December 21, 2024

Loading

ਚੜ੍ਹਤ ਪੰਜਾਬ ਦੀ

ਲੁਧਿਆਣਾ: 9 ਫਰਵਰੀ (ਵਾਰਿਸ) :  ਥਾਣਾ ਡਵੀਜ਼ਨ ਨੰਬਰ ਸੱਤ ਦੇ ਏਐੱਸਆਈ ਕਰਨੈਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀ ਕਰਮਚਾਰੀ ਬਲਵੀਰ ਸਿੰਘ ਨਾਲ ਅੰਮ੍ਰਿਤ ਧਰਮ ਕੰਡੇ ਦੇ ਲਾਗੇ ਗਸ਼ਤ ਕਰ ਰਹੇ ਸਨ ਮੱਛੀ ਮੰਡੀ ਦੇ ਲਾਗੇ ਪਹੁੰਚਣ ਤੇ ਉਨਾਂ ਦੇਖਿਆ ਕਿ ਨਿਹੰਗ ਸਿੰਘ ਦਾ ਬਾਣਾ ਪਾਈ ਇੱਕ ਵਿਅਕਤੀ ਸੜਕ ਵਿਚਕਾਰ ਖੜ੍ਹ ਕੇ ਹੁੱਲੜਬਾਜ਼ੀ ਕਰ ਰਿਹਾ ਸੀਨਿਹੰਗ ਸਿੰਘ ਦਾ ਬਾਣਾ ਪਾਏ ਵਿਅਕਤੀ ਨੂੰ ਜੱਦ ਸੜਕ ਵਿਚਕਾਰ ਖੜ੍ਹ ਕੇ ਹੁਲੜ੍ਬਾਜੀ ਕਰਨ ਤੋਂ ਰੋਕਿਆ ਗਿਆ ਤਾਂ ਉਸ ਨੇ ਪੁਲਿਸ ਮੁਲਾਜ਼ਮਾਂ ਬਲਵੀਰ ਸਿੰਘ ਉਪਰ ਹਥੌੜੇ ਨਾਲ ਹਮਲਾ ਕਰ ਦਿੱਤਾ ਐਨਾ ਹੀ ਨਹੀਂ ਉਸ ਨੇ ਮੁਲਾਜ਼ਮਾਂ ਦੀ ਵਰਦੀ ਵੀ ਪਾੜ ਦਿੱਤੀਬੁਰੀ ਤਰਾਂ ਜ਼ਖ਼ਮੀ ਹੋਏ ਪੁਲਿਸ ਮੁਲਾਜ਼ਮਾਂ ਨੂੰ ਇਲਾਜ ਲਈ ਹਸਪਤਾਲ ਲਿਜਾਂਦਾ ਗਿਆ

ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਤਜਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਤਾਜਪੁਰ ਰੋਡ ਦੇ ਵਾਸੀ ਗੁਰਵਿੰਦਰ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ

64770cookie-checkਹੁੱਲੜਬਾਜ਼ੀ ਕਰਨ ਤੋਂ ਰੋਕਣ ‘ਤੇ ਹਥੌੜੇ ਨਾਲ ਪੁਲਿਸ ‘ਤੇ ਕੀਤਾ ਹਮਲਾ, ਪੁਲਿਸ ਮੁਲਾਜ਼ਮ ਜ਼ਖ਼ਮੀ
error: Content is protected !!