May 19, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ,17 ਅਪ੍ਰੈਲ (ਸਤ ਪਾਲ ਸੋਨੀ): ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲਿਆਂ ਦਾ ਘੇਰਾ ਹੁਣ ਪੰਜ ਦਰਿਆਵਾਂ ਦੀ ਧਰਤੀ ਤੱਕ ਹੀ ਸੀਮਤ ਨਹੀਂ ਰਿਹਾ ਬਲਕਿ ਸੱਤ ਸਮੁੰਦਰਾਂ ਤੱਕ ਫੈਲ ਚੁੱਕਾ ਹੈ।ਇਸ ਲਈ ਹੁਣ ਪੰਜਾਬੀ ਭਾਸ਼ਾ ਦੀ ਪਹਿਚਾਣ ਸੰਸਾਰ ਭਰ ਵਿੱਚ ਇੱਕ ਕੌਮਾਂਤਰੀ ਭਾਸ਼ਾ ਦੇ ਰੂਪ ਵੱਜੋਂ ਬਣ ਰਹੀ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਪੰਜਾਬੀ ਸਾਹਿਤਕਾਰ ਤੇ ਪਦਮ ਸ਼੍ਰੀ ਸੁਰਜੀਤ ਪਾਤਰ ਨੇ ਬੀਤੀ ਸ਼ਾਮ ਪੰਜਾਬੀ ਭਵਨ ਲੁਧਿਆਣਾ ਦੇ ਸੈਮੀਨਾਰ ਹਾਲ ਵਿੱਚ ਪੰਜਾਬ ਦੀ ਸਿਰਮੋਰ ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਨਿੱਘੇ ਸਹਿਯੋਗ ਨਾਲ ਸਿਰਜਣਧਾਰਾ ਦੇ 35ਵੇਂ ਸਥਾਪਨਾ ਦਿਵਸ ਦੇ ਸਬੰਧ ਵਿੱਚ ਆਯੋਜਿਤ ਕੀਤੇ ਗਏ ਸਲਾਨਾ ਸਨਮਾਨ ਸਮਾਰੋਹ ਅੰਦਰ ਇੱਕਤਰ ਹੋਈਆਂ ਪ੍ਰਮੁੱਖ ਸਖਸ਼ੀਅਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆਂ ਕੀਤਾ।
ਸਨਮਾਨ ਸਮਾਰੋਹ ਦੀ ਪ੍ਰਧਾਨਗੀ ਕਰਨ ਲਈ ਪੁੱਜੇ ਪਦਮ ਸ਼੍ਰੀ ਸੁਰਜੀਤ ਪਾਤਰ ਨੇ ਆਪਣੀ ਪ੍ਰਭਾਵਸ਼ਾਲੀ ਤਕਰੀਰ ਵਿੱਚ ਕਿਹਾ ਕਿ ਪੰਜਾਬੀ ਭਾਸ਼ਾ ਦੇ ਵਿਕਾਸ, ਪ੍ਰਚਾਰ ਤੇ ਪ੍ਰਚਾਰ ਲਈ ਦੁਨੀਆਂ ਦੇ ਹਰ ਦੇਸ਼ ਵਿੱਚ ਵੱਸਦੇ ਪੰਜਾਬੀ ਨੂੰ ਆਪਣੇ ਤੌਰ ਤੇ ਹਮੇਸ਼ਾਂ ਯਤਨਸ਼ੀਲ ਹੋਣਾ ਚਾਹੀਦਾ ਹੈ ਤਾਂ ਹੀ ਅਸੀਂ ਆਪਣੀ ਮਾਂ ਭਾਸ਼ਾ ਪੰਜਾਬੀ ਨੂੰ ਬਣਦਾ ਮਾਣ ਸਤਿਕਾਰ ਦੇਣ ਵਿਚ ਸਫਲਤਾ ਪ੍ਰਾਪਤ ਕਰ ਸਕਾਂਗੇ।
ਉਨ੍ਹਾਂ ਨੇ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਪ੍ਰਚਾਰ ਤੇ ਪ੍ਰਸਾਰ ਲਈ ਪਿਛਲੇ ਲੰਮੇ ਸਮੇਂ ਤੋ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੀ ਸੰਸਥਾ ਸਿਰਜਣਧਾਰਾ ਵੱਲੋ ਕੀਤੇ ਜਾ ਰਹੇ ਕਾਰਜਾਂ, ਖਾਸ ਕਰਕੇ ਦੇਸ਼ ਕੌਮ ਦਾ ਨਾਮ ਰੌਸ਼ਨ ਕਰਨ ਵਾਲੀਆਂ ਪੰਜਾਬ ਦੀਆਂ ਸ਼ਖਸ਼ੀਅਤਾਂ ਨੂੰ ਹਰ ਸਾਲ ਸਨਮਾਨਿਤ ਕਰਨ ਦੇ ਉਪਰਾਲੇ ਨੂੰ ਇੱਕ ਵੱਡਾ ਸੁਹਿਰਦ ਕਾਰਜ ਦੱਸਦਿਆਂ ਸਿਰਜਣਧਾਰਾ ਦੇ ਪ੍ਰਧਾਨ ਕਰਮਜੀਤ ਸਿੰਘ ਔਜਲਾ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਆਪਣੀ ਵਧਾਈ ਦਿੱਤੀ ਅਤੇ ਨਾਲ ਹੀ ਸਮਾਗਮ ਅੰਦਰ ਸਨਮਾਨਿਤ ਹੋਣ ਲਈ ਪੁੱਜੀਆਂ ਸਮੂਹ ਪ੍ਰਮੁੱਖ ਸਖਸ਼ੀਅਤਾਂ ਤੇ ਸੰਸਥਾਵਾਂ ਦੇ ਅਹੁਦੇਦਾਰਾਂ ਨੂੰ ਆਪਣੀ ਦਿਲੀ ਮੁਬਾਰਕਬਾਦ ਦਿੱਤੀ।
ਇਸ ਦੌਰਾਨ ਸਾਹਿਤਕ ਸੰਸਥਾ ਸਿਰਜਣਧਾਰਾ ਦੇ ਪ੍ਰਧਾਨ ਕਰਮਜੀਤ ਸਿੰਘ ਔਜਲਾ ਨੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਤੇ ਸਾਹਿਤ ਦੀ ਚੜ੍ਹਦਦੀਕਲਾ ਲਈ ਸਿਰਜਣਧਾਰਾ ਵੱਲੋ ਆਰੰਭੇ ਹੋਏ ਕਾਰਜਾਂ ਦਾ ਮੁੱਖ ਮਨੋਰਥ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਦਿਵਾਉਣਾ ਤੇ ਪੰਜਾਬੀ ਨਾਲ ਪਿਆਰ ਕਰਨ ਵਾਲੀਆਂ ਸ਼ਖਸ਼ੀਅਤਾਂ ਦੀ ਹੌਸਲ ਅਫਜਾਈ ਕਰਨਾ ਹੈ।
*ਪ੍ਰਮੁੱਖ ਸਖਸ਼ੀਅਤਾਂ ਨੂੰ ਵੱਖ ਵੱਖ ਯਾਦਗਾਰੀ ਪੁਰਸਕਾਰਾਂ ਨਾਲ ਕੀਤਾ ਗਿਆ ਸਨਮਾਨਿਤ
ਇਸੇ ਮਿਸ਼ਨ ਦੀ ਪ੍ਰਾਪਤੀ ਲਈ ਅੱਜ ਸਿਰਜਣਧਾਰਾ ਵੱਲੋ ਪੰਜਾਬ ਤੇ ਪੰਜਾਬੀਅਤ ਦਾ ਨਾਮ ਰੋਸ਼ਨ ਕਰਨ ਵਾਲੀਆਂ ਪ੍ਰਮੁੱਖ ਸ਼ਖਸ਼ੀਅਤਾਂ ਤੇ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ।ਇਸ ਦੌਰਾਨ ਆਯੋਜਿਤ ਕੀਤੇ ਗਏ ਸਨਮਾਨ ਸਮਾਰੋਹ ਦੀ ਪ੍ਰਧਾਨਗੀ ਕਰਨ ਲਈ ਵਿਸ਼ੇਸ਼ ਤੌਰ ਤੇ ਪੁੱਜੇ ਪਦਮਸ਼੍ਰੀ ਸੁਰਜੀਤ ਪਾਤਰ ,ਕਰਮਜੀਤ ਸਿੰਘ ਔਜਲਾ, ਕਰਨਲ ਡਾ. ਦਲਵਿੰਦਰ ਸਿੰਘ ਗਰੇਵਾਲ, ਹਰਭਜਨ ਸਿੰਘ ਕੋਹਲੀ, ਸੁਖਦੇਵ ਸਿੰਘ ਲਾਜ ਤੇ ਅਮਰਜੀਤ ਸਿੰਘ ਸ਼ੇਰਪੁਰੀ ਨੇਸਾਂਝੇ ਰੂਪ ਵਿੱਚ ਵੱਖ -ਵੱਖ ਖੇਤਰਾਂ ਵਿੱਚ ਮਾਣਮੱਤੀ ਪ੍ਰਾਪਤੀਆਂ ਦਰਜ ਕਰਵਾਉਣ ਵਾਲੀਆਂ ਪ੍ਰਮੁੱਖ ਸਖਸ਼ੀਅਤਾਂ ਜਿੰਨਾ ਵਿੱਚ ਡਾ.ਹਰਜਿੰਦਰ ਸਿੰਘ ਵਾਲੀਆ(ਚੜ੍ਹਦਦੀਕਲਾ ਟਾਈਮ ਟੀ.ਵੀ) ਨੂੰ ਸ਼੍ਰੋਮਣੀ ਪੱਤਰਕਾਰ ਪੁਰਸਕਾਰ, ਰਾਜਾ ਸਿੰਘ(ਚੇਅਰਮੈਨ ਟੈਕਸਲਾ ਗਰੁੱਪ) ਨੂੰ ਉੱਤਮ ਸੇਵਾ ਪੁਰਸਕਾਰ, ਨੇਵਲ ਕੋਮੋਡੋਰ ਸ.ਗੁਰਨਾਮ ਸਿੰਘ(ਨੋਇਡਾ) ਨੂੰ ਇਤਿਹਾਸ ਖੋਜ ਪੁਰਸਕਾਰ, ਰਣਜੀਤ ਸਿੰਘ ਖਾਲਸਾ ਨੂੰ ਪ੍ਰੋ.ਗੁਰਮੁਖ ਸਿੰਘ ਪੱਤਰਕਾਰਤਾ ਪੁਰਸਕਾਰ, ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਟਰੱਸਟ(ਸ.ਗੁਰਦੇਵ ਸਿੰਘ ਤੇ ਸ.ਦਰਸ਼ਨ ਸਿੰਘ) ਨੂੰ ਭਾਈ ਘਨੱਈਆ ਜੀ ਸੇਵਾ ਪੁਰਸਕਾਰ ਤੇ ਸਿੱਖ ਕੌਂਸਲ ਆਫ਼ ਸਕਾਟਲੈਂਡ (ਸ.ਤਰਨਦੀਪ ਸਿੰਘ ਸੰਧਰ,ਸ.ਗੁਰਮੇਲ ਸਿੰਘ ਧਾਮੀ) ਨੂੰ ਭਾਈ ਲੱਖੀ ਸ਼ਾਹ ਵਣਜਾਰਾ ਪੁਰਸਕਾਰ ,ਸਨਮਾਨ ਪੱਤਰ ਤੇ ਦੋਸ਼ਾਲੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਸਨਮਾਨ ਸਮਾਰੋਹ ਦੌਰਾਨ ਸਟੇਜ ਸੰਚਾਲਨ ਦੀ ਸੇਵਾ ਡਾ ਕੁਲਵਿੰਦਰ ਕੌਰ ਮਿਨਹਾਸ ਨੇ ਬਹੁਤ ਹੀ ਸੁਲਝੇ ਹੋਏ ਢੰਗ ਨਾਲ ਨਿਭਾਈ।ਇਸ ਦੌਰਾਨ ਸਨਮਾਨ ਸਮਾਰੋਹ ਵਿੱਚ ਉੱਘੇ ਪੰਜਾਬੀ ਲੇਖਕ ਸਤਨਾਮ ਸਿੰਘ ਕੋਮਲ, ਚਰਨਜੀਤ ਸਿੰਘ, ਡਾ.ਗੁਰਇਕਬਾਲ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਕੈਪਟਨ ਇੰਦਰਜੀਤ ਸਿੰਘ,ਹਰਬਖਸ਼ ਸਿੰਘ ਗਰੇਵਾਲ, ਮਹਿੰਦਰਪਾਲ ਸਿੰਘ, ਮਨਪ੍ਰੀਤ ਸਿੰਘ ਚਾਵਲਾ, ਕਰਤਿੰਦਰਪਾਲ ਸਿੰਘ ਸਿੰਘਪੁਰਾ, ਜੱਥੇਦਾਰ ਤਰਨਜੀਤ ਸਿੰਘ ਨਿਮਾਣਾ, ਨਵਜੋਤ ਸਿੰਘ , ਜਸਪ੍ਰੀਤ ਸਿੰਘ ਆਰਟਿਸਟ , ਆਰ.ਪੀ ਸਿੰਘ, ਅੰਮ੍ਰਿਤਪਾਲ ਸਿੰਘ, ਸਰਬਜੀਤ ਸਿੰਘ ਵਿਰਦੀ , ਅਮੋਲਕ ਸਿੰਘ, ਪਰਮਜੀਤ ਕੌਰ ਮਹਿਕ ,ਪ੍ਰਿੰਸੀਪਲ ਜਗਪ੍ਰੀਤ ਕੌਰ, ਮੈਡਮ ਰਮਨਦੀਪ ਕੌਰ, ਮੈਡਮ ਮਨਜੀਤ ਕੌਰ, ਬੀਬੀ ਰਵਿੰਦਰ ਕੌਰ ਸੰਧਰ ,ਬੀਬੀ ਗੁਰਮੀਤ ਕੌਰ, ਬੀਬੀ ਪਲਵਿੰਦਰ ਕੌਰ,ਬੀਬੀ ਅਮਨਜੀਤ ਕੌਰ ਸਮੇਤ ਕਈ ਪ੍ਰਮੁੱਖ ਸਾਹਿਤਕ ਤਾਂ ਸਮਾਜਿਕ ਜੱਥੇਬੰਦੀਆਂ ਦੇ ਮੈਬਰ ਵਿਸ਼ੇਸ਼ ਤੌਰ ਤੇ ਹਾਜਰ ਸਨ।
114980cookie-checkਯਾਦਗਾਰੀ ਹੋ ਨਿਬੜਿਆ ਸਿਰਜਣਧਾਰਾ ਦਾ ਸਲਾਨਾ ਸਨਮਾਨ ਸਮਾਰੋਹ
error: Content is protected !!