December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 1 ਅਪ੍ਰੈਲ , ( ਪ੍ਰਦੀਪ ਸ਼ਰਮਾਂ/ਭੂਸ਼ਨ ਸ਼ਰਮਾਂ) : ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੀ ਤਰੱਕੀ ਤੇ ਵਿਕਾਸ ਕਾਰਜ ਸੁਰੂ ਕਰਨ ਲਈ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਹਲਕੇ ਦੀਆਂ ਸਮੱਸਿਆਵਾਂ ਸਾਂਝੀਆਂ ਕਰਨ ਲਈ ਵਿਸੇਸ ਮੁਲਾਕਾਤ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਦਸਿਆ ਕਿ ਵਿਧਾਨ ਸਭਾ ਦੇ ਇੱਕ ਦਿਨਾਂ ਸੈਸ਼ਨ ‘ਚ ਸਾਮਲ ਹੋਣ ਲਈ ਉਹ ਚੰਡੀਗੜ੍ਹ ਪਹੁੱਚੇ ਤੇ ਉਥੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਹਲਕਾ ਰਾਮਪੁਰਾ ਫੂਲ ਦੇ ਵਿਕਾਸ ਕਾਰਜ਼ ਸੁਰੂ ਕਰਨ ਲਈ ਤੇ ਹੋਰ ਸਮੱੱਸਿਆਵਾਂ ਸਬੰਧੀ ਖੁੱਲਕੇ ਵਿਚਾਰਾਂ ਕੀਤੀਆਂ ।
ਹਲਕਾ ਰਾਮਪੁਰਾ ਦੀ ਤਰੱਕੀ ਲਈ ਵਿਕਾਸ ਕਾਰਜ਼ ਪਹਿਲ ਦੇ ਅਧਾਰਤ ਅਰੰਭ ਕਰਾਗੇ ਮੁੱਖ ਮੰਤਰੀ ਨੇ ਦਿੱਤਾ ਭਰੋਸਾ :ਵਿਧਾਇਕ ਬਲਕਾਰ ਸਿੱਧੂ 
ਵਿਧਾਇਕ ਬਲਕਾਰ ਸਿੱਧੂ ਨੇ ਦਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਲਕਾ ਰਾਮਪੁਰਾ ਫੂਲ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰਤ ਹਲ ਕਰਨ ਅਤੇ ਛੇਤੀ ਹੀ ਹਲਕੇ ਵਿੱਚ ਵਿਕਾਸ ਕਾਰਜ ਸੁਰੂ ਦਾ ਭਰੋਸਾ ਦਿੱਤਾ । ਉਹਨਾਂ ਦਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਲਕਾ ਰਾਮਪੁਰਾ ਫੂਲ ਦੀਆਂ ਸਮੱਸਿਆਵਾਂ ਨੂੰ ਦਿਲਚਸਪੀ ਨਾਲ ਸੁਣਿਆ ਤੇ ਹਲਕੇ ਸਬੰਧੀ ਸਾਰੇ ਮਸਲੇ ਛੇਤੀ ਹਲ ਕਰਨ ਦਾ ਵਿਸਵਾਸ਼ ਦਿਵਾਇਆ।
ਵਿਧਾਇਕ ਬਲਕਾਰ ਸਿੱਧੂ ਨੇ ਦਸਿਆ ਕਿ ਰਾਮਪੁਰਾ ਫੂਲ ਹਲਕੇ ਵਿੱਚ ਅਕਾਲੀ ਦਲ ਤੇ ਕਾਂਗਰਸ ਪਾਰਟੀ ਦੇ ਇਸ ਹਲਕੇ ਵਿੱਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਾਰੀ ਵਾਰੀ ਕੈਬਨਿਟ ਮੰਤਰੀ ਰਹਿ ਚੁੱਕੇ ਹਨ ਪਰ ਹਲਕਾ ਵਿਕਾਸ ਪੱਖੋ ਬਿਲਕੁੱਲ ਪਛੜ ਕੇ ਰਹਿ ਗਿਆ, ਦੋਵੇ ਸਾਬਕਾ ਮੰਤਰੀਆਂ ਨੇ ਆਪਸੀ ਖਹਿਬਾਜੀ ਤਹਿਤ ਹਲਕੇ ਵਿਕਾਸ ਕਾਰਜ ਰੋਕੇ ਅਤੇ ਪਿੰਡਾਂ ਵਿਚ ਧੜੇਵਾਜੀਆ ਪੈਦਾ ਕੀਤੀਆਂ ਇਸੇ ਕਾਰਨ ਦੋਵੇ ਮੰਤਰੀਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। 
ਵਿਧਾਇਕ ਬਲਕਾਰ ਸਿੱਧੂ ਨੇ ਕਿਹਾ ਕਿ ਹੁਣ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਜਿਸ ਦੀ ਯੋਗ ਅਗਵਾਈ ਲੋਕ ਨੇਤਾ ਮੁੱਖ ਮੰਤਰੀ ਭਗਵੰਤ ਮਾਨ ਕਰ ਰਹੇ ਜੋ ਜਮੀਨੀ ਪੱਧਰ ਤੋ ਉੱਠ ਕੇ ਮੁੱਖ ਮੰਤਰੀ ਬਣੇ ਹਨ ਜਦੋ ਕਿ ਪਹਿਲਾਂ ਵਾਲੇ ਮੁੱਖ ਮੰਤਰੀ ਰਾਜਾਸਾਹੀ ਤੇ ਰਜਵਾੜਿਆਂ ਦੀ ਪੈਦਾਇਸ ਸਨ ।ਜਿੰਨਾ ਨੇ ਮਹਿਲਾ ਵਿੱਚੋ ਬਾਹਰ ਨਿੱਕਲਣ ਦੀ ਲੋੜ ਨਹੀ ਸਮਝੀ ਤੇ ਪੰਜਾਬ ਦੇ ਲੋਕਾ ਨੂੰ ਲਵਾਰਿਸ ਛੱਡ ਦਿੱਤਾ ਸੀ। ਪਰ ਹੁਣ ਲੋਕਾ ਦੀ ਅਸਲੀ ਸਰਕਾਰ ਬਣ ਗਈ ਤੇ ਪੰਜਾਬ ਦੀ ਤਰੱਕੀ ਤੇ ਖੁਸਹਾਲੀ ਦਾ ਰਾਹ ਖੁੱਲ੍ਹ ਗਿਆ।
112450cookie-checkਵਿਧਾਇਕ ਬਲਕਾਰ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਹਲਕੇ ਦੀਆਂ ਸਮੱਸਿਆਵਾਂ ‘ਤੇ ਵਿਕਾਸ ਕਾਰਜਾਂ ਸਬੰਧੀ ਕੀਤੀ ਚਰਚਾਂ
error: Content is protected !!