ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 7 ਅਕਤੂਬਰ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪਿਛਲੇ ਦਿਨੀ ਐਲਾਨੇ ਗਏ ਬੀ.ਐੱਡ ਭਾਗ ਪਹਿਲਾ ਸਮੈਸਟਰ ਪਹਿਲਾਂ ਦੇ ਨਤੀਜਿਆਂ ਚੋਂ ਧੀਆਂ ਦੇ ਨਾਮ ਨਾਲ ਜਾਣੀ ਜਾਂਦੀ ਮਾਲਵੇ ਦੀ ਨਿਵੇਕਲੀ ਸੰਸਥਾ ਮਾਤਾ ਸੁੰਦਰੀ ਗਰੁੱਪ ਦੀ ਸਾਖਾ ਮਾਤਾ ਸੁੰਦਰੀ ਗਰਲਜ ਕਾਲਜ ਆਫ ਐਜੂਕੇਸ਼ਨ ਢੱਡੇ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਿੰਸੀਪਲ ਪ੍ਰੋ. ਰਾਜ ਸਿੰਘ ਬਾਘਾ ਨੇ ਕਿਹਾ ਕਿ ਇਸ ਨਤੀਜੇ ਵਿੱਚੋਂ ਪਹਿਲਾ ਸਥਾਨ ਲਵਪ੍ਰੀਤ ਕੌਰ 92 ਪ੍ਰਤੀਸ਼ਤ ਨੇ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਮਨਦੀਪ ਕੌਰ ਨੇ 90.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਅਤੇ ਤੀਜਾ ਸਥਾਨ ਰਾਜਪਾਲ ਕੌਰ 89.6 ਪ੍ਰਤੀਸ਼ਤ ਨੇ ਅੰਕ ਪ੍ਰਾਪਤ ਕਰਕੇ ਹਾਸਿਲ ਕੀਤਾ। ਉਨਾਂ ਕਿਹਾ ਕਿ ਸਮਾਜ ਵਿੱਚ ਇੱਕ ਅਧਿਆਪਕ ਦਾ ਰੁਤਬਾ ਬਹੁਤ ਅਹਿਮ ਹੁੰਦਾ ਹੈ ਜਦੋਂ ਉਸ ਦੇ ਪੜ੍ਹਾਏ ਵਿਦਿਆਰਥੀ ਕਿਸੇ ਮੰਜਿਲ ਤੇ ਪਹੁੰਚਦੇ ਹਨ ਤਾਂ ਉਸ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ।
ਇਸ ਮੌਕੇ ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਸਿੱਧੂ ਅਤੇ ਐਮ.ਡੀ ਗੁਰਬਿੰਦਰ ਸਿੰਘ ਬੱਲੀ ਨੇ ਕਿਹਾ ਕਿ ਸੰਸਥਾ ਹਮੇਸਾ ਹੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਤਤਪਰ ਹੈ। ਉਹਨਾਂ ਨੇ ਪ੍ਰਿੰਸੀਪਲ, ਸਮੂਹ ਸਟਾਫ ਦੀ ਮਿਹਨਤ ਤੇ ਮਾਣ ਕਰਦਿਆਂ ਕਿਹਾ ਕਿ ਇਨਾਂ ਦੀ ਮਿਹਨਤ ਸਦਕਾ ਹੀ ਵਿਦਿਆਰਥਣਾਂ ਨੇ ਚੰਗੇ ਨਤੀਜੇ ਹਾਸਿਲ ਕੀਤੇ ਹਨ। ਉਨਾਂ ਕਿਹਾ ਕਿ ਇੱਕ ਯੋਗ ਅਧਿਆਪਕ ਦੇਸ਼ ਦੀ ਸਿੱਖਿਆ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ। ਇਹ ਬੀ.ਐੱਡ ਦੇ ਵਿਦਿਆਰਥੀ ਜਿੰਨ੍ਹਾਂ ਨੇ ਅਧਿਆਪਕ ਸਿਖਲਾਈ ਕੋਰਸ ਕੀਤਾ ਹੈ। ਉਮੀਦ ਹੈ ਕਿ ਸਾਡੀ ਸੰਸਥਾ ਦੇ ਪ੍ਰਾਪਤ ਕੀਤੇ ਗਏ ਗਿਆਨ ਦੀ ਖੁਸਬੂ ਸਮਾਜ ਦੇ ਹੋਰਨਾਂ ਵਰਗਾਂ ਲਈ ਬਿਖੇਰਨਗੇ। ਅਸੀਂ ਇਹਨਾਂ ਦੇ ਭਵਿੱਖ ਵਿੱਚ ਇੱਕ ਯੋਗ ਅਧਿਆਪਕ ਬਣਨ ਦੀ ਕਾਮਨਾਂ ਕਰਦੇ ਹਾਂ। ਇਸ ਮੌਕੇ ਪ੍ਰਸ਼ਾਸਕੀ ਡਾਇਰੈਕਟਰ ਸਿੰਬਲਜੀਤ ਕੌਰ, ਖਜਾਨਚੀ ਪ੍ਰਸ਼ੋਤਮ ਕੌਰ, ਵਾਈਸ ਪ੍ਰਿੰਸੀਪਲ ਪ੍ਰੋ. ਬੇਅੰਤ ਕੌਰ, ਪ੍ਰੋ. ਇੰਦਰਜੀਤ ਸਿੰਘ, ਪ੍ਰੋ. ਅਮਨਦੀਪ ਕੌਰ, ਪ੍ਰੋ. ਵੀਰਪਾਲ ਕੌਰ, ਪ੍ਰੋ. ਜਸਵਿੰਦਰ ਸਿੰਘ ਨੇ ਵਿਦਿਆਰਥਣਾ ਨਾਲ ਸ਼ਾਨਦਾਰ ਨਤੀਜੇ ਦੀ ਖੁਸ਼ੀ ਸਾਂਝੀ ਕੀਤੀ।
856720cookie-checkਮਾਤਾ ਸੁੰਦਰੀ ਗਰੁੱਪ ਦੀਆਂ ਐਜੂਕੇਸ਼ਨ ਕਾਲਜ ਦੀਆਂ ਵਿਦਿਆਰਥਣਾਂ ਰਹੀਆਂ ਮੋਹਰੀ