ਚੜ੍ਹਤ ਪੰਜਾਬ ਦੀ
ਚਾਉਕੇ , (ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ):ਪੇਂਡੂ ਤੇ ਖੇਤ ਮਜ਼ਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਮਜ਼ਦੂਰਾਂ ਦੀਆਂ ਮੰਨੀਆਂ ਮੰਗਾਂ ਨੂੰ ਅਮਲੀ ਰੂਪ ਵਿੱਚ ਲਾਗੂ ਕਰਵਾਉਣ ਲਈ ਪੰਜਾਬ ਵਿੱਚ 12 ਦਸੰਬਰ ਨੂੰ ਦਿੱਤੇ ਰੇਲ ਜਾਮ ਦੇ ਪ੍ਰੋਗਰਾਮ ਤਹਿਤ ਜਿਲਾ ਬਠਿੰਡਾ ਦੇ ਮਜ਼ਦੂਰ ਪਿੰਡ ਜੇਠੂਕੇ ਦੇ ਰੇਲਵੇ ਸਟੇਸ਼ਨ ‘ਤੇ ਰੇਲਾਂ ਦਾ ਚੱਕਾ ਜਾਮ ਕਰਨਗੇ ।ਜਾਮ ਵਿੱਚ ਮਜ਼ਦੂਰਾਂ ਦੀ ਸਮੂਲੀਅਤ ਭਰਵੀ ਕਰਵਾਉਣ ਲਈ ਪਿੰਡ ਜਿਉਂਦ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਮੀਟਿੰਗ ਕੀਤੀ ਗਈ । ਮੀਟਿੰਗ ਦੀ ਪ੍ਰਧਾਨਗੀ ਗੁਰਨਾਮ ਸਿੰਘ ਨੇ ਕੀਤੀ ।
ਮੀਟਿੰਗ ਨੂੰ ਸਬੋਧਨ ਕਰਦੇ ਹੋਏ ਜੱਥੇਬੰਦੀ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਸਿਕੰਦਰ ਸਿੰਘ ਨੇ ਸਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਭਾਵੇਂ ਮਜ਼ਦੂਰ ਸੰਘਰਸ਼ ਦੇ ਜੋਰ ਕਈ ਮੰਗਾਂ ਪ੍ਰਵਾਨ ਕਰ ਲਈਆਂ ਹਨ ਪਰ ਉਨਾਂ ਨੂੰ ਲਾਗੂ ਕਰਨ ਵਿੱਚ ਟਾਲਮਟੋਲ ਦੀ ਨੀਤੀ ਅਖਤਿਆਰ ਕਰ ਰੱਖੀ ਹੈ। ਉਨਾਂ ਕਿਹਾ ਕਿ ਨਾ ਹੀ ਪਿੰਡ ਪੰਚਾਇਤਾਂ ਪਲਾਟਾ ਦੇ ਮਤੇ ਪਾ ਰਹੀਆਂ ਹਨ ਤੇ ਨਾ ਹੀ ਸਰਕਾਰੀ ਅਧਿਕਾਰੀ ਕੱਟੇ ਪਲਾਟਾ ‘ਤੇ ਕਬਜੇ ਦਬਾ ਰਹੇ ਹਨ। ਉਨਾਂ ਦੱਸਿਆ ਕਿ ਪੁੱਟੇ ਗਏ ਮੀਟਰਾਂ ਦਾ ਮਸਲਾ ਵੀ ਜਿਉ ਦਾ ਤਿਉ ਹੀ ਲਮਕ ਰਿਹਾ ਹੈ ।
ਉਨਾਂ ਕਿਹਾ ਕਿ ਲੋੜਵੰਦ ਪਰਿਵਾਰਾਂ ਨੂੰ ਪਲਾਟ ਲੈਣ , ਕਰਜ਼ਾ ਮਾਫ ਕਰਵਾਉਣ , ਸਹਿਕਾਰੀ ਸਭਾਵਾਂ ਵਿੱਚ ਮਜ਼ਦੂਰਾਂ ਦੀ ਭਰਤੀ 25 ਪਰੀਸ਼ਤ ਤੱਕ ਰਾਖਵਾਂ ਕਰਨ ਲੈਣ ਤੇ 50 ਹਜਾਰ ਦਾ ਕਰਜ਼ਾ ਲੈਣ,ਰਾਸ਼ਨ ਡੀਪੂਆਂ ਤੋਂ ਰਸੋਈ ਵਰਤੋਂ ਦੀਆਂ ਵਸਤਾਂ ਲੈਣ ਤੇ ਪੁੱਟੇ ਬਿਜਲੀ ਮੀਟਰ ਲਵਾਉਣ ਆਦਿ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।ਹੋਰਨਾਂ ਤੋਂ ਇਲਾਵਾ ਮੀਟਿੰਗ ਵਿੱਚ ਹਰਪਾਲ ਸਿੰਘ ,ਗੁਰਮੇਲ ਸਿੰਘ ,ਮੁਖਤਿਆਰ ਸਿੰਘ ,ਰਾਮ ਸਿੰਘ ,ਭਾਨਾ ਸਿੰਘ,ਕਪੂਰ ਸਿੰਘ ਤੇ ਬੰਤਾ ਸਿੰਘ ਆਦਿ ਆਗੂ ਵੀ ਮੀਟਿੰਗ ਵਿੱਚ ਸਾਮਲ ਸਨ।
933400cookie-check12 ਦਸੰਬਰ ਦੇ ਰੇਲਾਂ ਦਾ ਚੱਕਾ ਜਾਮ ਕਰਨ ਦੇ ਪ੍ਰੋਗਰਾਮ ਦੀ ਸਫਲਤਾ ਲਈ ਮਜ਼ਦੂਰਾਂ ਦੀ ਹੋਈ ਮੀਟਿੰਗ