December 22, 2024

Loading

ਚੜ੍ਹਤ ਪੰਜਾਬ ਦੀ

ਲੁਧਿਆਣਾ, 13 ਜੂਨ (ਸਤ ਪਾਲ ਸੋਨੀ  ) – ਅੱਜ, ਲੁਧਿਆਣਾ ਦੇ ਸਕੂਲੀ ਬੱਚਿਆਂ ਨੇ ਸਥਾਨਕ ਰੱਖ ਬਾਗ ਵਿੱਚ 250 ਵਰਗ ਗਜ਼ ਦੇ ਖੇਤਰ ਵਿੱਚ 750 ਰੁੱਖਾਂ ਦੇ ਬੂਟੇ ਲਗਾ ਕੇ ਬੱਚਿਆਂ ਦੁਆਰਾ ਬੱਚਿਆਂ ਲਈ ਇੱਕ ਮਾਈਕਰੋ ਆਕਸੀਜਨ ਚੈਂਬਰ (ਮਾਈਕਰੋ ਜੰਗਲ) ਬਣਾਇਆ।ਇਹ ਮਾਈਕਰੋ ਜੰਗਲ ਗਰੀਨ ਕਪਲ ਵਜੋਂ ਜਾਣੇ ਜਾਂਦੇ ਰੋਹਿਤ ਮਹਿਰਾ ਆਈ.ਆਰ.ਐਸ. ਅਤੇ ਗੀਤਾਂਜਲੀ ਮਹਿਰਾ ਦੀ ਨਿਗਰਾਨੀ ਹੇਠ ਲਾਇਆ ਗਿਆ ਹੈ।ਲੁਧਿਆਣਾ ਦੇ 10 ਸਕੂਲੀ ਬੱਚੇ, ਜਿਨਾਂ ਵਿੱਚ ਪ੍ਰਤਿਭਾ ਸ਼ਰਮਾ, ਮਾਧਵੀ ਸ਼ਰਮਾ, ਵੈਭਵ ਕਪੂਰ, ਧਰੁਵ ਮਹਿਰਾ, ਉਧੇ ਮਹਿਰਾ, ਦੀਆ ਭਰਾਰਾ, ਲਵਣਿਆ ਸਹਿਗਲ, ਵਿਰਾਂਸ਼ ਭਰਾਰਾ, ਨਿਤਿਆ ਬੱਸੀ ਅਤੇ ਦਿਸ਼ਿਤਾ ਭਾਰਾਰਾ ਨੇ ਇਸ ਨਿਵੇਕਲੇ ਕਦਮ ਵਿੱਚ ਭਾਗ ਲਿਆ।

ਰੋਹਿਤ ਮਹਿਰਾ ਨੇ ਕਿਹਾ ਕਿ ਇਹ ਦੁਨੀਆ ਭਰ ਵਿੱਚ ਬੱਚਿਆਂ ਦੁਆਰਾ ਬੱਚਿਆਂ ਲਈ ਬਣਾਇਆ ਗਿਆ ਪਹਿਲਾ ਅਨੌਖਾ ਜੰਗਲ ਹੈ।ਉਨਾਂ ਕਿਹਾ ਇਹ ਸਕੂਲੀ ਬੱਚੇ ਹੁਣ ਹਰੇ ਯੋਧਿਆਂ ਵਜੋ ਜਾਣੇ ਜਾਣਗੇ ਕਿਉਂਕਿ ਇਨਾਂ ਦੁਆਰਾ 60 ਵੱਖ-ਵੱਖ ਕਿਸਮਾਂ ਦੇ ਪੰਜਾਬ ਦੇ ਰਵਾਇਤੀ ਪੌਦੇ ਲਗਾ ਕੇ ਇਸ ਨੂੰ ਮਾਈਕਰੋ ਜੰਗਲ ਵਜੋਂ ਵਿਕਸਤ ਕਰਨ ਦਾ ਪ੍ਰਣ ਲਿਆ ਗਿਆ ਹੈ।ਸੈਕਰਡ ਹਾਰਟ ਕਾਨਵੈਂਟ ਸਕੂਲ ਲੁਧਿਆਣਾ ਦੀ 11ਵੀਂ ਜਮਾਤ ਦੀ ਵਿਦਿਆਰਥਣ ਮਾਧਵੀ ਸ਼ਰਮਾ ਨੇ ਕਿਹਾ ਕਿ ਇਸ ਮਹਾਂਮਾਰੀ ਵਿਚ ਹਰ ਇਕ ਨੂੰ ਸਾਡੇ ਸਮਾਜ ਵਿਚ ਆਕਸੀਜਨ ਦੀ ਮਹੱਤਤਾ ਦਾ ਅਹਿਸਾਸ ਹੋ ਗਿਆ ਹੈ। ਉਨਾਂ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਰੁੱਖ ਕੁਦਰਤੀ ਆਕਸੀਜਨ ਦਾ ਇਕਮਾਤਰ ਸਰੋਤ ਹਨ।

ਸੈਕਰਡ ਹਾਰਟ ਕਾਨਵੈਂਟ ਸਕੂਲ ਲੁਧਿਆਣਾ ਵਿਖੇ 9ਵੀਂ ਜਮਾਤ ਦੀ ਵਿਦਿਆਰਥਣ ਪ੍ਰਤਿਭਾ ਸ਼ਰਮਾ ਨੇ ਕਿਹਾ ਕਿ ਮੌਜੂਦਾ ਮੌਸਮ ਰੁੱਖ ਲਗਾਉਣ ਲਈ ਸਭ ਤੋਂ ਵਧੀਆ ਹੈ ਅਤੇ ਉਨ੍ਹਾਂ ਸਾਰਿਆਂ ਨੂੰ, ਖ਼ਾਸਕਰ ਬੱਚਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ।ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਬੀ.ਆਰ.ਐਸ. ਨਗਰ ਵਿਖੇ ਸੱਤਵੀਂ ਜਮਾਤ ਦੇ ਵਿਦਿਆਰਥੀ ਵੈਭਵ ਕਪੂਰ ਨੇ ਕਿਹਾ ਕਿ ਇਸ ਮਾਈਕਰੋ ਜੰਗਲ ਲਾਉਣ ਦਾ ਮਕਸਦ ਇਹ ਹੈ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕੁਦਰਤੀ ਆਕਸੀਜਨ ਦਾ ਸਰੋਤ ਲੈ ਸਕਣ।ਭਾਗ ਲੈਣ ਵਾਲੇ ਬੱਚਿਆਂ ਨੇ ਇਸ ਮਾਈਕਰੋ ਜੰਗਲ ਨੂੰ ਬਚਾਉਣ, ਖਾਦ ਪਾਉਣ ਅਤੇ ਦੋ ਸਾਲਾਂ ਲਈ ਸਿੰਚਾਈ ਕਰਨ ਦਾ ਵਾਅਦਾ ਕੀਤਾ ਜਦੋਂ ਤੱਕ ਇਹ ਪੌਦੇ ਕਾਮਯਾਬ ਨਹੀਂ ਹੋ ਜਾਂਦੇ।ਉਨ੍ਹਾਂ ਕਿਹਾ ਕਿ ਇਹ ਜੰਗਲ ਕਈ ਕਿਸਮਾਂ ਦੇ ਪੌਦੇ ਅਤੇ ਜਾਨਵਰਾਂ ਅਤੇ ਪੰਛੀਆਂ ਲਈ ਇੱਕ ਸੁਰੱਖਿਅਤ ਬਸੇਰੇ ਵਜੋਂ ਉਭਰੇਗਾ।ਉਨਾਂ ਸਾਰਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ ਤਾਂ ਜੋ ਲੁਧਿਆਣਾ ਆਕਸੀਜਨ ਨਾਲ ਭਰਪੂਰ ਸ਼ਹਿਰ ਬਣ ਸਕੇ।

68680cookie-checkਲੁਧਿਆਣਾ ਦੇ ਸਕੂਲੀ ਬੱਚਿਆਂ ਵੱਲੋਂ ਰੱਖ ਬਾਗ ‘ਚ 250 ਵਰਗ ਗਜ਼ ਖੇਤਰ ‘ਚ 750 ਰੁੱਖਾਂ ਦੇ ਬੂਟੇ ਲਗਾ ਕੇ ”ਮਾਈਕਰੋ ਆਕਸੀਜਨ ਚੈਂਬਰ” ਬਣਾਇਆ
error: Content is protected !!