ਚੜ੍ਹਤ ਪੰਜਾਬ ਦੀ
ਬਠਿੰਡਾ, 28 ਜਨਵਰੀ (ਪ੍ਰਦੀਪ ਸ਼ਰਮਾ) : ਰਾਮਪੁਰਾ ਵਿਖੇ ਅਕਾਲੀ ਆਗੂਆਂ ਤੇ ਧਾਰਾ 308 ਅਧੀਨ ਦਰਜ ਕੀਤਾ ਗਿਆ ਪਰਚਾ ਕਾਂਗਰਸੀ ਵਿਧਾਇਕ ਦੀ ਦਿਨੋ ਦਿਨ ਹੁੰਦੀ ਜਾ ਰਹੀ ਪਤਲੀ ਹਾਲਤ ਤੂੰ ਪੈਦਾ ਹੋਈ ਘਬਰਾਹਟ ਦਾ ਨਤੀਜਾ ਹੈ l ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਰਾਮਪੁਰਾ ਫੂਲ ਤੋਂ ਅਕਾਲੀ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸਾਰੀ ਘਟਨਾ ਦੀ ਜ਼ਿਲ੍ਹਾ ਪੁਲੀਸ ਮੁਖੀ ਅਮਨੀਤ ਕੌਂਡਲ ਤੋਂ ਨਿਰਪੱਖ ਜਾਂਚ ਦੀ ਮੰਗ ਕਰਨ ਉਪਰੰਤ ਕੀਤਾ l
ਸਿਕੰਦਰ ਸਿੰਘ ਮਲੂਕਾ ਵੱਲੋਂ ਅੱਜ ਜ਼ਿਲ੍ਹਾ ਪੁਲੀਸ ਮੁਖੀ ਨੂੰ ਇਕ ਮੰਗ ਪੱਤਰ ਸੌਂਪਿਆ ਜਿਸ ਵਿਚ ਉਨ੍ਹਾਂ ਨੇ ਰਾਮਪੁਰਾ ਵਿਖੇ ਵਾਪਰੀ ਘਟਨਾ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ l ਮਲੂਕਾ ਨੇ ਦੱਸਿਆ ਕਿ ਇਲੈਕਟ੍ਰਾਨਿਕ ਮੀਡੀਆ ਵੱਲੋਂ ਕਰਵਾਈ ਜਾ ਰਹੀ ਲਾਈਵ ਬਹਿਸ ਦੌਰਾਨ ਕੋਈ ਮੁੱਦਾ ਨਾ ਹੋਣ ਕਾਰਨ ਕਾਂਗਰਸੀ ਆਗੂਆਂ ਵੱਲੋਂ ਮਾਹੌਲ ਖਰਾਬ ਕੀਤਾ ਗਿਆ l ਕਾਂਗਰਸੀ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਦੇ ਬੇਟੇ ਅਤੇ ਰਿਸ਼ਤੇਦਾਰ ਤੋਂ ਇਸ ਤੋਂ ਇਲਾਵਾ ਸੁਨੀਲ ਬਿੱਟਾ ਕਰਮਜੀਤ ਸਿੰਘ ਕੇਸੀ ਬਾਹੀਆ ਅਤੇ ਰਿਕਾ ਸਮੇਤ ਸੈਂਕੜੇ ਕਾਂਗਰਸੀ ਸਮਰਥਕਾਂ ਵੱਲੋਂ ਅਕਾਲੀ ਆਗੂਆਂ ਦੀ ਕੁੱਟਮਾਰ ਕੀਤੀ ਗਈ ।
ਮਲੂਕਾ ਨੇ ਕਿਹਾ ਕਿ ਰਾਮਪੁਰਾ ਸ਼ਹਿਰ ਦਾ ਸਮਾਜ ਸੇਵੀ ਜੋ ਕਿ 132 ਵਾਰ ਖ਼ੂਨਦਾਨ ਕਰ ਚੁੱਕਾ ਹੈ ਅਕਾਲੀ ਆਗੂ ਸੁਰਿੰਦਰ ਗਰਗ ਦੀ ਕਾਂਗਰਸੀਆਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ । ਰਾਮਪੁਰਾ ਪੁਲੀਸ ਵੱਲੋਂ ਉਸ ਦੇ ਬਿਆਨ ਵੀ ਨਹੀਂ ਲੈ ਗਏ । ਦੂਜੇ ਪਾਸੇ ਰਾਮਪੁਰਾ ਦੇ ਥਾਣਾ ਮੁਖੀ ਬਿਕਰਮਜੀਤ ਸਿੰਘ ਨੇ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨੂੰ ਗੁੰਮਰਾਹ ਕਰਕੇ ਅਕਾਲੀ ਆਗੂਆਂ ਤੇ ਝੂਠਾ ਪਰਚਾ ਦਰਜ ਕੀਤਾ । ਮਲੂਕਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਜ਼ਿਲ੍ਹਾ ਪੁਲੀਸ ਮੁਖੀ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ l ਫੂਲ ਦੇ ਡੀਐੱਸਪੀ ਅਤੇ ਰਾਮਪੁਰਾ ਦੇ ਪੁਲਸ ਥਾਣਾ ਥਾਣਾ ਮੁਖੀ ਤੇ ਮਲੂਕਾ ਨੇ ਹਲਕੇ ਦੇ ਲੋਕਾਂ ਤੇ ਕਾਂਗਰਸ ਨੂੰ ਵੋਟਾਂ ਪਾਉਣ ਲਈ ਦਬਾਅ ਪਾਉਣ ਦੇ ਦੋਸ਼ ਵੀ ਲਗਾਏ ।
ਮਲੂਕਾ ਨੇ ਕਿਹਾ ਕਿ ਜੇਕਰ ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਦਿੱਤੇ ਗਏ ਭਰੋਸੇ ਅਨੁਸਾਰ ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਨੇ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਤਾਂ ਅਕਾਲੀ ਆਗੂਆਂ ਤੇ ਝੂਠੇ ਪਰਚੇ ਰੱਦ ਹੋਣਗੇ ਤੇ ਕਾਂਗਰਸੀ ਆਗੂਆਂ ਤੇ ਜਲਦ ਹੀ ਪਰਚੇ ਦਰਜ ਕੀਤੇ ਜਾਣਗੇ । ਸਾਬਕਾ ਮਾਲ ਮੰਤਰੀ ਤੇ ਮਲੂਕਾ ਨੇ ਦੋਸ਼ ਲਗਾਏ ਕਿ ਹਲਕੇ ਵਿੱਚੋਂ ਖੁਸਦਾ ਆਧਾਰ ਵੇਖ ਕੇ ਕਾਂਗਰਸੀ ਵਿਧਾਇਕ ਘਬਰਾਹਟ ਵਿੱਚ ਹੈ । ਕਾਂਗਰਸੀ ਵਿਧਾਇਕ ਹਲਕੇ ਦੀ ਅਮਨ ਕਾਨੂੰਨ ਦੀ ਸਥਿਤੀ ਵਿਗਾੜ ਕੇ ਲੋਕਤੰਤਰਿਕ ਪ੍ਰਣਾਲੀ ਵਿਚ ਖਲਲ ਪਾ ਰਿਹਾ ਹੈ ਜੇਕਰ ਪੁਲਸ ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਵੱਲੋਂ ਅਕਾਲੀ ਦਲ ਨੂੰ ਇਨਸਾਫ ਨਾ ਮਿਲਿਆ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਮੁੱਚੀ ਜ਼ਿਲ੍ਹਾ ਜਥੇਬੰਦੀ ਵੱਡਾ ਸੰਘਰਸ਼ ਵਿੱਢੇਗੀ। ਪ੍ਰੈੱਸ ਨੂੰ ਇਹ ਜਾਣਕਾਰੀ ਜ਼ਿਲ੍ਹਾ ਪ੍ਰੈੱਸ ਸਕੱਤਰ ਰਤਨ ਸ਼ਰਮਾ ਮਲੂਕਾ ਵੱਲੋਂ ਦਿੱਤੀ ।
1024300cookie-checkਰਾਮਪੁਰਾ ਘਟਨਾ ਸੰਬੰਧੀ ਮਲੂਕਾ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਸੌਂਪਿਆ ਮੰਗ ਪੱਤਰ ,ਪੁਲਸ ਪ੍ਰਸ਼ਾਸਨ ਤੋਂ ਨਿਰਪੱਖ ਜਾਂਚ ਦੀ ਕੀਤੀ ਮੰਗ