December 21, 2024

Loading

 ਚੜ੍ਹਤ ਪੰਜਾਬ ਦੀ
ਰਾਮਪੁਰਾ 24 ਫਰਵਰੀ (ਪ੍ਰਦੀਪ ਸ਼ਰਮਾ):ਹਲਕਾ ਰਾਮਪੁਰਾ ਫੂਲ ਤੋਂ ਸ਼੍ਰੋਮਣੀ ਅਕਾਲੀ ਦਲ  ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ  ਸਿਕੰਦਰ ਸਿੰਘ ਮਲੂਕਾ ਨੇ ਚੋਣਾਂ ਤੋਂ ਬਾਅਦ    ਰਾਮਪੁਰਾ ਸ਼ਹਿਰ ਦੇ ਅਹੁਦੇਦਾਰਾਂ ਤੇ ਵਰਕਰਾਂ ਨਾਲ ਭਰਵੀਂ ਮੀਟਿੰਗ ਕੀਤੀ।ਮੀਟਿੰਗ ਵਿੱਚ ਮਲੂਕਾ ਨੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਦਾ  ਚੋਣਾਂ ਦੌਰਾਨ ਤਨਦੇਹੀ ਨਾਲ ਨਿਭਾਈ ਗਈ ਜ਼ਿੰਮੇਵਾਰੀ ਲਈ ਧੰਨਵਾਦ ਕੀਤਾ ।
ਮਲੂਕਾ ਨੇ ਕਿਹਾ ਕਿ ਸ਼ਹਿਰ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ  ਅਕਾਲੀ ਬਸਪਾ ਗੱਠਜੋਡ਼ ਦੀ ਵਿਚਾਰਧਾਰਾ ਤੇ ਏਜੰਡੇ ਨੂੰ ਘਰ ਘਰ ਤੱਕ ਪਹੁੰਚਾਉਣ ਲਈ  ਅਹਿਮ ਭੂਮਿਕਾ ਨਿਭਾਈ  । ਵਰਕਰਾਂ ਨੇ ਲੋਕਾਂ ਨੂੰ ਅਕਾਲੀ ਬਸਪਾ ਗੱਠਜੋੜ ਦੇ ਹੱਕ ਵਿੱਚ ਭੁਗਤਣ ਲਈ  ਪ੍ਰੇਰਿਤ ਕੀਤਾ । ਸੀਨੀਅਰ ਆਗੂਆਂ ਦੇ ਨਾਲ ਨਾਲ ਯੂਥ ਜਥੇਬੰਦੀ ਦਾ ਵੀ ਚੋਣਾਂ ਦੌਰਾਨ ਅਹਿਮ ਯੋਗਦਾਨ ਰਿਹਾ।
ਮਲੂਕਾ ਨੇ ਕਿਹਾ ਕਿ ਵਰਕਰਾਂ ਤੇ ਅਹੁਦੇਦਾਰਾਂ ਦੀ ਮਿਹਨਤ ਸਦਕਾ ਹੀ ਸ਼ਹਿਰ ਵਿਚੋਂ ਅਕਾਲੀ ਬਸਪਾ ਗੱਠਜੋੜ ਨੂੰ ਭਰਵਾਂ ਹੁੰਗਾਰਾ ਮਿਲਿਆ।ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਵੀ ਸਿਕੰਦਰ ਸਿੰਘ ਮਲੂਕਾ ਨੂੰ  ਸ਼ਹਿਰ ਵਿੱਚੋਂ ਵੱਡੀ ਲੀਡ ਦਾ ਭਰੋਸਾ ਦਿਵਾਇਆ।  ਮਲੂਕਾ ਨੇ ਕਿਹਾ ਕਿ ਅਕਾਲੀ ਬਸਪਾ ਗੱਠਜੋਡ਼ ਦੀ ਸਰਕਾਰ ਵਿੱਚ ਅਹੁਦੇਦਾਰਾਂ ਤੇ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।ਸਰਕਾਰ ਬਣਨ ਤੇ ਸ਼ਹਿਰ ਦਾ ਚੌਤਰਫ਼ਾ ਵਿਕਾਸ ਕਰਵਾਇਆ ਜਾਵੇਗਾ ।
ਇਸ ਮੌਕੇ ਸ਼ਹਿਰੀ ਪ੍ਰਧਾਨ ਸੱਤਪਾਲ ਗਰਗ ਬੀ ਸੀ ਵਿੰਗ ਦੇ ਪ੍ਰਧਾਨ ਸੁਰਿੰਦਰ ਜੌੜਾ  ਵਪਾਰ ਸੈੱਲ ਦੇ ਗੁਰਤੇਜ ਸ਼ਰਮਾ  ਸਾਬਕਾ ਪ੍ਰਧਾਨ ਹੈਪੀ ਬਾਂਸਲ ਪ੍ਰਿੰਸ ਨੰਦਾ ਸੁਸ਼ੀਲ ਕੁਮਾਰ ਆਸ਼ੂ ਕਾਲਾ ਫੂਲ  ਨਰੇਸ਼ ਤਾਂਗੜੀ ਨੀਰਜ ਕੁਮਾਰ  ਡਾ ਧਰਮਪਾਲ ਸੁਰਿੰਦਰ ਗਰਗ  ਕੌਂਸਲਰ ਪਾਲੀ  ਵਿਨੋਦ ਕੁਮਾਰ ਰੌਕੀ ਸਿੰਘ  ਜ਼ਿਲ੍ਹਾ ਪ੍ਰੈੱਸ ਸਕੱਤਰ ਰਤਨ ਸ਼ਰਮਾ ਮਲੂਕਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਹਾਜ਼ਰ ਅਹੁਦੇਦਾਰਾਂ ਅਤੇ ਵਰਕਰਾਂ  ਵੱਲੋਂ ਸੂਬੇ ਵਿੱਚ ਅਕਾਲੀ ਬਸਪਾ ਗੱਠਜੋੜ ਦੀ ਜਿੱਤ ਦਾ ਦਾਅਵਾ ਕੀਤਾ ਗਿਆ ।
107880cookie-checkਮਲੂਕਾ ਵੱਲੋਂ ਰਾਮਪੁਰਾ ਸ਼ਹਿਰ ਦੇ ਅਹੁਦੇਦਾਰਾਂ ਤੇ ਵਰਕਰਾਂ ਦਾ ਧੰਨਵਾਦ ,  ਅਹੁਦੇਦਾਰਾਂ ਵੱਲੋਂ ਰਾਮਪੁਰਾ ਚ ਲੀਡ ਦਾ ਭਰੋਸਾ   
error: Content is protected !!