December 23, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ,(ਸਤ ਪਾਲ ਸੋਨੀ )-ਲਾਇੰਜ਼ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ 321-ਐਫ ਲਾਇੰਜ਼ ਕਲੱਬ ਲੁਧਿਆਣਾ ਦੇ ਪ੍ਰਧਾਨ ਪ੍ਰੋ.ਅਰਵਿੰਦ ਮਲਹੋਤਰਾ ਅਤੇ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਵਲੋਂ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ ਮਨੁੱਖਤਾ ਦੇ ਭਲੇ ਲਈ 529ਵਾਂ ਮਹਾਨ ਖ਼ੂਨਦਾਨ ਕੈਂਪ ਅਤੇ ਸ਼ੂਗਰ, ਬਲੱਡ ਪਰੈਸ਼ਰ ਅਤੇ ਕਿਡਨੀ ਦੇ ਮੁਫ਼ਤ ਟੈਸਟ ਦਾ ਮੈਡੀਕਲ ਕੈਂਪ ਲਾਇੰਜ਼ ਭਵਨ, ਸ਼ਹੀਦ ਊਧਮ ਸਿੰਘ ਨਗਰ ਵਿਖੇ ਲਾਇਆ ਗਿਆ।
ਇਸ ਮੌਕੇ ਤੇ ਲਾਇੰਜ਼ ਕਲੱਬ ਲੁਧਿਆਣਾ ਦੇ ਪ੍ਰਧਾਨ ਲਾਇੰਜ਼ ਪ੍ਰੋ. ਅਰਵਿੰਦ ਮਲਹੋਤਰਾ ਅਤੇ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਕਿਹਾ ਕਿ ਮਨੁੱਖਤਾ ਦੀ ਭਲਾਈ ਲਈ ਲਗਾਇਆ ਗਿਆ ਅੱਜ ਦਾ ਮਹਾਨ ਖ਼ੂਨਦਾਨ ਕੈਂਪ ਉਨ੍ਹਾਂ ਮਰੀਜ਼ਾਂ ਲਈ ਲਾਭਦਾਇਕ ਹੈ ਜਿਹੜੇ ਮਰੀਜ਼ ਕੈਂਸਰ, ਥੈਲੇਸੀਮੀਆ, ਡਲੀਵਰੀ ਕੇਸ, ਡਾਇਲਸਿਸ,ਅਤੇ ਹਾਰਟ ਵਰਗੀਆਂ ਭਿਆਨਕ ਬੀਮਾਰੀਆਂ ਨਾਲ ਪੀੜਤ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ।
ਇਸ ਮੌਕੇ ਤੇ ਜੱਥੇ: ਨਿਮਾਣਾ ਨੇ ਦੱਸਿਆ ਡੀ.ਐਮ.ਸੀ ਹਸਪਤਾਲ ਦੇ ਪ੍ਰੋ. ਡਾਕਟਰ ਰਾਜੇਸ਼ ਕੁਮਾਰ ਦੀ ਟੀਮ ਦੇ ਸਹਿਯੋਗ ਨਾਲ 125 ਬਲੱਡ ਯੂਨਿਟ ਇਕਤਰ ਕੀਤਾ ਗਿਆ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿਚ ਲੈਕੇ ਦਿਤਾ ਜਾਵੇਗਾ। ਇਸ ਮੌਕੇ ਖੂਨ-ਦਾਨ ਕਰਨ ਵਾਲੇ ਦਾਨੀਆ ਨੂੰ ਸਰਟੀਫ਼ਿਕੇਟ ਅਤੇ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਜਥੇ: ਅੰਗਰੇਜ ਸਿੰਘ ਸੰਧੂ, ਲਾਇੰਜ਼ ਪ੍ਰੋਜੈਕਟ ਡਾਇਰੈਕਟਰ ਇੰਜੀਨਅਰ ਸੁਰਿੰਦਰ ਸਿੰਘ ਨੇ ਦੱਸਿਆ ਡੀ.ਐਮ.ਸੀ ਹਸਪਤਾਲ ਦੇ ਡਾਕਟਰ ਵਲੋਂ 200 ਮਰੀਜ਼ਾਂ ਦਾ ਸ਼ੂਗਰ, ਬਲੱਡ ਪਰੈਸ਼ਰ ਅਤੇ ਕਿਡਨੀ ਦੀ ਜਾਂਚ ਅਤੇ ਮੁਫ਼ਤ ਟੈਸਟ ਕੀਤੇ ਗਏ।
ਇਸ ਮੌਕੇ ਤੇ ਲਾਇੰਜ਼ ਸੀ.ਏ ਰਾਜੀਵ ਸ਼ਰਮਾ ਸੈਕਟਰੀ,ਸ਼ਾਮ ਸੁੰਦਰ ਗੋਇਲ, ਐਡਵੋਕੇਟ ਯਸ਼ਪਾਲ ਘਈ, ਬੀ ਐਸ ਨਾਰੰਗ, ਲਾਇੰਜ਼ ਐਸਕੇ ਸੂਦ, ਵਿਨੀਤ ਕੁਮਾਰ, ਡਾ: ਰਵਿੰਦਰ ਕੋਚਰ, ਅਨਿਲ ਗੋਇਲ, ਰਾਜ ਕੁਮਾਰ ਮਿਗਲਾਨੀ, ਸਤਪਾਲ ਜੈਨ, ਵਿਨੇ ਕੁਮਾਰ, ਐਸਪੀ ਸ਼ਰਮਾ,ਕੁਲਦੀਪ ਸਿੰਘ ਲਾਂਬਾ, ਹਰਪ੍ਰੀਤ ਸਿੰਘ ਸੰਨੀ, ਤਨਜੀਤ ਸਿੰਘ, ਲਕਸ਼ਮਣ ਸਿੰਘ ਖਾਲਸਾ, ਭੂਪਿੰਦਰ ਸਿੰਘ ਲਾਲੀ, ਮਨਦੀਪ ਸਿੰਘ ਆਜ਼ਾਦ, ਸਰਬਜੀਤ ਸਿੰਘ ਮੇਹਰਬਾਨ, ਭੁਪਿੰਦਰ ਸਿੰਘ ਬਿਟੂ,ਮਹਿਕਪ੍ਰੀਤ ਸਿੰਘ,ਰਘਬੀਰ ਸਿੰਘ,ਗੁਰਦੌਰ ਸਿੰਘ, ਰਾਣਾ ਸਿੰਘ ਹਾਜ਼ਰ ਸਨ।
116120cookie-checkਲਾਇੰਜ਼ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ 321-ਐਫ ਅਤੇ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਵਲੋਂ ਮਨੁੱਖਤਾ ਦੇ ਭਲੇ ਲਈ 529ਵਾਂ ਮਹਾਨ ਖ਼ੂਨਦਾਨ ਕੈਂਪ ਅਤੇ ਸ਼ੂਗਰ, ਬਲੱਡ ਪਰੈਸ਼ਰ ਅਤੇ ਕਿਡਨੀ ਦੇ ਮੁਫ਼ਤ ਟੈਸਟ ਦਾ ਮੈਡੀਕਲ ਕੈਂਪ ਲਗਾਇਆ ਗਿਆ
error: Content is protected !!