ਚੜ੍ਹਤ ਪੰਜਾਬ ਦੀ,
ਰਾਮਪੁਰਾ ਫੂਲ, (ਪ੍ਰਦੀਪ ਸ਼ਰਮਾ): ਭੱਠਾ ਮਜ਼ਦੂਰ ਯੂਨੀਅਨ ਦੀ ਮੀਟਿੰਗ ਢਿਪਾਲੀ ਧਿੰਗੜ ਰੋੜ ਤੇ ਸਥਿਤ ਭੱਠਾ ਬੰਤ ਕਿਸ਼ਨ ਤੇ ਹੋਈ। ਮੀਟਿੰਗ ਵਿੱਚ ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜਗਸੀਰ ਫੂਲ ਨੇ ਦੱਸਿਆ ਕਿ ਭੱਠਾ ਮਜ਼ਦੂਰਾਂ ਦਾ ਪਿਛਲੇ ਸੀਜ਼ਨ ਦਾ ਜ਼ੋ ਹਿਸਾਬ ਭੱਠਾ ਮਾਲਕਾਂ ਵੱਲ ਬਾਕੀ ਰਹਿੰਦਾ ਹੈ, ਨੂੰ ਜਲਦੀ ਤੋਂ ਜਲਦੀ ਕੀਤਾ ਜਾਵੇ। ਭੱਠਾ ਮਾਲਕਾਂ ਵੱਲੋਂ ਜ਼ੋ ਮਜ਼ਦੂਰਾਂ ਦੀ ਛਾਂਟਾ ਛਟਾਈ ਕੀਤੀ ਜਾ ਰਹੀ ਹੈ ਉਸ ਨੂੰ ਬੰਦ ਕੀਤਾ ਜਾਵੇ ਅਤੇ ਲੋਕਲ ਲੇਬਰ ਨੂੰ ਪਹਿਲ ਦੇ ਆਧਾਰ ਤੇ ਰੱਖਿਆ ਜਾਵੇ। 16 ਨਵੰਬਰ ਨੂੰ ਭੱਠੇ ਦੇ ਮਾਲਕਾਂ ਨਾਲ ਮੀਟਿੰਗ ਵਿਚ ਤਹਿ ਹੋਇਆ ਸੀ ਕਿ ਤਿੰਨ ਦਿਨਾਂ ਵਿੱਚ ਸਾਰੇ ਭੱਠਿਆਂ ਤੇ ਹਿਸਾਬ ਕੀਤਾ ਜਾਵੇਗਾ। ਅੱਜ ਤਹਿ ਹੋਇਆ ਕਿ ਬੋਨਸ 50 ਪ੍ਰਤੀਸ਼ਤ ਕੀਤਾ ਜਾਵੇ।
ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਨੂੰ ਪਹਿਲਾਂ ਦੀ ਤਰ੍ਹਾਂ ਵਰਦੀਆਂ ਅਤੇ ਸੰਦਾਂ ਦੇ ਪੈਸੇ, ਪੀਣ ਯੋਗ ਪਾਣੀ ਅਤੇ ਰਹਿਣ ਲਈ ਕੋਠਿਆਂ ਦਾ ਪ੍ਰਬੰਧ ਕੀਤਾ ਜਾਵੇ। ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਇਹਨਾਂ ਮੰਗਾਂ ਤੇ ਧਿਆਨ ਨਾ ਦਿੱਤਾ ਗਿਆ ਤਾਂ ਮਜ਼ਦੂਰ ਯੂਨੀਅਨ ਵੱਲੋਂ ਤੇਜ਼ ਸੰਘਰਸ਼ ਦਾ ਰਾਹ ਅਖਤਿਆਰ ਕੀਤਾ ਜਾਵੇਗਾ। ਜਿਸ ਦੀ ਜ਼ੁੰਮੇਵਾਰੀ ਭੱਠਾ ਮਾਲਕਾਂ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਮੀਤ ਪ੍ਰਧਾਨ ਜ਼ੋਰਾ ਸਿੰਘ ਫੂਲ, ਜਰਨੈਲ ਸਿੰਘ ਸੈਕਟਰੀ ਫੂਲ, ਭੋਲਾ ਸਿੰਘ ਫੂਲ’ ਸੁਖਵਿੰਦਰ ਸਿੰਘ ਰਾਮਪੁਰਾ, ਰਮਨ ਸਿੰਘ ਰਾਮਪੁਰਾ, ਕੁੱਕੂ ਸਿੰਘ ਰਾਮਪੁਰਾ, ਪ੍ਰੈਸ ਸਕੱਤਰ ਹਰਦੀਪ ਰਾਮਪੁਰਾ ਆਦਿ ਹਾਜ਼ਰ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
1356000cookie-checkਭੱਠਾ ਮਜ਼ਦੂਰ ਯੂਨੀਅਨ ਦੀ ਮੰਗਾਂ ਸੰਬੰਧੀ ਹੋਈ ਮੀਟਿੰਗ