December 3, 2024

Loading

 ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ 27 ਜਨਵਰੀ (ਪ੍ਰਦੀਪ ਸ਼ਰਮਾ) : ਪੰਜਾਬ ਸਰਕਾਰ ਵੱਲੋ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਮੁਹੱਲਾ ਕਲੀਨਕ ਖੋਹਲੇ ਜਾ ਰਹੇ ਹਨ ਜਿਸ ਦੇ ਤਹਿਤ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਪਿੰਡ ਫੂਲ ਟਾਊਨ ‘ਤੇ ਪਿੰਡ ਦਿਆਲਪੁਰਾ ਮਿਰਜ਼ਾ ਵਿਖੇ ਆਮ ਆਦਮੀ ਕਲੀਨਿਕ ਖੋਲ੍ਹੇ ਗਏ।ਫੂਲ ਟਾਊਨ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਦਿਆਂ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਸੁਪਨਾ ਹੈ ਕਿ ਪੰਜਾਬ ਵਾਸੀਆਂ ਨੂੰ ਚੰਗੀਆਂ ਸਿਹਤ ਸਹੂਲਤਾਂ ਤੇ ਸਿੱਖਿਆ ਦਿੱਤੀ ਜਾਵੇ।

ਉਹਨਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ‘ਚ ਲੋਕਾਂ ਨੂੰ ਸਿਹਤ ਸਹੂਲਤਾਂ ਆਪਣੇ ਘਰਾਂ ਦੇ ਨੇੜੇ ਹੀ ਦਿੱਤੀਆਂ ਜਾਣੀਆਂ ਹਨ । ਇਹਨਾਂ ਸਿਹਤ ਸੰਸਥਾਵਾਂ ‘ਚ ਜਿੱਥੇ ਟੈਸਟ ਮੁਫਤ ਕੀਤੇ ਜਾਣੇ ਹਨ ਉਥੇ ਦਵਾਈਆਂ ਵੀ ਬਿਲਕੁਲ ਮੁਫਤ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਮਰੀਜਾਂ ਨੂੰ ਆਪਣਾ ਇਲਾਜ ਕਰਵਾਉਣ ਲਈ ਦੂਰ ਦੁਰਾਡੇ ਜਾਣ ਦੀ ਲੋੜ ਨਹੀਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਇਹਨਾਂ ਸਿਹਤ ਸਹੂਲਤਾਂ ਦਾ ਲਾਭ ਉਠਾਉਣ ਤੇ ਇਹਨਾਂ ਸਿਹਤ ਸੰਸਥਾਵਾਂ ਨੂੰ ਵਧੀਆ ਢੰਗ ਨਾਲ ਚਲਾਉਣ ਵਿੱਚ ਸਹਿਯੋਗ ਦੇਣ ਉਹਨਾਂ ਇਹ ਵੀ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿੱਚ ਦਵਾਈਆਂ ਦੀ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਮੈਡੀਕਲ ਅਫਸਰ ਡਾ. ਅਰਵਿੰਦਰ ਸਿੰਘ ਨੇ ਮੁਹੱਲਾ ਕਲੀਨਕਾਂ ‘ਚ ਲੋਕਾਂ ਨੂੰ ਦਿਤੀਆਂ ਜਾਣ ਵਾਲ਼ੀਆਂ ਸਿਹਤ ਸਹੂਲਤਾਂ ਵਾਰੇ ਵਿਸ਼ਥਾਰ ਪੂਰਵਕ ਚਾਨਣਾ ਪਾਇਆ ਜਿਨ੍ਹਾਂ ਵਿੱਚ ਓ.ਪੀ.ਡੀ ਸੇਵਾਵਾਂ, ਟੀਕਾਕਰਨ ਸੇਵਾਵਾਂ,ਜੱਚਾ- ਬੱਚਾ ਸੇਵਾਵਾਂ,ਪਰਿਵਾਰ ਨਿਯੋਜਨ ਸੇਵਾਵਾਂ ,ਮੁਫਤ ਲੈਬ- ਟੈਸਟ ਅਤੇ ਦਵਾਈਆਂ ਬਿਲਕੁਲ ਮੁਫਤ ਦਿੱਤੀਆਂ ਜਾਣੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਸੁਮੀਤ ਮਿੱਤਲ ਏ.ਐਮ. ਓ.ਰਾਜਵੀਰ ਕੌਰ ਸਟਾਫ਼ ਨਰਸ, ਮਨਦੀਪ ਰਾਣੀ ਏ ਐਨ ਐਮ,ਮੋਹਨ ਲਾਲ, ਚਰਨਜੀਤ ਕੌਰ, ਅਨਮੋਲ ਜੀਤ ਕੌਰ, ਗੁਰਵਿੰਦਰ ਸਿੰਘ, ਭੁਪਿੰਦਰ ਸਿੰਘ ਬਲਵੀਰ ਸਿੰਘ, ਗੁਰਬਿੰਦਰ ਸਿੰਘ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਰਸਨ ਸੋਹੀ ,ਸਰਬਾ ਬਰਾੜ,ਗੁਰਦੀਪ ਚਹਿਲ, ਪਰਮਪਾਲ ਸਿੰਘ,ਨਿੰਮਾ, ਗੁਰਪ੍ਰੀਤ ਜਟਾਣਾ, ਅਮਰੀਕ ਸਿੰਘ, ਰਾਜਾ ਬੁਟਰ, ਸ਼ਮਸ਼ੇਰ ਮੱਲ੍ਹੀ, ਜਗਤਾਰ ਸਿੰਘ, ਇੰਦਰਜੀਤ ਚਹਿਲ, ਕਰਨੈਲ ਸਿੰਘ ਮਾਨ,ਹਾਕਮ ਸਿੰਘ ਮਾਨ, ਬਲਤੇਜ ਸਿੰਘ, ਗੁਰਪ੍ਰੀਤ ਨੰਬਰਦਾਰ, ਰਣਜੀਤ ਸਿੰਘ, ਕ੍ਰਿਸ਼ਨ ਫ਼ੌਜੀ,ਜਗਸੀਰ ਸਿੰਘ, ਹਰਪ੍ਰੀਤ ਮਾਨ, ਅਮਰੀਕ ਚਹਿਲ ਅਤੇ ਜੱਸੀ ਮਾਨ ਮੀਟੀ ਫੂਲ ਹਰਮਨ ਆਦਿ ਹਾਜ਼ਰ ਸਨ।
 #For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
138990cookie-checkਵਿਧਾਇਕ ਬਲਕਾਰ ਸਿੱਧੂ ਨੇ ਹਲਕਾ ਰਾਮਪੁਰਾ ਦੇ ਦੋ ਪਿੰਡਾਂ ਫੂਲ ਟਾਊਨ ‘ਤੇ ਦਿਆਲਪੁਰਾ ਮਿਰਜ਼ਾ ‘ਚ ਖੋਲ੍ਹੇ ਗਏ ਮੁਹੱਲਾ ਕਲੀਨਿਕਾਂ ਦਾ ਕੀਤਾ ਉਦਘਾਟਨ
error: Content is protected !!