December 23, 2024

Loading

ਲੁਧਿਆਣਾ, 25 ਅਗਸਤ,ਚੜ੍ਹਤ ਪੰਜਾਬ ਦੀ,(ਰਵੀ ਵਰਮਾ) -ਆਮ ਆਦਮੀ ਪਾਰਟੀ ਵੱਲੋ ਜੁਲਾਈ ਦੇ ਪਹਿਲੇ ਹਫਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਹਿਲੀ ਗਾਰੰਟੀ ਦੀ ਪੰਜਾਬ ਭਰ ‘ਚ ਕੀਤੀ ਜਾ ਰਹੀ ਰਜਿਸਟ੍ਰੇਸਨ ਨੂੰ ਲਗਾਤਾਰ ਪੰਜਾਬ ਦੇ ਲੋਕਾਂ ਦਾ ਸਾਥ ਮਿਲ ਰਿਹਾ ਹੈ।

ਹਲਕਾ ਪੂਰਬੀ ਸਾਰੇ ਹਲਕਿਆ ਵਿੱਚੋ ਰਿਹਾ ਪਹਿਲੇ ਨੰਬਰ ਤੇ

ਰੋਜ ਆਮ ਆਦਮੀ ਪਾਰਟੀ ਵਲੋਂ ਪਹਿਲੇ 10 ਲੀਡਰਾ ਦੀ ਸੂਚੀ ਜਾਰੀ ਕੀਤੀ ਜਾ ਰਹੀ ਹੈ ਤਾਂਕਿ ਸਾਰਿਆ ਨੂੰ ਉਤਸ਼ਾਹਿਤ ਕੀਤਾ ਜਾ ਸਕੇ। 24 ਅਗਸਤ ਦੀ ਜਾਰੀ ਸੂਚੀ’ਚ ਜਿਥੇ ਜ਼ਿਲ੍ਹਾ ਲੂਧਿਆਣਾ ਮੋਹਰੀ ਰਿਹਾ ਓਥੇ ਜੇਕਰ 117 ਹਲਕਿਆ ਦੀ ਗੱਲ ਕੀਤੀ ਜਾਵੇ ਤਾਂ ਲੂਧਿਆਣਾ ਪੂਰਬੀ ਹਲਕਾ ਪੰਜਾਬ ਭਰ ਵਿੱਚ ਪਹਿਲੇ ਨੰਬਰ ਤੇ ਰਿਹਾ।
ਜਾਰੀ ਹੋਈ ਸੂਚੀ’ਚ ਪੂਰਬੀ ਦੇ ਹਲਕਾ ਇੰਚਾਰਜ ਦਲਜੀਤ ਸਿੰਘ ਭੋਲਾ ਗਰੇਵਾਲ ਪਹਿਲੇ ਨੰਬਰ ਤੇ ਰਹੇ ਓਥੇ ਹੀ ਹਲਕਾ ਪੂਰਬੀ ਦੇ ਆਗੂ ਤਰਸੇਮ ਸਿੰਘ ਭਿੰਡਰ ਜਾਰੀ ਸੂਚੀ’ਚ ਨੋਵੇ ਨੰਬਰ ਤੇ ਰਹੇ ।ਜ਼ਿਲ੍ਹਾ ਲੁਧਿਆਣਾ ਦੇ ਬਾਕੀ ਹਲਕਿਆ ਦੀ ਗੱਲ ਕਰੀਏ ਤਾਂ ਹਲਕਾ ਸਮਰਾਲਾ ਦੇ ਆਗੂ ਜਗਜੀਵਨ ਸਿੰਘ ਖੀਰਨੀਆ ਦੂਸਰੇ ਨੰਬਰ ਤੇ ਰਹੇ ਤਾਂ ਹਲਕਾ ਰਾਏਕੋਟ ਦੇ ਯੂਥ ਆਗੂ ਮਨਜੀਤ ਸਿੰਘ ਅੱਠਵੇਂ ਨੰਬਰ ਤੇ ਉਪਸਥਿਤ ਰਹੇ।

77980cookie-checkਆਮ ਆਦਮੀ ਪਾਰਟੀ ਦੀ ਬਿਜਲੀ ਗਾਰੰਟੀ ਕਾਰਡ ਮੁਹਿੰਮ ‘ਚ ਜ਼ਿਲ੍ਹਾ ਲੁਧਿਆਣਾ ਰਿਹਾ ਮੋਹਰੀ
error: Content is protected !!