ਚੜ੍ਹਤ ਪੰਜਾਬ ਦੀ
ਲੁਧਿਆਣਾ, 28 ਜਨਵਰੀ ( ਸਤ ਪਾਲ ਸੋਨੀ ) : ਨਗਰ ਨਿਗਮ ਲੁਧਿਆਣਾ ਦੇ ਜ਼ੋਨ–ਬੀ ਵੱਲੋਂ ਪ੍ਰਾਪਰਟੀ ਟੈਕਸ, ਪਾਣੀ, ਸੀਵਰੇਜ ਅਤੇ ਡਿਸਪੋਜਲ ਦੀ ਰਿਕਵਰੀ ਸਬੰਧੀ ਕੈਂਪ ਲਗਾਏ ਜਾ ਰਹੇ ਹਨ। 06 ਫਰਵਰੀ, 2021 ਤੋਂ ਬਾਅਦ ਪਾਣੀ ਸੀਵਰੇਜ ਅਤੇ ਡਿਸਪੋਜ਼ਲ ਦੇ ਗੈਰ–ਕਾਨੂੰਨੀ ਕੂਨੈਕਸ਼ਨ ਚੈਕ ਕਰਕੇ ਡਿਫਲਟਰਾਂ ਦੇ ਵਿਰੁੱਧ ਨਗਰ ਨਿਗਮ, ਲੁਧਿਆਣਾ ਵੱਲੋ ਪੰਜਾਬ ਮਿਉਸੀਪਲ ਕਾਰਪੋਰੇਸ਼ਨ ਐਕਟ 1976 ਅਧੀਨ ਕਾਰਵਾਈ ਆਰੰਭੀ ਜਾਵੇਗੀ
ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਿਕਵਰੀ ਵਿੱਚ ਤੇਜੀ ਲਿਆਉਣ ਦੇ ਉਦੇਸ਼ ਨਾਲ ਨਿਗਮ ਵੱਲੋਂ ਇੱਕ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਸਬੰਧ ਵਿੱਚ ਜੋਨ–ਬੀ ਦੇ ਸਾਰੇ ਪ੍ਰਾਪਰਟੀ ਧਾਰਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣਾ ਬਣਦਾ ਟੈਕਸ ਤੁਰੰਤ ਨਗਰ ਨਿਗਮ ਦੇ ਖਜ਼ਾਨੇ ਵਿੱਚ ਜਮ੍ਹਾ ਕਰਵਾਉਣ।ਉਨਾਂ ਨਗਰ ਨਿਗਮ ਦੇ ਜ਼ੋਨ–ਬੀ ਵੱਲੋਂ ਲਗਾਏ ਜਾ ਰਹੇ ਕੈਂਪਾ ਸਬੰਧੀ ਵੇਰਵਾ ਸਾਂਝਾ ਕਰਦਿਆਂ ਦੱਸਿਆ ਬਲਾਕ 14 ਤੇ 23 ਕਿਦਵਈ ਨਗਰ, ਸਬ ਜ਼ੋਨ–ਬੀ1 ਦੇ ਵਸਨੀਕ ਕੈਪ ਇੰਚਾਰਜ ਜਗਰੂਪ ਸਿੰਘ, ਐਸ.ਡੀ.ਓ (97800-22546) ਤੇ ਉਨਾਂ ਦੇ ਸਹਾਇਕ ਅਸ਼ੋਕ ਕੁਮਾਰ ਕਲੱਰਕ (99141-38448) ਨਾਲ ਸੰਪਰਕ ਕਰ ਸਕਦੇ ਹਨ। ਬਲਾਕ 24 ਦਫਤਰ ਜੋਨ–ਬੀ ਦੇ ਵਸਨੀਕ ਇੰਚਾਰਜ਼ ਸ਼੍ਰੀ ਕਮਲ ਐਸ.ਡੀ.ਓ (97802-21000) ਸਹਾਇਕ ਮਹੇਸ਼ ਕੁਮਾਰ (99888-00954), ਬਲਾਕ 30 ਗੁਰੂਦੁਆਰਾ ਸਾਹਿਬ ਢੰਡਾਰੀ ਖੁਰਦ, ਸਬ ਜੋਨ–ਬੀ2 ਅਤੇ ਜੋਨ–ਬੀ4 ਸਮਰਵੀਰ ਸਿੰਘ ਗਰੇਵਾਲ ਐਸ.ਡੀ.ਓ(97800-39835) ਤੇ ਦਵਿੰਦਰਪਾਲ, ਜੇ.ਈ (97800-33766)। ਇਸੇ ਤਰਾਂ ਬਲਾਕ 31 ਨਗਰ ਨਿਗਮ ਸਟੋਰ ਗੁਰੂ ਅਰਜਨ ਦੇਵ ਰੋਡ ਸਬ ਜੋਨ–ਬੀ3 ਦੇ ਵਸਨੀਕ ਅੰਮ੍ਰਿਤਪਾਲ ਸਿੰਘ, ਜੇ.ਈ (81462-88822) ਤੇ ਗੁਰਜੀਤ ਸਿੰਘ, ਜੇ.ਈ (70096-21098) ਨਾਲ ਸੰਪਰਕ ਕਰ ਸਕਦੇ ਹਨ।
125 ਵਰਗ ਗਜ਼ ਤੱਕ ਰਿਹਾਇਸ਼ ਨੂੰ ਪਾਣੀ, ਸੀਵਰੇਜ ਦੇ ਬਿਲ ਦੀ ਮੁਆਫੀ, ਕੂਨੈਕਸ਼ਨ ਰੈਗੂਲਰ ਕਰਵਾਉਣਾ ਹੈ ਲਾਜ਼ਮੀ:
ਸ੍ਰੀ ਸੱਭਰਵਾਲ ਨੇ ਦੱਸਿਆ ਕਿ ਪਾਣੀ ਸੀਵਰੇਜ ਅਤੇ ਡਿਸਪੋਜਲ ਦੇ ਗੈਰ–ਕਾਨੂੰਨੀ ਕੂਨੈਕਸ਼ਨਾਂ ਨੂੰ ਕੱਟਣ ਉਪਰੰਤ ਐਫ.ਆਈ.ਆਰ ਦਰਜ ਕਰਵਾਈ ਜਾਵੇਗੀ ਅਤੇ ਪ੍ਰਾਪਰਟੀ ਟੈਕਸ ਨਾ ਭਰਨ ਵਾਲੇ ਡਿਫਾਲਟਰ ਦੀ ਪ੍ਰਾਪਰਟੀ ਸੀਲ ਕਰ ਦਿੱਤੀ ਜਾਵੇਗੀ।ਜ਼ਿਕਰਯੋਗ ਹੈ ਕਿ ਭਾਵੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ 125 ਵਰਗ ਗਜ ਤੱਕ ਰਿਹਾਇਸ਼ ਨੂੰ ਪਾਣੀ, ਸੀਵਰੇਜ ਦੇ ਬਿਲ ਦੀ ਮੁਆਫੀ ਹੈ, ਪਰੰਤੂ ਸਬੰਧਤ ਨੂੰ ਕੂਨੈਕਸ਼ਨ ਫੀਸ ਦੇ ਕੇ ਕੂਨੈਕਸ਼ਨ ਰੈਗੂਲਰ ਕਰਵਾਉਣਾ ਲਾਜ਼ਮੀ ਹੈ।
ਨਗਰ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਪਹਿਲੇ ਦੋਰ ਦੀ ਚੈਕਿੰਗ ਦੋਰਾਨ ਦੀਪ ਨਗਰ, ਫੋਜੀ ਕਲੋਨੀ , ਵਿਸ਼ਕਰਮਾ ਨਗਰ, ਨੇੜੇ ਜੀਵਨ ਨਗਰ ਚੋਂਕ , ਮੁਸਲਿਮ ਕਲੋਨੀ , ਭਗਤ ਸਿੰਘ ਨਗਰ , ਤਾਜਪੁੱਰ ਰੋਡ, ਟਿੱਬਾ ਰੋਡ, ਵਿਜੈ ਨਗਰ ,ਸੁੰਦਰ ਨਗਰ,ਢੰਡਾਰੀ ਖੁਰਦ , ਗੋਬਿੰਦਗੜ੍ਹ ਦੇ ਏਰੀਏ ਚੈਕ ਕਰਕੇ ਉਕਤ ਅਨੁਸਾਰ ਕਾਰਵਾਈ ਕੀਤੀ ਜਾਵੇਗੀ।