
13 total views , 1 views today
ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ,1 ਮਈ (ਪ੍ਰਦੀਪ ਸ਼ਰਮਾ): ਵਿਧਾਨ ਸਭਾ ਹਲਕਾ ਰਾਮਪੁਰਾ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਹਨਾਂ ਦੀ ਭੂਆ ਸ੍ਰੀਮਤੀ ਸੁਖਦੇਵ ਕੌਰ ਦਾ ਅਚਾਨਕ ਦਿਹਾਂਤ ਹੋ ਗਿਆ। ਵਿਧਾਇਕ ਬਲਕਾਰ ਸਿੰਘ ਸਿੱਧੂ ਅਤੇ ਉਹਨਾਂ ਦੇ ਭੂਆ ਦੇ ਲੜਕੇ ਦਰਸ਼ਨ ਸਿੰਘ ਸਿਧਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਤੇ ਅਚਾਨਕ ਐਤਵਾਰ ਨੂੰ ਉਹਨਾਂ ਦਾ ਦਿਹਾਂਤ ਹੋ ਗਿਆ।
ਕਾਫੀ ਸਮੇਂ ਤੋਂ ਸਨ ਬੀਮਾਰ ਅੰਤਿਮ ਸੰਸਕਾਰ ਸੋਮਵਾਰ ਨੂੰ ਪਿੰਡ ਸਿਧਾਣਾ ਵਿਖੇ
ਉਹਨਾਂ ਦਸਿਆ ਕਿ ਮਾਤਾ ਸੁਖਦੇਵ ਕੌਰ ਦੀ ਉਮਰ 90 ਸਾਲ ਦੇ ਕਰੀਬ ਸੀ ਤੇ ਉਹ ਪਿੰਡ ਸਿਧਾਣਾ ਵਿਖੇ ਆਪਣੇ ਪੁੱਤਰ ਦਰਸ਼ਨ ਸਿੰਘ ਕੋਲ ਰਹਿੰਦੇ ਸਨ। ਜਦੋਂ ਕਿ ਉਹਨਾ ਦੇ ਦੋ ਪੋਤੇ ਤੇ ਇੱਕ ਪੋਤੀ ਵਿਦੇਸ਼ ਅਸਟ੍ਰੇਲੀਆ ਵਿਖੇ ਰਹਿੰਦੇ ਹਨ। ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਦੱਸਿਆ ਕਿ ਉਹਨਾ ਦੇ ਭੂਆ ਸੁਖਦੇਵ ਕੌਰ ਅਤੇ ਫੁੱਫੜ ਸੇਵਾ ਸਿੰਘ ਪਹਿਲਾਂ ਮਲੇਸ਼ੀਆ ਵਿਖੇ ਰਹਿੰਦੇ ਸਨ ਤੇ ਲੰਮੇ ਅਰਸੇ ਤੋਂ ਹੁਣ ਉਹ ਪਿੰਡ ਸਿਧਾਣਾ ਵਿਖੇ ਰਹਿੰਦੇ ਸੀ ਜਿੰਨਾ ਨੂੰ ਮਲੇਸ਼ੀਆ ਵਾਲੇ ਕਿਹਾ ਜਾਂਦਾ ਸੀ।ਉਹਨਾਂ ਦਾ ਅੰਤਿਮ ਸੰਸਕਾਰ ਦਿਨ ਸੋਮਵਾਰ ਨੂੰ ਪਿੰਡ ਸਿਧਾਣਾ ਵਿਖੇ 10 ਵਜੇ ਦੇ ਕਰੀਬ ਕਰਿਆ ਜਾਵੇਗਾ।
1169910cookie-checkਵਿਧਾਇਕ ਬਲਕਾਰ ਸਿੰਘ ਸਿੱਧੂ ਨੂੰ ਸਦਮਾ ਭੂਆ ਦਾ ਦਿਹਾਂਤ ਹੋਇਆ