December 21, 2024

Loading

 ਚੜ੍ਹਤ ਪੰਜਾਬ ਦੀ
ਲੁਧਿਆਣਾ 14 ਦਸੰਬਰ (ਸਤ ਪਾਲ ਸੋਨੀ): ਚਾਈਨਾ ਡੋਰ ਤੇ ਪੂਰਨ ਤੌਰ ਤੇ ਪਾਬੰਦੀ ਹੋਣੀ ਲਾਜ਼ਮੀ ਹੈ ਤਾਂ ਜੋ ਅਣਸੁਖਾਵੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ । ਇਸ ਗੱਲ ਦਾ ਪ੍ਰਗਟਾਵਾ ਐਂਟੀ ਕ੍ਰਾਈਮ ਐਸੋਸੀਏਸ਼ਨ ਰਜਿਸਟਰਡ ਪੰਜਾਬ ਦੇ ਚੇਅਰਮੈਨ ਗੁਰਿੰਦਰਪਾਲ ਸਿੰਘ ਪੱਪੂ ਵੱਲੋਂ ਕੀਤਾ ਗਿਆ । ਉਨ੍ਹਾਂ ਅੱਗੇ ਦੱਸਿਆ ਕਿ ਜਿਸ ਤਰ੍ਹਾਂ ਚਾਇਨਾ ਡੋਰ ਨਾਲ ਪਤੰਗ ਉਡਾਉਂਦੇ ਹੋਏ ਹੱਥ , ਪੈਰ , ਮੂੰਹ ਅਤੇ ਗਲੇ ਵੰਡੇ ਜਾਣ ਦਾ ਡਰ ਬਣਿਆ ਰਹਿੰਦਾ ਹੈ ਓਥੇ ਪੰਛੀਆਂ ਲਈ ਵੀ ਇਹ ਬਹੁਤ ਨੁਕਸਾਨਦੇਹ ਹੈ । ਓਨਾ ਅਗੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਡੋਰ ਇਨੀ ਮਜ਼ਬੂਤ ਹੈ ਕਿ ਇਸ ਨੂੰ ਦੋਵੇਂ ਹੱਥਾਂ ਨਾਲ ਤੋੜਨਾਂ ਵੀ ਬਹੁਤ ਮੁਸ਼ਕਿਲ ਹੈ । ਉਨ੍ਹਾਂ ਅੱਗੇ ਦੱਸਿਆ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਉਹ ਪੁਲਿਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦੇਣਗੇ ਤਾਂ ਜੋ ਇਸ ਡੋਰ ਤੇ ਪੂਰਨ ਤੌਰ ਤੇ ਪਾਬੰਦੀ ਲਾਈ ਜਾ ਸਕੇ ।
ਇਸ ਮੌਕੇ ਮਨਜੀਤ ਸਿੰਘ ਭੋਲਾ ਪੰਜਾਬ ਪ੍ਰਧਾਨ ,ਗੁਰਮੀਤ ਸਿੰਘ ਕਟਾਰੀਆ ਸੀਨੀਅਰ ਮੀਤ ਪ੍ਰਧਾਨ , ਹਰਦੇਵ ਸਿੰਘ ਬੋਪਾਰਾਏ ਦਿਹਾਤੀ ਪ੍ਰਧਾਨ , ਨਛੱਤਰ ਸਿੰਘ ਸੈਕਟਰੀ , ਅਸ਼ੋਕ ਪੁਰੀ ਜਨਰਲ ਸਕੱਤਰ , ਪਰਮਜੀਤ ਸਿੰਘ ਲਵਲੀ , ਪ੍ਰਿੰਸ ਸ਼ਰਮਾ , ਅਮਰੀਕ ਸਿੰਘ ਰਾਮਗੜ੍ਹੀਆ ਮੀਤ ਪ੍ਰਧਾਨ , ਗੁਰਪ੍ਰੀਤ ਸਿੰਘ ਮੱਲ੍ਹਾ , ਗੁਰਜੀਤ ਸਿੰਘ ਹੈਪੀ , ਸ਼ਰਨਜੀਤ ਸਿੰਘ , ਮਹਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ ।
 
#For any kind of News and advertisment contact us on 9803 -450-601 
#Kindly LIke,Share & Subscribe our News Portal: http://charhatpunjabdi.com
135290cookie-checkਚੇਅਰਮੈਨ ਪੱਪੂ ਦੀ ਅਗਵਾਈ ਵਿੱਚ ਐਂਟੀ ਕ੍ਰਾਈਮ ਐਸੋਸੀਏਸ਼ਨ ਦੀ ਹੋਈ ਮੀਟਿੰਗ
error: Content is protected !!