ਚੜ੍ਹਤ ਪੰਜਾਬ ਦੀ
ਲੁਧਿਆਣਾ 27 ਦਸੰਬਰ ( ਸਤਪਾਲ ਸੋਨੀ ) : ਅਜ ਲੁਧਿਆਣੇ ਦੀਆਂ ਔਰਤਾਂ ਜਿਹਨਾਂ ਦੀ ਅੱਗਵਾਈ ਅਰਵਿੰਦਰ ਕੌਰ ਵਿਰਕ ਅਤੇ ਇੰਦਰਜੀਤ ਕੌਰ ਵਿਰਕ, ਅਰਵਿੰਦਰ ਕੌਰ ਘੁੰਮਣ, ਰਾਣੀ ਦਿਓਲ , ਜਸਬੀਰ ਗਿਲ ਬਲਵਿੰਦਰ ਗਿਲ, ਬੱਬਲੀ ਗਰੇਵਾਲ, ਸਵੀਟੀ ਵਾਲੀਆ, ਪਰਮਜੀਤ ਕੌਰ ਚਾਹਲ, ਆਦਿ ਨੇ ਕੀਤੀ ਅਤੇ ਇਸ ਵਿਚ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਜਿਸ ਦੀ ਅਗਵਾਈ ਇਸ਼ਵੀਨ ਕੌਰ ਘੁੰਮਣ ਨੇ ਕੀਤੀ ਅਤੇ ਇਨਾ ਇਕ ਕਾਰ ਰੈਲੀ ਕੱਢੀ ਜਿਸ ਵਿਚ ਤਕਰੀਬਨ 150 ਤੌਂ ਵੱਧ ਕਾਰ ਚਾਲਕਾਂ ਨੇ ਹਿੱਸਾ ਲਿਆ। ਇਹ ਰੈਲੀ ਕਿਸਾਨਾਂ ਦੇ ਹੱਕ ਵਿਚ ਕੱਢੀ ਗਈ।
ਇਸ਼ਵੀਨ ਕੌਰ ਘੁੰਮਣ ਨੇ ਦੱਸਿਆ ਕਿ ਰੈਲੀ ਕੱਢਣ ਦਾ ਮਕਸਦ ਸਰਕਾਰ ਤੱਕ ਇਹ ਸੁਨੇਹਾ ਪਹੁੰਚਾਉਣ ਹੈ ਕਿ ਸਾਰਾ ਦੇਸ਼ ਕਿਸਾਨਾਂ ਦੇ ਨਾਲ ਖੜ੍ਹ ੲੈ। ਅਰਵਿੰਦਰ ਕੌਰ ਵਿਰਕ ਨੇ ਦੱਸਿਆ ਕੇ ਕਾਰ ਰੈਲੀ ਕੱਢਣ ਦਾ ਕਾਰਣ ਉਹ ਸੁੱਤਿਆਂ ਹੋਇਆਂ ਰੂਹਾਂ ਨੂ ਉਠਾਉਣਾ ਦਾ ਹੈ ਜਿਨ੍ਹਾਂ ਦੇ ਜਮੀਰ ਹੱਲੇ ਵੀ ਸੁੱਤੇ ਪਏ ਹਨ। ਔਰਤਾਂ ਨੇ ਰੈਲੀ ਕੱਢ ਕੇ ਭਾਰਤ ਦੇ ਹਾਕਮਾਂ ਨੂੰ ਸੁਨੇਹਾ ਦਿੱਤਾ ਹੈ ਕੇ ਲੋੜ ਪੈਣ ਤੇ ਅਸੀ ਘਰ ਛੱਡ ਕੇ ਹਰ ਮੈਦਾਨ ਫਤੇਹ ਕਰਨ ਦੀ ਹਿੰਮਤ ਵੀ ਰੱਖਦੇ ਆਂ। ਉਨਾਂ ਨੇ ਕਿਹਾ ਕਿ ਸਾਰੀ ਦੁਨੀਆ ਜਿਸ ਕਾਨੂੰਨ ਨੂੰ ਗ਼ਲਤ ਕਿਹ ਰਹੀ ੲੈ ਤਾਂ ਉਹ ਇਕੱਲੇ ਪ੍ਰਧਨ ਮੰਤਰੀ ਅਤੇ ਉਨਾ ਦੇ ਚਹੇਤਿਆਂ ਨੂ ਚੰਗਾ ਕਿਵੇਂ ਲੱਗ ਸਕਦਾ ਹੈ । ਜਿਹਨਾ ਵਾਸਤੇ ਕਾਨੂੰਨ ਬਣਾਇਆ ਹੈ ਜੇ ਉਨਾ ਨੂੰ ਨਹੀ ਚਾਹੀਦਾ ਤਾਂ ਸਰਕਾਰ ਧੱਕੇ ਨਾਲ ਉਹ ਕਾਨੂੰਨ ਕਿਉਂ ਲਾਗੂ ਕਰ ਰਹੀ ਹੈ ।
ਇਸ਼ਵੀਨ ਕੌਰ ਘੁੰਮਣ ਨੇ ਕਿਹਾ ਕਿ ਅਜ ਮਸਲਾ ਸਿਆਸਤ ਦਾ ਨਹੀ ਬਲਕਿ ਵਿਰਾਸਤ ਦਾ ਹੈ ,ਕਾਨੂੰਨ ਮੁੱਢ ਤੌਂ ਹੀ ਗ਼ਲਤ ਹਨ। ਇਹ ਹੁਣ ਕਿਸਾਨ ਅੰਦੋਲਨ ਨਹੀ ਰਹਿਕੇ ਜਨ ਅੰਦੋਲਨ ਬਣ ਗਿਆ ਹੈ। ਜੋ ਕਾਨੂੰਨ ਕਿਸਾਨਾਂ ਤੌਂ ਉਨਾਂ ਦੇ ਹੱਕ ਲੈ ਲੈਣ ਉਹ ਕਾਨੂੰਨ ਸਹੀ ਹੋ ਹੀ ਨਹੀ ਸੱਕਦੇ। ਸਰਕਾਰ ਗ਼ਲਤ ਪ੍ਰਚਾਰ ਕਰ ਰਹੀ ਹੈ ਅਤੇ ਇਸ ਬਾਰੇ ਅਜ ਦੀ ਨੌਜਵਾਨ ਪੀੜੀ ਚੰਗੀ ਤਰਾਂ ਜਾਣੂ ਹੈ । ਭਾਰਤ ਨੂੰ ਹੁਣ ਧਰਮ ਦੇ ਉੱਤੇ ਵੰਡੀਆ ਨਹੀ ਜਾ ਸਕਦਾ ਕਿਉਂਕਿ ਜੋ ਸਰਕਾਰ ਕਹਿ ਰਹੀ ਹੈ ਕਿ ਮਸਲਾ ਸਿਰਫ ਫ਼ਸਲਾਂ ਦਾ ਹੈ ਉਹ ਗ਼ਲਤ ਹੈ ਕਿਉਂਕਿ ਮਸਲਾ ਹੁਣ ਆਉਣ ਵਾਲੀਆਂ ਨਸਲਾਂ ਦਾ ਹੈ ।
ਨਵੀਂ ਪੀੜ੍ਹੀ ਕਿਸਾਨਾਂ ਦੇ ਨਾਲ ਖੜੀ ਹੈ । ਸਰਕਾਰ ਦਾ ਕੋਈ ਵੀ ਗ਼ਲਤ ਪ੍ਰਚਾਰ ਹੁਣ ਲੋਕਾਂ ਨੂੰ ਅਲੱਗ ਅਲੱਗ ਨਹੀ ਕਰ ਸਕਦਾ। ਅਜ ਦੀ ਰੈਲੀ ਵਿਚ ਕੋਈ ਵਿਉਪਾਰੀ, ਕੋਈ ਡਾਕਟਰ, ਕੋਈ ਨੌਕਰੀ ਵਾਲਾ ਤੇ ਕੋਈ ਕਿਸਾਨ ਹੈ । ਇਸ ਤੌਂ ਇਹ ਪਤਾ ਲੱਗਦਾ ੲੈ ਕਿ ਸਾਰਾ ਦੇਸ਼ ਹੀ ਇਸ ਕਾਨੂੰਨਾਂ ਦੇ ਖਿਲਾਫ ਹੈ । ਅਸੀ ਸਰਕਾਰਾਂ ਨੂੰ ਬੇਨਤੀ ਕਰਦੇ ਆਂ ਕਿ ਇਹ ਕਾਨੂੰਨ ਵਾਪਸ ਲਏ ਜਾਣ। ਕਿਸਾਨਾਂ ਨਾਲ ਹਮਦਰਦੀ ਕਰਦੇ ਹੋਏ ਸਾਰੇ ਜੈਕਾਰੇ ਮਾਰਦੇ ਹੋਏ ਰੈਲੀ ਨੂੰ ਬਾੜੇਵਾਲ ਸੜਕ ਤੌਂ ਭਾਰਤ ਨਗਰ ਚੌਕ ਤੱਕ ਗਏ ਅਤੇ ਵਾਪਿਸ ਰੈਲੀ ਬਾੜੇਵਾਲ ਸੜਕ ਤੇ ਆਕੇ ਖ਼ਤਮ ਹੋਈ । ਹੋਰ ਵੀ ਬਹੁਤ ਸਾਰੇ ਲੋਕਾਂ ਨੇ ਰੈਲੀ ਨੂੰ ਸੰਬੋਧਨ ਕੀਤਾ। ਇਸ ਰੈਲੀ ਵਿਚ ਸਾਰੇ ਧਰਮਾਂ ਤੌਂ ਆਏ ਲੋਕਾਂ ਨੇ ਸ਼ਿਰਕਤ ਕੀਤੀ। ਇਸ ਵਿਚ ਜਾਸਨੂਰ ਧਵਨ, ਸਚਿਨ ਅਰੋੜਾ, ਹਰਜੋਤ ਕੌਰ, ਸ਼ਾਜੀਆ ਸੇਠੀ, ਰਿਤਿਕਾ ਸੰਘਆਣੀਆ, ਯੁੱਧਵੀਰ ਕੋਚਰ, ਕਰਮਨ ਗਰੇਵਾਲ, ਅਨੂ ਸਮਰਾ, ਆਦਿ ਹਾਜ਼ਿਰ ਨੇ ਹਿੱਸਾ ਲਿਆ। ਅਰਵਿੰਦਰ ਕੌਰ ਘੁੰਮਣ ਤੇ ਰਾਣੀ ਦਿਓਲ ਨੇ ਸਭ ਦਾ ਧੰਨਵਾਦ ਕੀਤਾ।