ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 6 ਮਈ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਸਥਾਨਕ ਥਾਣਾ ਸਿਟੀ ਦੇ ਇੰਚਾਰਜ ਦਰਸ਼ਨ ਸਿੰਘ ਦਾ ਤਬਾਦਲਾ ਹੋਣ ਤੋਂ ਬਾਅਦ ਥਾਣੇ ਦੇ ਨਵੇਂ ਮੁਖੀ ਸਬ ਇੰਸਪੈਕਟਰ ਮਨਜੀਤ ਸਿੰਘ ਨੇ ਆਪਣਾ ਚਾਰਜ ਸੰਭਾਲ ਲਿਆ ਹੈ। ਉਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸ਼ਹਿਰ ਦੇ ਮਾਹੌਲ ਨੂੰ ਸਾਂਤਮਈ ਤੇ ਖੂਬਸੂਰਤ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।
ਉਨਾ ਸ਼ਹਿਰ ਚ ਨਸ਼ਾ ਤਸਕਰੀ ਤੇ ਗਲਤ ਅਨਸਰਾਂ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ ਆ ਜਾਣ ਨਹੀਂ ਤਾਂ ਫਿਰ ਉਹ ਸਜਾ ਭੁਗਤਣ ਨੂੰ ਤਿਆਰ ਰਹਿਣ। ਉਨਾਂ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਸ਼ਹਿਰ ਚ ਭਾਈਚਾਰਕ ਸਾਂਝ ਮਜਬੂਤ ਕਰਕੇ ਲੜਾਈ ਝਗੜਿਆਂ ਤੋਂ ਦੂਰ ਰਹਿਣ। ਉਨਾਂ ਕਿਹਾ ਕਿ ਸ਼ਹਿਰ ਅੰਦਰ ਕਿਸੇ ਕਿਸਮ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨਾਂ ਟਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਨਾਬਾਲਿਗ ਬੱਚਿਆਂ ਨੂੰ ਸੜਕ ਤੇ ਦੜਾਉਣ ਲਈ ਵਾਹਨ ਨਾ ਦੇਣ ਤਾਂ ਜੋ ਕਿਸੇ ਅਣਹੋਣੀ ਘਟਨਾ ਤੋਂ ਬਚਿਆ ਜਾ ਸਕੇ। ਉਨਾਂ ਬੁਲਟ ਮੋਟਰਸਾਇਕਲ ਵਾਲਿਆਂ ਨੂੰ ਸਖਤ ਲਹਿਜੇ ਚ ਕਿਹਾ ਕਿ ਉਹ ਪਟਾਕੇ ਨਾ ਚਲਾਉਣ ਇਸ ਨਾਲ ਹਾਦਸੇ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਨਾਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਅੱਗੇ ਵਹੀਕਲਾਂ ਨੂੰ ਤਰਤੀਬਬੱਧ ਢੰਗ ਨਾਲ ਲਗਵਾਉਣ ਤਾਂ ਜੋ ਟਰੈਫਿਕ ਵਿਚ ਕਿਸੇ ਕਿਸਮ ਦਾ ਵਿਘਨ ਨਾ ਪਵੇ।
#For any kind of News and advertisement contact us on 980-345-0601
1176600cookie-checkਮਨਜੀਤ ਸਿੰਘ ਨੇ ਥਾਣਾ ਸਿਟੀ ਰਾਮਪੁਰਾ ਦਾ ਚਾਰਜ ਸੰਭਾਲਿਆ