November 21, 2024

Loading

ਚੜ੍ਹਤ ਪੰਜਾਬ ਦੀ

ਲੁਧਿਆਣਾ, 20 ਅਪ੍ਰੈਲ (ਸਤ ਪਾਲ ਸੋਨੀ) :  ਨਗਰ ਨਿਗਮ ਕਮਿਸ਼ਨਰ ਪ੍ਰਦੀਪ ਸੱਭਰਵਾਲ ਵੱਲੋਂ ਕੋਰੋਨਾ ਮਹਾਂਮਾਰੀ ਦੀ ਲੜੀ ਤੋੜਨ ਦੇ ਯਤਨ ਵਧਾਉਣ ਲਈ ਲੋਕ ਹਿੱਤ ਵਿੱਚ ਕੋਵਿਡ-19 ਦੀ ਗੰਭੀਰ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ ਹਨ ਜਿਸ ਵਿੱਚ ਨਗਰ ਨਿਗਮ ਦੇ ਸਮੂਹ ਅਧਿਕਾਰੀ ਆਮ ਜਨਤਾ ਨੂੰ ਇਸ ਸਬੰਧੀ ਜਾਗਰੂਕ ਕਰਨਗੇ ਕਿ ਉਹ ਨਗਰ ਨਿਗਮ ਦੇ ਦਫਤਰ ਵਿਖੇ ਖੁਦ ਜਾਂ ਫਿਜ਼ੀਕਲ ਦਰਖਾਸਤਾਂ/ਮੰਗ ਪੱਤਰ/ਸ਼ਿਕਾਇਤਾਂ ਦੇਣ ਦੀ ਬਜਾਏ ਸਬੰਧਤ ਦਫਤਰ ਦੀ ਈਮੇਲ ਆਈ.ਡੀ. ‘ਤੇ ਭੇਜਣ।ਜ਼ਿਕਰਯੋਗ ਹੈ ਕਿ ਲੁਧਿਆਣਾ ਸ਼ਹਿਰ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਕੋਵਿਡ-19 ਪੋਜ਼ਟਿਵ ਕੇਸ ਕਾਫੀ ਤੇ} ਰਫਤਾਰ ਵਿੱਚ ਵੱਧ ਰਹੇ ਹਨ, ਜਿਸ ਕਰਕੇ ਦਫਤਰਾਂ ਦੀ ਰੂਟੀਨ ਕਾਰਵਾਈ ਆਮ ਦਿਨਾਂ ਵਾਂਗ ਨਹੀਂ ਚਲਾਈ ਜਾ ਸਕਦੀ।

ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿੱਥੇ ਦਫਤਰਾਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਜ਼ਰੂਰੀ ਹੈ, ਉੱਥੇ ਹੀ ਲੋਕ ਹਿੱਤ ਵਿੱਚ ਸਾਰੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਇਸ ਮਹਾਂਮਾਰੀ ਦੀ ਲਾਗ ਤੋਂ ਬਚਾਉਣਾ ਵੀ ਲਾਜ਼ਮੀ ਹੈ ਤਾਂ ਜੋ ਪ੍ਰਸ਼ਾਸਨਿਕ ਢਾਂਚਾ ਚਲਦਾ ਰਹੇ।ਨਗਰ ਨਿਗਮ ਕਮਿਸ਼ਨਰ ਸ੍ਰੀ ਸੱਭਰਵਾਲ ਨੇ ਦੱਸਿਆ ਕਿ ਪ੍ਰਾਰਥੀ ਨਗਰ ਨਿਗਮ, ਲੁਧਿਆਣਾ ਨਾਲ ਸਬੰਧਤ ਆਪਣੀ ਕੋਈ ਵੀ ਦਰਖਾਸਤ/ਮੰਗ ਪੱਤਰ/ਸ਼ਿਕਾਇਤ ਸਬੰਧਤ ਅਧਿਕਾਰੀਆਂ ਦੀ ਈ-ਮੇਲ ਆਈ.ਡੀ. ‘ਤੇ ਭੇਜ ਸਕਦਾ ਹੈ ਜਿਸ ਵਿੱਚ ਵਧੀਕ ਕਮਿਸ਼ਨਰ (ਨਗਰ ਨਿਗਮ ਲੁਧਿਆਣਾ ਨਾਲ ਸਬੰਧਤ ਜਨਰਲ) ਲਈ ਈਮੇਲ ਆਈ.ਡੀ. [email protected],  ਜ਼ੋਨਲ ਕਮਿਸ਼ਨਰ, ਜ਼ੋਨ-ਏ ( ਜ਼ੋਨ-ਏ ਨਾਲ ਸਬੰਧਤ ਜਨਰਲ ਅਤੇ ਪ੍ਰਾਪਰਟੀ ਟੈਕਸ ਸਬੰਧੀ) ਲਈ [email protected] , ਜ਼ੋ਼ਨਲ ਕਮਿਸ਼ਨਰ, ਜ਼ੋਨ-ਬੀ (ਜ਼ੋਨ-ਬੀ ਨਾਲ ਸਬੰਧਤ ਜਨਰਲ, ਪ੍ਰਾਪਰਟੀ ਟੈਕਸ ਅਤੇ ਸਫਾਈ ਸਿਹਤ ਸ਼ਾਖਾ ਨਾਲ ਸਬੰਧੀ) ਲਈ [email protected] , ਜ਼ੋ਼ਨਲ ਕਮਿਸ਼ਨਰ, ਜ਼ੋਨ-ਸੀ (ਜ਼ੋਨ-ਸੀ ਨਾਲ ਸਬੰਧਤ ਜਨਰਲ ਅਤੇ ਪ੍ਰਾਪਰਟੀ ਟੈਕਸ ਸਬੰਧੀ ) ਲਈ [email protected] , ਜ਼ੋ਼ਨਲ ਕਮਿਸ਼ਨਰ, ਜ਼ੋਨ-ਡੀ (ਜ਼ੋਨ-ਡੀ ਨਾਲ ਸਬੰਧਤ ਜਨਰਲ ਅਤੇ ਪ੍ਰਾਪਰਟੀ ਟੈਕਸ ਸਬੰਧੀ) ਲਈ [email protected] , ਸਕੱਤਰ (ਜੇ.ਐਸ) (ਵਿਗਿਆਪਨ) ਲਈ [email protected], ਨਿਗਰਾਨ ਇੰਜੀ. ਓ.ਐਂਡ.ਐਮ. ਜ਼ੋਨ-ਏ ਅਤੇ ਜ਼ੋਨ-ਬੀ (ਜ਼ੋਨ-ਏ ਅਤੇ ਬੀ ਵਿਖੇ ਪਾਣੀ ਸੀਵਰੇਜ ਨਾਲ ਸਬੰਧਤ) ਲਈ [email protected], ਨਿਗਰਾਨ ਇੰਜੀ. ਓ.ਐਂਡ.ਐਮ. ਜ਼ੋਨ-ਸੀ ਅਤੇ ਜ਼ੋਨ-ਡੀ (ਜ਼ੋਨ-ਸੀ ਅਤੇ ਡੀ ਵਿਖੇ ਪਾਣੀ ਸੀਵਰੇਜ ਨਾਲ ਸਬੰਧਤ)ਲਈ [email protected],ਨਗਰ ਨਿਗਮ ਯੋਜਨਾਕਾਰ (ਇਮਾਰਤਾਂ ਸਬੰਧੀ) ਲਈ[email protected][email protected] ਨਿਗਰਾਨ ਇੰਜੀ. ਬੀ.ਐਂਡ.ਆਰ. ਜ਼ੋਨ -ਏ (ਜ਼ੋਨ-ਏ ਵਿਖੇ ਸੜਕਾਂ ਅਤੇ ਸਟ੍ਰੀਟ ਲਾਇਟਾਂ ਸਬੰਧੀ) ਲਈ [email protected], ਨਿਗਰਾਨ ਇੰਜੀ. ਬੀ.ਐਂਡ.ਆਰ. ਜ਼ੋਨ-ਬੀ (ਜ਼ੋਨ-ਬੀ ਵਿਖੇ ਸੜਕਾਂ ਅਤੇ ਸਟ੍ਰੀਟ ਲਾਇਟਾਂ ਸਬੰਧੀ) ਲਈ [email protected], ਨਿਗਰਾਨ ਇੰਜੀ. ਬੀ.ਐਂਡ.ਆਰ. ਜ਼ੋਨ-ਸੀ (ਜ਼ੋਨ-ਸੀ ਵਿਖੇ ਸੜਕਾਂ ਅਤੇ ਸਟ੍ਰੀਟ ਲਾਇਟਾਂ ਸਬੰਧੀ) ਲਈ [email protected] ਅਤੇ ਨਿਗਰਾਨ ਇੰਜੀ. ਬੀ.ਐਂਡ.ਆਰ. ਜ਼ੋਨ-ਡੀ (ਜ਼ੋਨ-ਡੀ ਵਿਖੇ ਸੜਕਾਂ ਅਤੇ ਸਟ੍ਰੀਟ ਲਾਇਟਾਂ ਸਬੰਧੀ) ਲਈ [email protected] ਸ਼ਾਮਲ ਹਨ।

ਨਿਗਮ ਕਮਿਸ਼ਨਰ ਨੇ ਅੱਗੇ ਕਿਹਾ ਕਿ ਉਪਰੋਕਤ ਈਮੇਲ ਆਈ.ਡੀ. ਤੋਂ ਇਲਾਵਾ ਜੇਕਰ ਕੋਈ ਵਿਅਕਤੀ ਸਿੱਧੇ ਤੌਰ ‘ਤੇ ਕਮਿਸ਼ਨਰ, ਨਗਰ ਨਿਗਮ ਲੁਧਿਆਣਾ ਨੂੰ ਆਪਣੀ ਦਰਖ਼ਾਸਤ/ਮੰਗ ਪੱਤਰ/ਸ਼ਿਕਾਇਤ ਆਦਿ ਦੇਣ ਚਾਹੁੰਦਾ ਹੈ ਤਾਂ ਉਹ ਈਮੇਲ ਆਈ.ਡੀ. [email protected] ‘ਤੇ ਵੀ ਮੇਲ ਕਰ ਸਕਦਾ ਹੈ।

ਇਸ ਤੋਂ ਇਲਾਵਾ ਉਨਾਂ ਸਾਰੇ ਜ਼ੋਨਲ ਕਮਿਸ਼ਨਰਾਂ ਲੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਜ਼ੋਨਾਂ ਦੇ ਮੇਨ ਗੇਟਾਂ ਦੇ ਬਾਹਰ ਇੱਕ ਬਕਸਾ ਰੱਖਣਗੇ ਤਾਂ ਜੋ ਆਮ ਜਨਤਾ ਆਪਣੀਆਂ ਦਰਖਾਸਤਾਂ/ਮੰਗ ਪੱਤਰ/ਸ਼ਿਕਾਇਤਾਂ ਇਸ ਬਕਸੇ ਵਿਚ ਪਾ ਸਕੇ। ਉਨ੍ਹਾਂ ਕਿਹਾ ਕਿ ਆਮ ਲੋਕ ਆਪਣੀਆਂ ਸ਼ਿਕਾਇਤਾਂ ਫੋਨ ਨੰਬਰ 0161-4085013 ਅਤੇ 0161-4085038 ‘ਤੇ ਵੀ ਨੋਟ ਕਰਵਾ ਸਕਦੇ ਹਨ।ਉਨਾਂ ਕਿਹਾ ਕਿ ਨਗਰ ਨਿਗਮ ਲੁਧਿਆਣਾ ਦੇ ਸਮੂਹ ਸਰਕਾਰੀ ਦਫ਼ਤਰਾਂ ਵਿੱਚ ਜ਼ੋਨਲ ਕਮਿਸ਼ਨਰਾਂ ਵੱਲੋਂ ਸਿਰਫ ਇੱਕ ਐਂਟਰੀ ਗੇਟ ਰੱਖਿਆ ਜਾਵੇ, ਜਿਸ ‘ਤੇ ਹੈਂਡ ਸੈਨੀਟਾਈਜ਼ਰ ਰੱਖਵਾਏ ਜਾਣ ਅਤੇ ਦਰਜ਼ਾ-4 ਕਰਮਚਾਰੀ ਦੀ ਡਿਊਟੀ ਲਗਾਈ ਜਾਵੇ ਕਿ ਉਹ ਹਰੇਕ ਕਰਮਚਾਰੀ/ਪਬਲਿਕ ਦੇ ਹੈਂਡ ਸੈਨੇਟਾਈਜ ਕਰਵਾਏ ਜਾਣ, ਮਾਸਕ ਪਾਇਆ ਹੋਵੇ ਅਤੇ ਉਸ ਦਾ ਥਰਮਲ ਸਕੈਨਰ ਰਾਹੀਂ ਤਾਪਮਾਨ ਚੈੱਕ ਕਰਨ ਉਪਰੰਤ ਹੀ ਉਸ ਕਰਮਚਾਰੀ/ਪਬਲਿਕ ਦੀ ਐਂਟਰੀ ਦਫ਼ਤਰ ਵਿੱਚ ਕਰਵਾਈ ਜਾਵੇ।  ਉਨਾਂ ਇਹ ਵੀ ਕਿਹਾ ਕਿ ਵੱਖ-ਵੱਖ ਜੱਥੇਬੰਦੀਆਂ ਵੱਲੋਂ ਦਿੱਤੇ ਜਾਣ ਵਾਲੇ ਮੰਗ ਪੱਤਰ ਇਸ ਦਫਤਰ ਵੱਲੋਂ ਕੇਵਲ ਉਕਤ ਈਮੇਲ ਆਈ.ਡੀ. ਰਾਹੀਂ ਸਵੀਕਾਰ ਕੀਤੇ ਜਾਣਗੇ ਅਤੇ ਮੰਗ ਪੱਤਰ ਦੇਣ ਲਈ ਦਫ਼ਤਰ ਵਿੱਚ ਭੀੜ ਇਕੱਠੀ ਕਰਨ ਦੀ ਆਗਿਆ ਨਹੀਂ ਹੋਵੇਗੀ।

66890cookie-checkਆਮ ਲੋਕ ਆਪਣੀਆਂ ਦਰਖਾਸਤਾਂ/ਮੰਗ ਪੱਤਰ/ਸ਼ਿਕਾਇਤਾਂ ਖੁਦ/ਫਿਜੀਕਲ ਦੇਣ ਦੀ ਬਜਾਏ ਈਮੇਲ ਰਾਹੀਂ ਭੇਜਣ ਦੀ ਕਰਨ ਖੇਚਲ – ਪ੍ਰਦੀਪ ਸੱਭਰਵਾਲ
error: Content is protected !!