ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 18 ਅਕਤੂਬ (ਪ੍ਰਦੀਪ ਸ਼ਰਮਾ) :ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਰਾਮਪੁਰਾ ਫੂਲ ਦੀ ਇੱਕ ਮੀਟਿੰਗ ਪ੍ਰਧਾਨ ਡਾ. ਚਮਕੌਰ ਸਿੰਘ ਮਹਿਰਾਜ ਦੀ ਅਗਵਾਈ ਹੇਠ ਕੀਤੀ ਗਈ।
ਮੋਰਿੰਡਾ ਵਿਖੇ 21 ਅਕਤੂਬਰ ਨੂੰ ਵਿਸ਼ਾਲ ਰੋਸ ਰੈਲੀ ਕੱਢੀ ਜਾਵੇਗੀ- ਆਗੂ
ਆਰ.ਐਮ.ਪੀ ਦੀਆਂ ਮੰਗਾਂ ਪ੍ਰਤੀ ਪੰਜਾਬ ਸਰਕਾਰ ਵੱਲੋ ਕੀਤੀ ਜਾਂਦੀ ਵਾਰ-ਵਾਰ ਵਾਅਦਾ ਖਿਲਾਫੀ ਦੇ ਮੱਦੇਨਜਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੀ ਸੂਬਾ ਕਮੇਟੀ ਦੇ ਮਤੇ ਅਨੁਸਾਰ ਸੂਬਾ ਬਾਡੀ ਪ੍ਰਧਾਨ ਡਾ. ਧੰਨਾ ਮੱਲ ਗੋਇਲ, ਸਟੇਟ ਜਨਰਲ ਸਕੱਤਰ ਡਾਕਟਰ ਕੁਲਵੰਤ ਰਾਏ ਪੰਡੋਰੀ ਅਤੇ ਸਟੇਟ ਕੈਸ਼ੀਅਰ ਡਾ. ਐਚ.ਐਸ.ਰਾਣੂੰ ਦੀ ਅਗਵਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ ਮੋਰਿੰਡਾ ਵਿਖੇ 21 ਅਕਤੂਬਰ ਨੂੰ ਵਿਸ਼ਾਲ ਰੋਸ ਰੈਲੀ ਕੱਢੀ ਜਾ ਰਹੀ ਹੈ। ਸੂਬਾ ਕਮੇਟੀ ਮੈਂਬਰ ਡਾ. ਹਰਦੇਵ ਸ਼ਰਮਾ ਅਤੇ ਜਿਲਾ ਚੇਅਰਮੈਨ ਡਾ. ਜਗਤਾਰ ਸਿੰਘ ਫੂਲ ਨੇ ਕਿਹਾ ਕਿ ਇਸ ਰੈਲੀ ਵਿੱਚ ਕਾਂਗਰਸ ਸਰਕਾਰ ਵੱਲੋ ਕੀਤੇ ਝੂਠੇ ਵਾਅਦੇ ਘਰ ਘਰ ਨੌਕਰੀ, ਕਰਜਾ ਮਾਫੀ, ਬੇਰੁਜਗਾਰੀ ਭੱਤਾ ਅਤੇ ਨਸ਼ਾ ਮੁਕਤ ਪੰਜਾਬ ਇੰਨਾਂ ਝੂਠੇ ਵਾਅਦਿਆਂ ਨੂੰ ਚੌਰਾਹੇ ਵਿੱਚ ਫਰੋਲਿਆਂ ਜਾਵੇਗਾ। ਦੂਜਾ ਵੱਡਾ ਝੂਠਾ ਵਾਅਦਾ 2017 ਦੀਆਂ ਵਿਧਾਨ ਸਭਾ ਚੋਣਾ ਵੇਲੇ ਕਾਂਗਰਸ ਪਾਰਟੀ ਨੇ ਅਪਣੇ ਚੌਣ ਮੈਨੀਫੈਸਟੋ ਦੀ ਮਦ 16 ਵਿੱਚ ਲਿਖਿਆ ਸੀ ਕਿ ਕਾਂਗਰਸ ਸਰਕਾਰ ਬਣਦਿਆਂ ਹੀ ਪੱਛਮੀ ਬੰਗਾਲ ਦੀ ਤਰਜ ਤੇ ਪੰਜਾਬ ਵਿਧਾਨ ਸਭਾ ਵਿੱਚ ਮਤਾ ਲਿਆ ਕੇ ਆਰ.ਐਮ.ਪੀ. ਪੇਂਡੂ ਡਾਕਟਰਾਂ ਨੰ ਰੁਜਗਾਰ ਦੇ ਕਾਬਲ ਬਣਾਇਆ ਜਾਵੇਗਾ। ਪੰਜਾਬ ਸਰਕਾਰ ਅਪਣੇ ਵਾਅਦੇ ਤੋ ਭੱਜ ਰਹੀ ਹੈ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਡਾ. ਮਲਕੀਤ ਸਿੰਘ ਸੰਧੂ ਖੁਰਦ ਨੇ ਕਿਹਾ ਕਿ ਕਿੱਤਾ ਬਚਾਓ-ਕਾਰਪੋਰੇਟ ਭਜਾਓ ਰੈਲੀ ਨੂੰ ਲੈ ਕੇ ਡਾਕਟਰ ਸਾਥੀਆਂ ਵਿਚ ਪੂਰਾ ਉਤਸਾਹ ਹੈ। ਇਸ ਮੋਕੇ ਬਲਾਕ ਚੇਅਰਮੈਨ ਡਾ. ਗੁਰਸੇਵਕ ਸਿੰਘ ਢੱਡੇ, ਮੀਤ ਪ੍ਰਧਾਨ ਡਾ. ਰਵੇਲ ਸਿੰਘ ਮਹਿਰਾਜ, ਜਨਰਲ ਸਕੱਤਰ ਡਾ. ਦੇਵ ਰਾਜ ਬੁੱਗਰ, ਸਲਾਹਕਾਰ ਡਾ. ਹਰਜਿੰਦਰ ਸਿੰਘ ਭਾਈ ਰੂਪਾ, ਕੈਸ਼ੀਅਰ ਡਾ. ਕੌਰ ਸਿੰਘ ਫੂਲ, ਸਹਾਇਕ ਕੈਸ਼ੀਅਰ ਡਾ. ਹਰਵਿੰਦਰ ਸਿੰਘ, ਕਾਨੂੰਨੀ ਸਲਾਹਕਾਰ ਡਾ. ਭਰਥਰੀ ਸ਼ਰਮਾ, ਪ੍ਰਚਾਰ ਸਕੱਤਰ ਡਾ. ਇਕਬਾਲ ਸਿੰਘ ਮਾਨਸਾਹੀਆ, ਸੀਨੀਅਰ ਆਗੂ ਡਾ. ਗੁਰਾਂਦਿਤਾ ਸਿੰਘ ਭਾਈ ਰੂਪਾ ਆਦਿ ਹਾਜਰ ਸਨ।
873910cookie-checkਸਰਕਾਰ ਦੀ ਵਾਅਦਾ ਖਿਲਾਫੀ ਦੇ ਮੱਦੇਨਜਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮੀਟਿੰਗ