December 22, 2024

Loading

ਚੜ੍ਹਤ ਪੰਜਾਬ ਦੀ

ਲੁਧਿਆਣਾ (ਰਵੀ ਵਰਮਾ)-ਹੈਬੋਵਾਲ ਦੇ ਨਿਊ ਪਟੇਲ ਨਗਰ ਅਤੇ ਹਕੀਕਤ ਨਗਰ ‘ਚ ਅੱਜ ਸਵੇਰੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਵਿਅਕਤੀ ਵੱਲੋਂ ਘਰੇਲੂ ਕਲੇਸ਼ ਦੇ ਚਲਦਿਆਂ ਪਹਿਲਾਂ ਆਪਣੀ ਪਤਨੀ ਅਤੇ ਬਾਅਦ ਵਿਚ ਦੁਕਾਨ ਖੋਲ੍ਹ ਰਹੀ ਆਪਣੀ ਸੱਸ ਨੂੰ ਗੋਲ਼ੀ ਮਾਰ ਦਿੱਤੀ ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਗੰਭੀਰ ਅਵਸਥਾ ‘ਚ ਇਲਾਜ ਲਈ ਦੋਵਾਂ ਨੂੰ ਡੀਐੱਮਸੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਜ਼ਖ਼ਮੀਆਂ ਦੀ ਪਹਿਚਾਣ ਸ਼ਿਵਾਨੀ ਅਤੇ ਉਸ ਦੀ ਮਾਂ ਵੰਦਨਾ ਦੇ ਰੂਪ ‘ਚ ਹੋਈ ਹੈ।ਮੁਲਜ਼ਮ ਸ਼ਿਵਾਨੀ ਦਾ ਪਤੀ ਜਸਵਿੰਦਰ ਹੈ।
ਘਟਨਾ ਦਾ ਪਤਾ ਚੱਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਪੁਲਿਸ ਤੇ ਮਾਹਿਰ ਟੀਮਾਂ ਨੂੰ ਲੈ ਕੇ ਮੌਕੇ ‘ਤੇ ਪਹੁੰਚੇ ਅਤੇ ਖੋਜਬੀਣ ‘ਚ ਜੁਟ ਗਏ। ਮੁਲਜ਼ਮ ਦੀ ਤਲਾਸ਼ ‘ਚ ਉਸ ਦੇ ਟਿਕਾਣਿਆਂ ‘ਤੇ ਪੁਲਿਸ ਵੱਲੋਂ ਛਾਪੇਮਾਰੀ ਜਾਰੀ ਹੈ। ਘਟਨਾ ਮੰਗਲਵਾਰ ਸਵੇਰੇ ਕਰੀਬ 5.30 ਵਜੇ ਦੀ ਹੈ। ਘਰ ਵਿਚ ਹੋਈ ਤਕਰਾਰ ਤੋਂ ਬਾਅਦ ਜਸਵਿੰਦਰ ਨੇ ਪਹਿਲਾਂ ਆਪਣੇ ਪਤਨੀ ਸ਼ਿਵਾਨੀ ਦੇ ਮੂੰਹ ‘ਚ ਗੋਲ਼ੀ ਮਾਰ ਦਿੱਤੀ। ਉਸ ਤੋਂ ਬਾਅਦ ਉਹ ਗੁੱਸੇ ਵਿਚ ਤਿਲਮਿਲਾਉਂਦਾ ਹੋਇਆ ਨੇੜੇ ਹੀ ਖੋਖਾ ਲਗਾਉਣ ਵਾਲੀ ਆਪਣੀ ਸੱਸ ਕੋਲ ਪਹੁੰਚ ਗਿਆ। ਉਸ ਵੇਲੇ ਉਸ ਦੀ ਸੱਸ ਵੰਦਨਾ ਖੋਖਾ ਖੋਲ੍ਹ ਰਹੀ ਸੀ।ਮੁਲਜ਼ਮ ਨੇ ਪਿੱਛੇ ਤੋਂ ਸੱਸ ‘ਤੇ ਗੋਲ਼ੀ ਚਲਾ ਦਿੱਤੀ ਜੋ ਉਸ ਦੀ ਪਿੱਠ ਵਿਚ ਲੱਗੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਪਹਿਲਾਂ ਇਕ ਕਾਲਜ ‘ਚ ਲੈਕਚਰਾਰ ਸੀ ਪਰ ਅੱਜਕਲ੍ਹ ਬੇਕਾਰ ਸੀ। ਪੁਲਿਸ ਘਟਨਾ ਸਥਾਨ ‘ਤੇ ਲੱਗੇ ਸੀਸੀਟੀਵੀ ਕੈਮਰਾ ਦੀ ਫੁਟੇਜ ਖੰਗਾਲਣ ਸਮੇਤ ਉਸ ਦੀ ਤਲਾਸ਼ ਵਿਚ ਜੁਟ ਗਈ ਹੈ। ਹਾਲੇ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਵਾਰਦਾਤ ‘ਚ ਇਸਤੇਮਾਲ ਕੀਤੀ ਗਈ ਪਿਸਤੌਲ ਲਾਇਸੈਂਸਸ਼ੁਦਾ ਹੈ ਜਾਂ ਫਿਰ ਗ਼ੈਰ-ਕਾਨੂੰਨੀ।

72440cookie-checkਘਰੇਲੂ ਕਲੇਸ਼ ਕਾਰਨ ਲੈਕਚਰਾਰ ਨੇ ਪਤਨੀ ਤੇ ਸੱਸ ਨੂੰ ਮਾਰੀ ਗੋਲ਼ੀ,ਮੁਲਜ਼ਮ ਮੌਕੇ ਤੋਂ ਫ਼ਰਾਰ
error: Content is protected !!