June 24, 2024

Loading

ਚੜ੍ਹਤ ਪੰਜਾਬ ਦੀ
ਕੁਲਵਿੰਦਰ ਕੜਵਲ
ਸਰਦੂਲਗੜ੍ਹ – ਮੀਡੀਆ ਕਲੱਬ ਸਰਦੂਲਗੜ੍ਹ ਦੀ ਮੀਟਿੰਗ ਕਲੱਬ ਦੇ ਪ੍ਰਧਾਨ ਸੰਜੀਵ ਸਿੰਗਲਾ ਦੀ ਪ੍ਰਧਾਨਗੀ ਹੇਠ ਮੀਡੀਆ ਕਲੱਬ ਦਫਤਰ ਸਰਦੂਲਗੜ੍ਹ ਵਿਖੇ ਹੋਈ। ਇਸ ਦੌਰਾਨ ਕਲੱਬ ਦੀਆ ਗਤੀਵਿਧੀਆ ਵਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਸ਼ਹਿਰ ਵਿਖੇ ਆਈ ਹੜ੍ਹਾ ਦੀ ਵੱਡੀ ਆਫ਼ਤ ਨਾਲ ਹੋਏ ਨੁਕਸਾਨ ਕਾਰਣ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਹਮਦਰਦੀ ਜਤਾਈ।
ਇਸ ਦੌਰਾਨ ਕਲੱਬ ਦੀ ਨਵੀਂ ਕਮੇਟੀ ਦੀ ਸਰਵਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿਚ ਰਣਜੀਤ ਗਰਗ (ਹੈਪੀ) ਨੂੰ ਪ੍ਰਧਾਨ ਬਣਾਇਆ ਗਿਆ,  ਦਲਜੀਤ ਸਿੰਘ ਸੰਘਾ ਉੱਪ ਪ੍ਰਧਾਨ, ਸੁਖਵਿੰਦਰ ਸਿੰਘ ਸੁੱਖੀ ਸੈਕਟਰੀ ਅਤੇ ਕੁਲਵਿੰਦਰ ਸਿੰਘ ਕੜਵਲ ਨੂੰ ਕੈਸ਼ੀਅਰ ਬਣਾਇਆ ਗਿਆ ।
ਨਰਾਇਣ ਗਰਗ, ਸੰਜੀਵ ਸਿੰਗਲਾ ਅਤੇ ਗੁਰਜੀਤ ਸਿੰਘ ਸੰਧੂ ਕਲੱਬ ਦੇ ਸਰਪਰਸਤ ਹੋਣਗੇ। ਇਸ ਦੌਰਾਨ ਇਕੱਠੇ ਹੋਏ ਮੈਂਬਰਾਂ ਨੇ ਲੋਕ ਮੁਦਿਆਂ ‘ਤੇ ਵਿਚਾਰ ਚਰਚਾ ਕਰਦੇ ਹੋਏ ਲੋਕ ਮਸਲੇ ਪਹਿਲ ਦੇ ਅਧਾਰ ਤੇ ਹੱਲ ਕਰਾਉਣ ਦੀ ਗੱਲ ਕਹੀ। ਕਲੱਬ ਦੇ ਨਵੇਂ ਚੁਣੇ ਪ੍ਰਧਾਨ ਨੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਨਿੱਕੂ, ਨੰਦ ਸਿੰਘ ਕੌੜੀ, ਧਰਮ ਚੰਦ ਸਿੰਗਲਾ ਹਾਜ਼ਰ ਸਨ।
#For any kind of News and advertisement contact us on 980-345-0601
Kindly Like,share and subscribe our News Portal http://charhatpunjabdi.com/wp-login.php
158140cookie-checkਮੀਡੀਆ ਕਲੱਬ ਸਰਦੂਲਗੜ ਦੀ ਹੋਈ ਚੋਣ ਰਣਜੀਤ ਗਰਗ (ਹੈਪੀ)  ਨੂੰ ਪ੍ਰਧਾਨ ਚੁਣਿਆ
error: Content is protected !!