December 22, 2024

Loading

ਲੁਧਿਆਣਾ, 02  ਅਗਸਤ ( ਸਤ ਪਾਲ ਸੋਨੀ ) : ਸਾਫ ਸੁਥਰਾ ਅਤੇ ਹਰਾ ਵਾਤਾਵਰਣ ਮੁਹੱਈਆ ਕਰਾਉਣ ਲਈ, ਸ਼ਹਿਰ ਨਿਵਾਸੀਆਂ ਲਈ ਕਸਰਤ ਅਤੇ ਮਨੋਰੰਜਨ ਲਈ ਸਮਾਂ ਬਿਤਾਉਣ ਅਤੇ ਇਲਾਕਾ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਲਟਕ ਰਹੀ ਮੰਗ ਨੂੰ ਪੂਰਾ ਕਰਨ ਲਈ, ਭਾਈ ਰਣਧੀਰ ਸਿੰਘ ਨਗਰ ਦੇ ਆਈ ਬਲਾਕਏਕੜ ਦੇ ਖੇਤਰ ਵਿਚ ਇਕ ਲਈਅਰ ਵੈਲੀ ਅਤੇ ਐਲ ਬਲਾਕ ਵਿੱਚ ਇੱਕ ਖੂਬਸੂਰਤ ਪਾਰਕ ਬਣਾਏ ਜਾਣਗੇ ਉਨਾਂ ਦੱਸਿਆ ਕਿ ਇਨਾਂ ਦੋਵਾਂ ਪ੍ਰਾਜੈਕਟਾਂ ਲਈ ਜ਼ਮੀਨ ਲੁਧਿਆਣਾ ਨਗਰ ਸੁਧਾਰ ਟਰੱਸਟ ਵੱਲੋਂ ਮੁਹੱਈਆ ਕਰਵਾਈ ਜਾਏਗੀਇਹ ਪੰਜਵੀਂ ਨਵੀਂ ਲਈਅਰ ਵੈਲੀ ਹੋਵੇਗੀ ਜੋ ਲੁਧਿਆਣਾ (ਪੱਛਮੀ) ਹਲਕੇ ਵਿੱਚ ਆਉਂਦੀ ਹੈ, ਜਿਸਦੀ ਪ੍ਰਤੀਨਿਧਤਾ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਕਰਦੇ ਹਨ

ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ੍ਰੀ ਰਮਨ ਸੁਬਰਾਮਨੀਅਮ ਦੇ ਨਾਲ ਅੱਜ ਦੋਵਾਂ ਥਾਵਾਂ ਦਾ ਦੌਰਾ ਕੀਤਾ ਅਤੇ ਸਟਾਫ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂਸ੍ਰੀ ਆਸ਼ੂ ਨੇ ਦੱਸਿਆ ਕਿ ਇਹ ਦੋਵੇਂ ਪ੍ਰੋਜੈਕਟ ਇਲਾਕਾ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਲਟਕਦੀਆਂ ਰਹੀਆਂ ਮੰਗਾਂ ਸਨ ਉਨਾਂ ਕਿਹਾ ਕਿ ਇਨਾਂ ਦੋਵਾਂ ਪ੍ਰਾਜੈਕਟਾਂ ਲਈ ਟੈਂਡਰ ਜਲਦ ਹੀ ਜਾਰੀ ਕਰ ਦਿੱਤੇ ਜਾਣਗੇ, ਕਿਉਂਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸਾਰੀਆਂ ਪ੍ਰਵਾਨਗੀਆਂ ਪਾਸ ਹੋ ਗਈਆਂ ਹਨਉਨਾਂ ਕਿਹਾ ਕਿ ਭਾਈ ਰਣਧੀਰ ਸਿੰਘ ਨਗਰ ਦੇ ਬਲਾਕ ਆਈ ਦੇ ਲਈਅਰ ਵੈਲੀ ਵਿੱਚ ਸਵੇਰਸ਼ਾਮ ਸੈਰ ਕਰਨ ਵਾਲਿਆਂ ਲਈ ਸਮਰਪਿਤ ਫੁੱਟਪਾਥ, ਬੈਡਮਿੰਟਨ ਅਤੇ ਬਾਸਕਟਬਾਲ ਕੋਰਟ, ਇੱਕ ਓਪਨ ਜਿਮ, ਬੱਚਿਆਂ ਲਈ ਸਵਿੰਗਜ਼, ਕੈਨੋਪੀਆ ਤੋਂ ਇਲਾਵਾ ਕਈ ਹੋਰ ਸਹੂਲਤਾਂ ਹੋਣਗੀਆਂ

ਉਨਾਂ  ਕਿਹਾ ਹੋਰ ਚਾਰ ਲਈਅਰ ਵੈਲੀ ਲੋਧੀ ਕਲੱਬ ਨੇੜੇ ਭਾਈ ਰਣਧੀਰ ਸਿੰਘ ਨਗਰ ਵਿੱਚ, ਡੀਏਵੀ ਪਬਲਿਕ ਸਕੂਲ (ਸਿੱਧਵਾਂ ਨਹਿਰ ਦੇ ਨਾਲ) ਨੇੜੇ ਅਤੇ ਭਾਈ ਰਣਧੀਰ ਸਿੰਘ ਨਗਰ ਵਿੱਚ ਬਲਾਕ ਡੀ ਅਤੇ ਦੇ ਪਿੱਛੇ ਬਣਾਈਆਂ ਜਾ ਰਹੀਆਂ ਹਨ ਉਨਾਂ ਕਿਹਾ ਕਿ ਇਹ ਪ੍ਰਾਜੈਕਟ ਸ਼ਹਿਰ ਅਤੇ ਇਸ ਦੇ ਵਸਨੀਕਾਂ ਲਈ ਜੀਵਨ ਰੇਖਾ ਵਜੋਂ ਸਾਬਤ ਹੋਣਗੇਉਨਾਂ ਦੱਸਿਆ ਕਿ ਡੀ..ਵੀ. ਪਬਲਿਕ ਸਕੂਲ ਦੇ ਨੇੜੇ ਲਈਅਰ ਵੈਲੀ ਲਗਭਗ 1.5 ਕਿਲੋਮੀਟਰ ਲੰਬੀ ਹੈ (ਸਾਹਮਣੇ ਡੀਏਵੀ ਪਬਲਿਕ ਸਕੂਲ ਤੋਂ ਸ਼ੁਰੂ ਹੋ ਕੇ ਪੱਖੋਵਾਲ ਰੋਡ ਦੇ ਨੇੜੇ ਰੇਲਵੇ ਕਰਾਸਿੰਗ ਤੱਕ) ਉਨਾਂ ਦੱਸਿਆ ਕਿ ਡੀਏਵੀ ਪਬਲਿਕ ਸਕੂਲ ਨੇੜੇ ਜ਼ਮੀਨ ਦੇ ਖਾਲੀ ਪਏ ਹਿੱਸੇ ਨੂੰ ਕੂੜੇ ਦੇ ਢੇਰ ਵਜੋਂ ਵਰਤਿਆ ਜਾ ਰਿਹਾ ਸੀ ਉਨਾਂ  ਕਿਹਾ ਕਿ ਇਹ ਜਗਾ ਪੂਰੀ ਤਰਾਂ ਨਾਲ ਸ਼ਹਿਰ ਦੀ ਇੱਕ ਵਧੀਆ ਲਈਅਰ ਵੈਲੀ ਵਿੱਚ ਤਬਦੀਲ ਹੋ ਗਈ ਹੈ

ਕੈਬਨਿਟ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ ਵਸਨੀਕਾਂ ਨੂੰ ਸਭ ਤੋਂ ਵਧੀਆ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਸੇ ਲਈ ਕਈ ਸੁੰਦਰੀਕਰਨ ਪ੍ਰਾਜੈਕਟ ਪਾਈਪ ਲਾਈਨ ਵਿੱਚ ਹਨ ਉਨਾਂ ਦੱਸਿਆ ਕਿ ਸਿੱਧਵਾਂ ਨਹਿਰ ਵਾਟਰ ਫਰੰਟ ਪ੍ਰੋਜੈਕਟ ਦੇ ਪਹਿਲੇ ਪੜਾਅ ਦਾ ਕੰਮ ਵੀ ਪੂਰਾ ਹੋਣ ਵਾਲਾ ਹੈਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਕਰਨਜੀਤ ਸਿੰਘ ਸੋਨੀ ਗਾਲਿਬ, ਸ੍ਰੀ ਇੰਦਰਜੀਤ ਸਿੰਘ ਇੰਦੀ, ਸ੍ਰੀ ਸੁਖਪ੍ਰੀਤ ਸਿੰਘ ਔਲਖ ਤੋਂ ਇਲਾਵਾ ਕਈ ਹੋਰ ਵੀ ਹਾਜ਼ਰ ਸਨ

61420cookie-checkਭਾਈ ਰਣਧੀਰ ਸਿੰਘ ਨਗਰ ਦੇ ਬਲਾਕ ਆਈ ਵਿੱਚ ਬਣੇਗੀ ਲਈਅਰ ਵੈਲੀ – ਭਾਰਤ ਭੂਸ਼ਣ ਆਸ਼ੂ
error: Content is protected !!