ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 9 ਜੁਲਾਈ, (ਪ੍ਰਦੀਪ ਸ਼ਰਮਾ):ਆਮ ਆਦਮੀ ਪਾਰਟੀ ਦੀ ਸਰਕਾਰ ਮੌਕੇ ਆਮ ਲੋਕਾ ਦੀ ਸੁਣਵਾਈ ਤੇ ਫਰਿਆਦ ਝੱਟ ਸੁਣੀ ਜਾਂਦੀ ਹੈ ਤੇ ਜਿਹੜੀ ਅਫ਼ਸਰ ਸ਼ਾਹੀ ਕਦੇ ਆਮ ਲੋਕਾ ਦਾ ਫ਼ੋਨ ਸੁਣਨਾ ਵੀ ਮੁਨਾਸਿਬ ਨਹੀਂ ਸਮਝਦੀ ਸੀ ਅੱਜ ਇੱਕ ਫੋਨ ਕਾਲ ਨਾਲ ਹਰਕਤ ਵਿੱਚ ਆ ਰਹੀਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਵਾਰਡ ਨੰਬਰ 12 ( ਟਿੱਬੇ ਤੇ) ਵਿਖੇ ਸੀਵਰੇਜ ਦੇ ਗੰਦੇ ਪਾਣੀ ਕਾਰਨ ਮਹੁੱਲਾ ਵਾਸੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਨ। ਜਦੋਂ ਇਸ ਦਾ ਪਤਾ ਹਲਕੇ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੂੰ ਲੱਗਿਆਂ ਤਾਂ ਉਹ ਤੁਰੰਤ ਮੌਕੇ ‘ਤੇ ਪਹੁੱਚੇ ਅਤੇ ਉਹਨਾਂ ਸਥਾਨਕ ਨਗਰ ਕੌਂਸਲ ਰਾਮਪੁਰਾ ਫੂਲ ਦੇ ਕਾਰਜ ਸਾਧਕ ਅਫਸਰ ਨੂੰ ਮੌਕੇ ‘ਤੇ ਸੱਦ ਕੇ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਵਾਇਆ।
ਸਥਾਨਕ ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਲੰਮੇ ਸਮੇਂ ਤੋਂ ਆ ਰਹੀ ਸੀ ਪਰਤੂੰ ਇਸ ਦਾ ਹੱਲ ਨਹੀਂ ਸੀ ਹੋ ਰਿਹਾ ਇਸ ਸਬੰਧੀ ਜਦੋਂ ਵਿਧਾਇਕ ਬਲਕਾਰ ਸਿੰਘ ਸਿੱਧੂ ਨੂੰ ਪਤਾ ਲੱਗਿਆਂ ਤਾਂ ਉਹਨਾਂ ਨੇ ਮੌਕੇ ਤੇ ਇਸ ਸਮੱਸਿਆ ਦਾ ਹੱਲ ਕਰਵਾਇਆ ਇਸ ਦੀ ਮੁਹੱਲਾ ਵਾਸੀਆਂ ਨੇ ਸ਼ਲਾਘਾ ਕੀਤੀ।
ਲੰਮੇ ਸਮੇਂ ਤੋਂ ਲਟਕਦੀ ਆ ਰਹੀ ਰਾਮਪੁਰਾ ਸ਼ਹਿਰ,ਮਹਿਰਾਜ ਅਤੇ ਫੂਲ ਦੀ ਸੀਵਰੇਜ ਦੀ ਸਮੱਸਿਆ ਦਾ ਜਲਦੀ ਹੱਲ ਹੋਵੇਗਾ
ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਸ਼ਹਿਰ ਰਾਮਪੁਰਾ ਫੂਲ, ਮਹਿਰਾਜ ਅਤੇ ਫੂਲ ਦੀ ਸੀਵਰੇਜ ਦੀ ਸਮੱਸਿਆ ਜਲਦੀ ਹੱਲ ਕਰਵਾਈ ਜਾਵੇਗੀ ਤਾਂ ਕਿ ਬਰਸਾਤੀ ਮੌਸਮ ਦੌਰਾਨ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਟਰੱਕ ਯੂਨੀਅਨ ਦੇ ਪ੍ਰਧਾਨ ਸਤਵਿੰਦਰ ਸਿੰਘ ਪੰਮਾ, ਨਰੇਸ਼ ਕੁਮਾਰ ਬਿੱਟੂ, ਸੀਰਾ ਮੱਲੂਆਣਾ, ਬਲਜੀਤ ਮੈਬਰ, ਕਾਲਾ ਸਿੰਘ,ਸਵਰਨ ਸਿੰਘ,ਸਾਧੂ ਖਾਨ,ਨਾਮਾ ਸਿੰਘ,ਗੁਰਮੀਤ ਸਿੰਘ ਅਤੇ ਟਿੱਬਾ ਬਸਤੀ ਕੋਠੇ ਮਹਾਂ ਸਿੰਘ ਦੇ ਵਾਸੀ ਹਾਜ਼ਰ ਸਨ।
#For any kind of News and advertisment contact us on 980-345-0601
1228900cookie-checkਸੀਵਰੇਜ ਦੀ ਸਮੱਸਿਆ ਹੱਲ ਕਰਵਾਉਣ ਲਈ, ਖ਼ੁਦ ਪਹੁੰਚੇ ਵਿਧਾਇਕ ਬਲਕਾਰ ਸਿੱਧੂ