ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 11 ਜਨਵਰੀ , (ਪਰਦੀਪ ਸ਼ਰਮਾ) : ਚੋਣ ਕਮਿਸ਼ਨ ਦੇ ਵੱਲੋਂ ਜ਼ਾਰੀ ਨਿਰਦੇਸ਼ ਅਤੇ ਕੋਰੋਨਾ ਹਦਾਇਤਾਂ ਦਾ ਧਿਆਨ ਰੱਖਦੇ ਹੋਏ ਹਲਕਾ ਰਾਮਪੁਰਾ ਫੂਲ ਦੇ ਪਿੰਡ ਮਹਿਰਾਜ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਦੇ ਹੱਕ ਵਿੱਚ ਚੋਣ ਮੁਹਿੰਮ ਦੌਰਾਨ ਵੱਖ ਵੱਖ ਪਾਰਟੀਆਂ ਛੱਡ ਕੇ ਆਪ ਵਿੱਚ ਸਾਮਲ ਹੋਏ ਪਿੰਡ ਮਹਿਰਾਜ ਖੁਰਦ ਦੇ ਕੁਲਦੀਪ, ਹੈਪੀ ਕਬੱਡੀ ਖਿਡਾਰੀ, ਮੈਂਬਰ ਕਾਲਾ , ਮੈਂਬਰ ਜਗਸੀਰ ਸੀਰਾ , ਸੁਸਾਇਟੀ ਮੈਂਬਰ ਹਰਦੇਵ ਸਿੰਘ, ਗੁਰਪ੍ਰੀਤ ਸਿੰਘ , ਅਮਰਜੀਤ ਸਿੰਘ , ਹਰਬੰਸ ਸਿੰਘ , ਬੰਤ ਸਿੰਘ, ਰੇਸ਼ਮ ਸਿੰਘ , ਦਲਜੀਤ ਸਿੰਘ , ਬਲਕਰਨ ਸਿੰਘ , ਕਰਨੈਲ ਸਿੰਘ , ਬਿੰਦਰ ਸਿੰਘ ਆਦਿ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਉਹਨਾਂ ਨਾਲ ਸੀਨੀਅਰ ਆਪ ਆਗੂ ਯੋਧਾ ਮਹਿਰਾਜ ਡਾਕਟਰ ਜਗਸੀਰ ਸਿੰਘ ਕਿੰਦਰੀ, ਐਮਸੀ ਤੋਤਾ ਸਿੰਘ , ਲਖਵਿੰਦਰ ਸਿੰਘ , ਸੁਖਬੀਰ ਸਿੰਘ , ਬਖਸ਼ੀਸ਼ ਸਿੰਘ ਆਦਿ ਹਾਜ਼ਿਰ ਸਨ।
ਚੋਣ ਕਮਿਸ਼ਨ ਦੇ ਨਿਰਦੇਸ਼ ‘ਤੇ ਕਰੋਨਾ ਹਦਾਇਤਾਂ ਨੂੰ ਧਿਆਨ ‘ਚ ਰੱਖਦਿਆ ਇਕੱਠ ਤੋ ਗੁਰੇਜ ਕੀਤਾ:- ਬਲਕਾਰ ਸਿੰਘ ਸਿੱਧੂ
ਇਸ ਮੌਕੇ ਆਪ ਉਮੀਦਵਾਰ ਬਲਕਾਰ ਸਿੱਧੂ ਨੇ ਦਸਿਆ ਕਿ ਇਸ ਮੌਕੇ ਚੋਣ ਕਮਿਸਨ ਦੇ ਨਿਰਦੇਸ਼ਾ ਤਹਿਤ ਕਰੋਨਾ ਹਦਾਇਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਤਾਂ ਕਿ 5 ਵਿਆਕਤੀਆ ਤੋਂ ਵੱਧ ਦਾ ਇਕੱਠ ਨਾ ਹੋਵੇ ਅਤੇ ਮਾਸਕ ਜ਼ਰੂਰ ਪਾਇਆ ਹੋਵੇ। ਉਹਨਾਂ ਕਿਹਾ ਕਿ ਮਲੂਕਾ ਤੇ ਕਾਂਗੜ ਨੇ ਹਮੇਸ਼ਾ ਪਿੰਡਾ ਵਿੱਚ ਧੜੇਬੰਦੀਆਂ ਪੈਦਾ ਕੀਤੀਆਂ ਪਰ ਆਮ ਆਦਮੀ ਪਾਰਟੀ ਪਿੰਡਾਂ ਵਿੱਚ ਆਮਨ ਸਾਂਤੀ ਤੇ ਭਾਈਚਾਰੇ ਦੀ ਏਕਤਾ ਦਾ ਰਾਜ ਲੈਕੇ ਆਵੇਗੀ ਉਹਨਾਂ ਕਿਹਾ ਕਿ ਹਲਕੇ ਦੇ ਲੋਕ ਅਰਵਿੰਦ ਕੇਜਰੀਵਾਲ ਨੂੰ ਵੋਟ ਦੇਣ ਤਾਂ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਬਣੇ।
994200cookie-checkਮਲੂਕਾ ਤੇ ਕਾਂਗੜ ਨੇ ਪਿੰਡਾਂ ‘ਚ ਧੜੇਬੰਦੀਆਂ ਪੈਦਾ ਕੀਤੀਆਂ, ਆਪ ਪਾਰਟੀ ਲੈਕੇ ਆਵੇਗੀ ਅਮਨ ਤੇ ਸਾਂਤੀ ਦਾ ਰਾਜ: ਬਲਕਾਰ ਸਿੱਧੂ