦਿਲੋ ਧੰਨਵਾਦ ਕੀਤਾ ਕਿ ਜਿੰਨਾ ਨੇ ਕਿਸਾਨ ਦੇ ਪੁੱਤਰ ਤੇ ਲੋਕ ਗਾਇਕ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾਕੇ ਹਲਕੇ ਦੀ ਸੇਵਾ ਕਰਨ ਦੀ ਵੱਡੀ ਜੁੰਮੇਵਾਰੀ ਦਿੱਤੀ ਹੈ ।
ਉਹਨਾਂ ਕਿਹਾ ਕਿ ਪੰਜਾਬ ਤੇ ਹਲਕੇ ਦੀ ਤਾਣੀ ਲੰਮੇ ਸਮੇਂ ਤੋ ਦੋਵਾਂ ਪਾਰਟੀਆਂ ਦੀਆਂ ਸਰਕਾਰਾਂ ਨੇ ਉਲਝਾ ਦਿੱਤੀ ਹੈ। ਹਲਕੇ ਦੇ ਸਰਕਾਰੀ ਦਫਤਰਾਂ ਤੇ ਵੱਖ ਵੱਖ ਵਿਭਾਗਾਂ ਵਿੱਚ ਬਹੁਤ ਸਾਰੀਆਂ ਉਣਤਾਈਆਂ ਨੇ ਜਿੰਨਾ ਨੂੰ ਆਉਦੇ ਦਿਨਾਂ ਵਿੱਚ ਦੂਰ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਸਾਨੂੰ ਬਹੁਤ ਜਬਤ ਵਿੱਚ ਰਹਿਣ ਦੀ ਲੋੜ ਐ, ਦੂਰਅੰਦੇਸੀ ਸੋਚ ਨਾਲ ਚੱਲਣਾ ਪਵੇਗਾ ਸਰਕਾਰ ਨੂੰ ਆਪਣਾ ਕੰਮ ਕਰਨ ਦਿਓ ਸਮਾਂ ਲੱਗੇਗਾ ਪਰ ਸਭ ਕੁੱਝ ਓਵੇ ਹੀ ਹੋਵੇਗਾ ਜਿਵੇ ਤੁਸੀ ਚਹੁੰਦੇ ਹੋ ।
ਹਲਕੇ ਦੇ ਸਰਕਾਰੀ ਦਫਤਰਾਂ ਜਾਂ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਨਾਲ ਨਾ ਉਲਝਣ ਆਪ ਵਰਕਰ
ਉਹਨਾਂ ਹਲਕਾ ਵਾਸੀਆਂ ਤੇ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਤੇ ਲੋਕਲ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਸਰਕਾਰੀ ਦਫਤਰਾਂ ਤੇ ਵੱਖ ਵੱਖ ਵਿਭਾਗਾ ਦੇ ਕਰਮਚਾਰੀਆਂ ਨਾਲ ਨਾ ਉਲਝਿਆ ਜਾਵੇ ਜਿਥੇ ਵੀ ਕੋਈ ਘਾਟ ਲੱਗਦੀ ਹੈ ਜਾਂ ਕੋਈ ਕਰਮਚਾਰੀ ਠੀਕ ਢੰਗ ਨਾਲ ਕੰਮ ਨਹੀ ਕਰ ਰਿਹਾ ਉਸ ਦੀ ਜਾਣਕਾਰੀ ਮੈਨੂੰ ਦਿੱਤੀ ਜਾਵੇ ਅਸੀ ਕਨੂੰਨੀ ਤੌਰ ‘ਤੇ ਵਿਭਾਗੀ ਕਾਰਵਾਈ ਕਰਾਂਗੇ ਤੇ ਸਿਸਟਮ ਵਿੱਚ ਸੁਧਾਰ ਕੀਤਾ ਜਾਵੇਗਾ।
ਕਿਸੇ ਵੀ ਦਫਤਰ ‘ਚ ਗਲਤ ਕੰਮ ਹੁੰਦਾ ਤਾਂ ਕਨੂੰਨ ਹੱਥ ‘ਚ ਲੈਣ ਦੀ ਬਜਾਏ ਮੇਰੇ ਧਿਆਨ ‘ਚ ਲਿਆਦਾ ਜਾਵੇ
ਉਹਨਾਂ ਆਪ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਕਿਸਮ ਦਾ ਝਗੜਾ ਜਾਂ ਬੋਲ ਬੁਲਾਰਾ ਨਾ ਕਰਨ ਜਿਸ ਨਾਲ ਸਰਕਾਰ ਦੀ ਤੇ ਪਾਰਟੀ ਦੀ ਛਵੀ ਖ਼ਰਾਬ ਹੋਵੇ ਕਿਉਕਿ ਵਿਰੋਧੀ ਪਾਰਟੀਆਂ ਦੇ ਸਰਾਰਤੀ ਅਨਸਰ ਮੌਕੇ ਦੀ ਤਾਂਘ ਵਿੱਚ ਨੇ ਕਿ ਕਦੋ ਕੋਈ ਗਲਤੀ ਹੋਵੇ ਅਸੀ ਆਮ ਆਦਮੀ ਪਾਰਟੀ ਦਾ ਭੰਡੀ ਪ੍ਰਚਾਰ ਸੁਰੂ ਕਰੀਏ।ਉਹਨਾਂ ਕਿਹਾ ਕਿ ਉਹ ਛੇਤੀ ਰੁਝੇਵਿਆਂ ਤੋ ਵਿਹਲੇ ਹੋਕੇ ਹਲਕੇ ਦੇ ਪਿੰਡਾਂ ਦੀਆਂ ਸਮੱਸਿਆਵਾਂ, ਸਰਕਾਰੀ ਦਫਤਰਾਂ ਤੇ ਵੱਖ ਵੱਖ ਵਿਭਾਗਾਂ ਵਿਚ ਹੁੰਦੀ ਆਮ ਆਦਮੀ ਦੀ ਖੱਜਲ ਖੁਆਰੀ ਛੇਤੀ ਬੰਦ ਕਰਵਾਇਆ ਜਾਵੇਗਾ ਵਧੀਆ ਪਾਰਦਰਸ਼ੀ ਮਹੌਲ ਬਣਾਇਆ ਜਾਵੇਗਾ ਜਿਥੇ ਸਾਰਿਆ ਦੇ ਬਿਨਾਂ ਭੇਦਭਾਵ ਤੋ ਕੰਮ ਹੋਣਗੇ। ਉਹਨਾਂ ਅਪੀਲ ਕੀਤੀ ਕਿ ਮੈਨੂੰ ਸਹਿਯੋਗ ਦਿਓ ਅਸੀ ਖੁਸਹਾਲ ਪੰਜਾਬ ਬਣਾਉਣ ਲਈ ਦਿਨ ਰਾਤ ਇੱਕ ਕਰ ਦਿਆਗੇ।
1103000cookie-checkਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਚੁੱਕੀ ਸਹੁੰ, ਹਲਕਾ ਵਾਸੀਆਂ ਦਾ ਕੀਤਾ ਧੰਨਵਾਦ