ਰਾਮਾਂ ਮੰਡੀ( ਭੀਮ ਚੰਦ ਸ਼ੌਂਕੀ ) : ਬੀਤੇ ਦਿਨੀਂ ਮਜ਼ਦੂਰ ਸ਼ਕਤੀ ਪਾਰਟੀ ਭਾਰਤ ਦਾ ਇੱਕ ਵਫਦ ਕੌਮੀ ਪ੍ਰਧਾਨ ਨਿਰਮਲ ਸਿੰਘ ਰਾਜੋਆਣਾ ਦੀ ਅਗਵਾਈ ਹੇਠ ਚਾਰ ਮੈਬਰੀ ਵਫਦ ਨੇ ਬੀ ਜੇ ਪੀ ਦੇ ਕੇਦਰੀ ਮੰਤਰੀ ਸੋਮ ਪ੍ਕਾਸ਼ ਨੂੰ ਮਿਲਕੇ ਮਜ਼ਦੂਰਾਂ ਦੇ ਮੁੱਦਿਆਂ ਤੇ ਮੀਟਿੰਗ ਕੀਤੀ । ਇਸ ਮੀਟਿੰਗ ਅੰਦਰ ਜਥੇਦਾਰ ਅਵਤਾਰ ਸਿੰਘ ਮਾਨ ਬੰਧਨੀ ਕਲ ਜਥੇਦਾਰ ਜਗਤਾਰ ਸਿੰਘ ਬਿਉਰੋ ਸਕੱਤਰ ਜਰਨਲ ਭੀਮ ਚੰਦ ਅਗਰਵਾਲ ਮੀਟਿੰਗ ਅੰਦਰ ਸ਼ਾਮਲ ਹੋਏ ।ਇਸ ਮੀਟਿੰਗ ਦੌਰਾਨ ਮਜ਼ਦੂਰ ਵਫਦ ਨੇ ਮਨਰੇਗਾ ਨੂੰ ਪਚਾਇਤਾ ਤੋ ਅਜ਼ਾਦ ਕਰਵਾਕੇ ਇਸ ਦਾ ਇੱਕ ਵਖਰਾ ਮੰਤਰੀ ਲਾਕੇ ਮਨਰੇਗਾ ਮਜ਼ਦੂਰਾਂ ਦੇ ਕੰਮ ਕਾਰ ਅੰਦਰ ਸੁਧਾਰ ਕੀਤਾ ਜਾਵੇ ‘ਤੇ ਹਰ ਮਜ਼ਦੂਰ ਦਾ ਪੰਜ ਲੱਖ ਰੁਪਏ ਦਾ ਬੀਮਾ ਕਰਨ ਦੀ ਮੰਗ ਕੀਤੀ ।ਇਹ ਮੀਟਿੰਗ ਕੇਂਦਰੀ ਮੰਤਰੀ ਸੋਮ ਪ੍ਕਾਸ਼ ਦੀ ਕੋਠੀ ਨੰਬਰ 7 ਵਿਖੇ ਹੋਈ , ਕੇਂਦਰੀ ਮੰਤਰੀ ਸੋਮ ਪ੍ਕਾਸ਼ ਨੇ ਪਾਰਟੀ ਦੀਆਂ ਗਤੀ ਵਿਧੀਆਂ ਤੇ ਚਾਨਣਾ ਪਾਇਆ ਗਿਆ । ਸੋਮ ਪ੍ਕਾਸ ਕੇਦਰੀ ਮੰਤਰੀ ਨੇ ਕਿਹਾ ਕੇ ਪੰਜਾਬ ਦੀਆਂ ਚੌਣਾਂ ਵੇਲੇ ਮਜ਼ਦੂਰ ਸ਼ਕਤੀ ਪਾਰਟੀ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ ‘ਤੇ ਪੰਜਾਬ ਅੰਦਰ ਸਰਕਾਰ ਬਣਨ ਤੇ ਉਨਾਂ ਨੂੰ ਮੰਤਰੀ ਮੰਡਲ ਵਿੱਚ ਨਮਾਇਦਗੀ ਦਿੱਤੀ ਜਾਵੇਗੀ । ਮਜ਼ਦੂਰ ਵਫਤ ਨੂੰ ਵੀ ਉਨ੍ਹਾਂ ਦੀ ਬਣਦੀ ਸਹੂਲਤ ਦਿੱਤੀ ਜਾਵੇ ਮਜ਼ਦੂਰ ਆਗੂ ਨਿਰਮਲ ਸਿੰਘ ਰਾਜੇਆਣਾ ਨੇ ਪੰਜਾਬ ਸਰਕਾਰ ਵੱਲੋਂ ਲਿਆਦੇ ਬਜਟ ਦੀ ਪੁਰਜੋਰ ਨਖੇਧੀ ਕਰਦਿਆਂ ਕਿਹਾ ਕੇ ਮਜ਼ਦੂਰ ਵਰਗ ਅਤੇ ਵਿਉਪਾਰੀ ਵਰਗ ਨੂੰ ਨਜ਼ਰ ਅੰਦਾਜ਼ ਕਰਕੇ ਬਜਟ ਅੰਦਰ ਇਨਾਂ ਨੂੰ ਕੋਈ ਸਹੂਲਤਾਂ ਨਹੀ ਦਿੱਤੀ ਗਈ ।