ਚੜ੍ਹਤ ਪੰਜਾਬ ਦੀ
ਲੁਧਿਆਣਾ, 19 ਦਸੰਬਰ (ਸਤਪਾਲ ਸੋਨੀ ) : ਪੰਜਾਬ ਸਰਕਾਰ ਦੇ ਮਿਸ਼ਨ ਘਰ–ਘਰ ਰੋਜ਼ਗਾਰ ਤਹਿਤ ਆਯੋਜਿਤ ਰੋਜ਼ਗਾਰ ਮੇਲੇ ਦੌਰਾਨ ਜੋਤੀ ਗੁਪਤਾ ਵੱਲੋਂ ਮਾਈਕਰੋਸਾਫਟ ਕੰਪਨੀ ਵਿੱਚ ਸਲਾਨਾ ਬਾਰ੍ਹਾ ਲੱਖ ਰੁਪਏ ਦੇ ਪੈਕੇਜ ਨਾਲ ਪਲੇਸਮੈਂਟ ਹੋਈ। 21 ਸਾਲਾ ਜੋਤੀ ਗੁਪਤਾ ਵੱਲੋਂ ਇਹ ਮੁਕਾਮ ਇੱਕ ਵੱਡੇ ਸੰਘਰਸ਼ ਵਿਚੋਂ ਗੁਜਰ ਕੇ ਹਾਸਲ ਕੀਤਾ, ਜੂਨ 2014 ਵਿੱਚ ਉਸਦੇ ਰੋਡ ਐਕਸੀਡੈਂਟ ਤੋਂ ਬਾਅਦ ਖੱਬੇ ਹਿੱਸੇ ਨੂੰ ਪੇਰਾਲਾਈਜਸ ਹੋ ਗਿਆ ਸੀ ਅਤੇ ਵੱਖ–ਵੱਖ ਹਸਪਤਾਲਾਂ ਵਿੱਚ ਲਗਾਤਾਰ 4 ਮਹੀਨੇ ਇਲਾਜ਼ ਚੱਲਿਆ। ਜੋਤੀ ਗੁਪਤਾ ਨੇ ਐਕਸੀਡੈਂਟ ਤੋਂ ਬਾਅਦ ਆਪਣੀ ਪੜ੍ਹਾਈ ਘਰ ਵਿੱਚ ਬੈਠ ਕੇ ਕੀਤੀ।ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ–ਸੀ.ਈ.ਓ. ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਸੰਦੀਪ ਕੁਮਾਰ ਦੀ ਰਹਿਨਮਈ ਅਤੇ ਯੋਗ ਅਗਵਾਈ ਹੇਠ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਵੱਲੋਂ ਜਿਲਾ ਪੱਧਰ ਤੇ ਮੈਗਾ ਰੋਜਗਾਰ ਮੇਲਾ ਆਯੋਜਿਤ ਕੀਤਾ ਗਿਆ।
ਡਿਪਟੀ ਡਾਇਰੈਕਟਰ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਮਿਨਕਾਸੀ ਸ਼ਰਮਾ ਵੱਲੋਂ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋਤੀ ਗੁਪਤਾ ਨੇ ਰੋਜ਼ਗਾਰ ਮੇਲੇ ਦੌਰਾਨ ਆਨਲਾਈਨ ਟੈਸਟ ਕਲੀਅਰ ਕੀਤਾ ਅਤੇ ਫਿਰ ਇੰਟਰਵਿਊ ਪਾਸ ਕਰਕੇ ਮਾਈਕਰੋਸਾਫਟ ਨਾਮੀ ਕੰਪਨੀ ਵਿੱਚ ਆਪਣੀ ਜਗ੍ਹਾ ਬਣਾਈ। ਉਨਾਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਜੋਤੀ ਗੁਪਤਾ ਜਿਲਾ ਲੁਧਿਆਣਾ ਦੀ ਪਹਿਲੀ ਅਜਿਹੀ ਲੜਕੀ ਹੈ ਜਿਸ ਦੀ ਮਾਈਕਰੋਸਾਫਟ ਵਰਗੀ ਨਾਮੀ ਕੰਪਨੀ ਵਿੱਚ ਸਲਾਨਾ ਬਾਰ੍ਹਾ ਲੱਖ ਰੁਪਏ ਦੇ ਪੈਕੇਜ ਨਾਲ ਪਲੇਸਮੈਂਟ ਹੋਈ।
ਜੋਤੀ ਗੁਪਤਾ ਦੇ ਪਿਤਾ ਐਡਵੋਕੇਟ ਅਸ਼ਵਨੀ ਗੁਪਤਾ ਅਤੇ ਮਾਤਾ ਮੋਨਿਕਾ ਗੁਪਤਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨਾਂ ਦੀ ਲੜਕੀ ਦਾ ਜੂਨ 2014 ਵਿੱਚ ਇੱਕ ਰੋਡ ਐਕਸੀਡੈਂਟ ਹੋ ਗਿਆ ਸੀ। ਇਸ ਦੌਰਾਨ ਉਨਾ ਦੀ ਲੜਕੀ ਦੇ ਖੱਬੇ ਹਿੱਸੇ ਨੂੰ ਪੇਰਾਲਾਈਜਸ ਹੋ ਗਿਆ ਸੀ ਅਤੇ ਐਕਸੀਡੈਂਟ ਦੇ ਤਰੁੰਤ ਬਾਅਦ ਉਨਾ ਨੂੰ ਦੀਪ ਹਸਪਤਾਲ ਲੁਧਿਆਣਾ ਲਿਆਂਦਾ ਗਿਆ ਜਿੱਥੇ ਉਸਦਾ 3 ਮਹੀਨੇ ਲਗਾਤਾਰ ਇਲਾਜ ਚੱਲਦਾ ਰਿਹਾ ਅਤੇ ਫਿਰ ਇੱਕ ਮਹੀਨਾ ਸਿੱਧੂ ਹਸਪਤਾਲ ਦੋਰਾਹਾ ਡਾਕਟਰ ਗੁਰਸ਼ਰਨ ਕੌਰ ਸਿੱਧੂ ਤੌ ਇਲਾਜ ਚੱਲਿਆ ਜ਼ਿਨਾਂ ਲੜਕੀ ਦੀ ਜਿੰਦਗੀ ਨੂੰ ਬਚਾਉਣ ਵਿੱਚ ਸਭ ਤੋਂ ਵੱਡਾ ਰੋਲ ਅਦਾ ਕੀਤਾ। ਉਨਾ ਦੱਸਿਆ ਕਿ ਲੜਕੀ ਦੀ ਅਖੀਰਲੀ ਸਰਜਰੀ ਏਮਜ ਤੋਂ ਹੋਈ ਹੈ।ਉਨਾਂ ਦੱਸਿਆ ਕਿ ਇਹ ਐਕਸੀਡੈਂਟ ਇੰਨਾ ਖਤਰਨਾਕ ਸੀ ਕਿ ਡਾਕਟਰਾਂ ਵੱਲੋਂ ਲੜਕੀ ਦੇ ਬਚਣ ਦੀ ਉਮੀਦ ਬਹੁਤ ਘੱਟ ਦੱਸੀ ਗਈ ਸੀ ਪਰ ਉਨਾਂ ਵੱਲੋਂ ਡਾਕਟਰਾਂ ਨੂੰ ਜੋਰ ਪਾਇਆ ਗਿਆ ਤੇ ਅਖੀਰ ਸਾਡੀ ਲੜਕੀ ਜੋਤੀ ਗੁਪਤਾ ਨੇ ਆਪਣੀ ਜਿੰਦਗੀ ਨਾਲ ਸੰਘਰਸ ਕਰਦੇ ਹੋਏ ਇਹ ਜਿੰਦਗੀ ਦੀ ਜੰਗ ਜਿੱਤ ਲਈ। ਉਨਾਂ ਕਿਹਾ ਕਿ ਇਹ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਅਤੇ ਹੋਰ ਵਿਅਕਤੀਆਂ ਲਈ ਇੱਕ ਬਹੁਤ ਵੱਡੀ ਉਦਾਹਰਣ ਹੈ ਕਿ ਦੁੱਖ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ ਪਰ ਜੇਕਰ ਤੁਹਾਡੇ ਵਿੱਚ ਹੌਸਲਾ ਹੈ ਤਾਂ ਤੁਸੀ ਉਸਨੂੰ ਹਰਾ ਸਕਦੇ ਹੋ ਜਿਸ ਤਰ੍ਹਾ ਸਾਡੀ ਲੜਕੀ ਜੋਤੀ ਗੁਪਤਾ ਨੇ ਹਰਾਇਆ ਹੈ।ਪਿਤਾ ਅਸ਼ਵਨੀ ਗੁਪਤਾ ਨੇ ਦੱਸਿਆ ਕਿ ਜੋਤੀ ਗੁਪਤਾ ਨੇ ਐਕਸੀਡੈਂਟ ਤੋਂ ਬਾਅਦ ਆਪਣੀ ਪੜ੍ਹਾਈ ਘਰ ਵਿੱਚ ਬੈਠ ਕੇ ਕੀਤੀ ਅਤੇ ਭਰਾ ਮੋਤੀ ਰਤਨ ਗੁਪਤਾ ਨੇ ਆਪਣੀ ਭੈਣ ਦੀ ਸਾਂਭ ਸੰਭਾਲ ਕਾਰਨ ਇੱਕ ਸਾਲ ਪੜ੍ਹਾਈ ਬੰਦ ਵੀ ਕੀਤੀ। ਫਿਰ ਜੋਤੀ ਗੁਪਤਾ ਨੇ ਆਪਣਾ ਦਾਖਲਾ ਜੀ.ਐਨ.ਈ. ਕਾਲਜ ਲੁਧਿਆਣਾ ਵਿਖੇ ਲਿਆ, ਜਿੱਥੇ ਇਸਦੇ ਮੈਂਟਰਜ ਪ੍ਰੋਫੇਸਰ ਕੁਲਵਿੰਦਰ ਸਿੰਘ ਮਾਨ, ਟਰੇਨਿੰਗ ਪਲੇਸਮੈਂਟ ਅਫਸਰ ਗਗਨਦੀਪ ਸੋਢੀ ਦਾ ਬਹੁਤ ਜਿਆਦਾ ਸਹਿਯੋਗ ਰਿਹਾਂ ਜਿਨਾਂ ਦੀ ਬਦੌਲਤ ਅੱਜ ਜੋਤੀ ਗੁਪਤਾ ਨੇ ਮਾਈਕਰੋਸਾਫਟ ਵਰਗੀ ਨਾਮੀ ਕੰਪਨੀ ਵਿੱਚ ਆਪਣੀ ਜਗ੍ਹਾ ਬਣਾਈ ਹੈ। ਜੋਤੀ ਗੁਪਤਾ ਦੇ ਮਾਤਾ–ਪਿਤਾ ਵੱਲੋਂ ਰੋਜਗਾਰ ਵਿਭਾਗ ਪੰਜਾਬ, ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਦਾ ਵਿਸੇਸ਼ ਧੰਨਵਾਦ ਕੀਤਾ ਜਿਨਾਂ ਦੀ ਬਦੌਲਤ ਅੱਜ ਉਨਾਂ ਦੀ ਲੜਕੀ ਮਾਈਕਰੋਸਾਫਟ ਵਰਗੀ ਨਾਮੀ ਕੰਪਨੀ ਵਿੱਚ ਪਲੇਸ ਹੋਈ ਹੈ।
ਜੋਤੀ ਗੁਪਤਾ ਨੇ ਆਪਣੇ ਮਾਤਾ–ਪਿਤਾ, ਨਾਨਕਾ ਪਰਿਵਾਰ, ਡਾ. ਗੁਰਸ਼ਨ ਕੌਰ ਸਿੱਧੂ, ਪ੍ਰੋਫੇਸ਼ਰ ਕੁਲਵਿੰਦਰ ਸਿੰਘ ਮਾਨ, ਟਰੇਨਿੰਗ ਵੀ ਰੋਜਗਾਰ ਵਿਭਾਗ, ਪੰਜਾਬ, ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਦਾ ਧੰਨਵਾਦ ਕਰਦਿਆਂ ਕਿਹਾ ਕੀਤਾ ਕਿ ਮੈਂ ਅੱਜ ਜੋ ਵੀ ਹਾਂ, ਜਿਸ ਵੀ ਮੁਕਾਮ ਤੇ ਹਾਂ, ਇਨਾਂ ਸਭ ਦੀ ਬਦੌਲਤ ਹਾਂ।ਹਰਪ੍ਰੀਤ ਸਿੰਘ ਸਿੱਧੂ ਰੋਜਗਾਰ ਉਤਪੱਤੀ ਸਿਖਲਾਈ ਅਫਸਰ, ਲੁਧਿਆਣਾ ਅਤੇ ਨਵਦੀਪ ਸਿੰਘ ਡਿਪਟੀ ਸੀ.ਈ.ਓ. ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਵੱਲੋਂ ਵੀ ਜੋਤੀ ਗੁਪਤਾ ਦੇ ਇਸ ਮੁਕਾਮ ‘ਤੇ ਪਹੁੰਚਣ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਲਗਾਤਾਰ ਮਾਈਕਰੋਸਾਫਟ ਵਰਗੀਆ ਨਾਮੀ ਕੰਪਨੀਆਂ ਨਾਲ ਤਾਲਮੇਲ ਬਣਾ ਕੇ ਭਵਿੱਖ ਵਿੱਚ ਹੋਰ ਪ੍ਰਾਰਥੀਆਂ ਨੂੰ ਵੀ ਰੋਜਗਾਰ ਦੇ ਮੌਕੇ ਪ੍ਰਦਾਨ ਕਰਵਾਉਣਗੇ। ਉਨਾਂ ਦੱਸਿਆ ਕਿ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਵੱਲੋਂ ਹਰ ਹਫਤੇ ਸੁੱਕਰਵਾਰ ਨੂੰ ਰੋਜਗਾਰ ਕੈਂਪ ਲਗਾਇਆ ਜਾਦਾ ਹੈ ਤਾਂ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜਗਾਰ ਦਿਵਾਇਆ ਜਾ ਸਕੇ।
ਡਿਪਟੀ ਡਾਇਰੈਕਟਰ ਮਿਨਾਕਸ਼ੀ ਸ਼ਰਮਾ ਰੋਜਗਾਰ ਵੱਲੋਂ ਅੱਗੇ ਦੱਸਿਆ ਗਿਆ ਕਿ ਜੋਤੀ ਗੁਪਤਾ ਸਾਡੇ ਲਈ ਇੱਕ ਬਹੁਤ ਵੱਡੀ ਮਿਸਾਲ ਹੈ ਜਿਸਨੇ ਆਪਣੀ ਜਿੰਦਗੀ ਨਾਲ ਸੰਘਰਸ ਕਰਕੇ ਆਪਣੀ ਜਾਨ ਬਚਾਈ ਤੇ ਮਾਈਕਾਰੋਸਾਫਟ ਵਰਗੀ ਨਾਮੀ ਕੰਪਨੀ ਵਿੱਚ ਪਲੇਸ ਹੋ ਕੇ ਆਪਣੇ ਮਾਤਾ–ਪਿਤਾ, ਜਿਲ੍ਹਾ ਲੁਧਿਆਣਾ, ਰੋਜਗਾਰ ਵਿਭਾਗ, ਪੰਜਾਬ ਅਤੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਦਾ ਨਾਮ ਰੌਸ਼ਨ ਕੀਤਾ, ਜਿਨਾਂ ਦੀ ਬਦੌਲਤ ਅੱਜ ਜੋਤੀ ਗੁਪਤਾ ਇਸ ਮੁਕਾਮ ਤੇ ਪਹੁੰਚੀ ਹੈ।ਉਨਾ ਜਿਲਾ ਲੁਧਿਆਣਾ ਦੇ ਸਮੂਹ ਨੋਜਵਾਨਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜੋਤੀ ਗੁਪਤਾ ਦੇ ਸੰਘਰਸ਼ਮਈ ਸਫਰ ਤੋਂ ਪ੍ਰੇਰਨਾ ਲੈਣ, ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਉਨਾਂ ਦੀ ਹਰ ਸੰਭਵ ਮੱਦਦ ਕਰਨ ਲਈ ਤੱਤਪਰ ਹੈ ਤਾ ਜੋ ਬੱਚਿਆ ਨੂੰ ਵੱਧ ਤੋਂ ਵੱਧ ਆਤਮ ਨਿਰਭਰ ਬਣਾਇਆ ਜਾ ਸਕੇ ਅਤੇ ਰੋਜਗਾਰ ਦਿਵਾ ਕੇ ਪੰਜਾਬ ਸਰਕਾਰ ਦੇ ਮਿਸ਼ਨ ਘਰ–ਘਰ ਰੋਜਗਾਰ ਨੂੰ ਸਫਲ ਬਣਾਇਆ ਜਾ ਸਕੇ।
ਜ਼ਿਕਰਯੋਗ ਹੈ ਕਿ ਘਰ–ਘਰ ਰੋਜ਼ਗਾਰ ਮਿਸ਼ਨ ਤਹਿਤ ਮਹੀਨਾ ਸਤੰਬਰ ਵਿੱਚ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਵੱਲੋਂ ਮੈਗਾ ਰੋਜਗਾਰ ਮੇਲੇ ਆਯੋਜਿਤ ਕੀਤੇ ਗਏ ਸਨ ਅਤੇ ਰੋਜਗਾਰ ਵਿਭਾਗ, ਪੰਜਾਬ ਵੱਲੋਂ ਨਾਲ–ਨਾਲ ਸਟੇਟ ਪੱਧਰ ਤੇ ਹਾਈ ਐਡ ਜੋਬ ਫੇਅਰ ਵੀ ਆਯੋਜਿਤ ਕੀਤੇ ਗਏ ਸਨ ਜਿਸ ਵਿੱਚ ਨਾਮੀ ਕੰਪਨੀਆ ਮਾਈਕਰੋ ਸਾਫਟ, ਬਾਈਯੂਜ, ਅਤੇ ਐਚ.ਸੀ. ਐਲ ਆਦਿ ਨੇ ਹਿੱਸਾ ਲਿਆ ਜਿਨਾਂ ਦਾ ਸਲਾਨਾ ਸੈਲਰੀ ਪੈਕੇਜ ਤਿੰਨ ਲੱਖ ਤੋਂ ਲੈ ਕੇ ਤੀਹ ਲੱਖ ਰੁਪਏ ਤੱਕ ਦੇ ਸਨ।