Categories HomecomingJOINING NEWSPunjabi News

ਲੁਧਿਆਣਾ ਕਿਸਾਨ ਸ਼ੰਘਰਸ਼ ਮੋਰਚੇ ਦੇ ਪ੍ਰਮੁੱਖ ਆਗੂ ਜੱਥੇ. ਨਿਮਾਣਾ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ

ਚੜ੍ਹਤ ਪੰਜਾਬ ਦੀ
ਲੁਧਿਆਣਾ,9 ਫਰਵਰੀ,( ਸਤ ਪਾਲ ਸੋਨੀ ) :ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਿਛਲੇ ਸੋ ਸਾਲ ਦੇ ਲੰਮੇ ਅਰਸੇ ਤੋਂ ਸਿੱਖ ਕੌਮ ਸਮੇਤ ਪੰਜਾਬ ਤੇ ਪੰਜਾਬੀਅਤ ਦੇ ਹਿੱਤਾਂ ਦੀ ਰਾਖੀ ਲਈ ਆਪਣੀ ਜ਼ੋਰਦਾਰ ਆਵਾਜ਼ ਬੁਲੰਦ ਕਰ ਰਹੀ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਇੱਕ ਅਜਿਹੀ ਜ਼ਮਹੂਰੀਅਤ ਪਸੰਦ ਪਾਰਟੀ ਹੈ। ਜਿਸ ਨੇ ਹਮੇਸ਼ਾ ਆਪਣੇ ਜੁਝਾਰੂ ਵਰਕਰਾਂ ਦੀ ਕਾਬਲੀਅਤ ਤੇ ਕਾਰਜਾਂ ਨੂੰ ਪਹਿਚਾਣਦਿਆ ਹੋਇਆ ਉਨ੍ਹਾਂ ਨੂੰ ਪਾਰਟੀ ਅੰਦਰ ਬਣਦਾ ਮਾਣ ਸਨਮਾਨ ਬਖਸ਼ਿਆ ਹੈ।
ਜੱਥੇ.ਤਰਨਜੀਤ ਸਿੰਘ ਨਿਮਾਣਾ ਦੀ ਘਰ ਵਾਪਸੀ ਪਾਰਟੀ ਲਈ ਸੁੱਖਦ ਸ਼ੰਦੇਸ਼-ਸੁਖਬੀਰ ਸਿੰਘ ਬਾਦਲ
ਬੀਤੀ ਸ਼ਾਮ ਲੁਧਿਆਣਾ ਕਿਸਾਨ ਸੰਘਰਸ਼ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਉਘੇ ਸਮਾਜ ਸੇਵੀ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰਨ ਲਈ ਜੱਥੇਦਾਰ ਨਿਮਾਣਾ ਦੇ ਗ੍ਰਹਿ ਵਿਖੇ ਉਚੇਚੇ ਤੌਰ ਤੇ ਪੁੱਜੇ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਦੇ ਪ੍ਰਮੁੱਖ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਦੀ ਪ੍ਰੇਰਣਾ ਅਤੇ ਇੰਦਰਪਾਲ ਸਿੰਘ ਬਿੰਦਰਾ ਦੇ ਅਣਥੱਕ ਯਤਨਾਂ ਸਦਕਾ ਸੱਤ ਸਾਲਾਂ ਬਾਅਦ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਹੋਈ ਘਰ ਵਾਪਸੀ ਸ਼੍ਰੋਮਣੀ ਅਕਾਲੀ ਦਲ ਲਈ ਇੱਕ ਸੁੱਖਦ ਸੰਦੇਸ਼ ਹੈ ਜਿਸ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ।ਉਨ੍ਹਾਂ ਨੇ ਜੱਥੇਦਾਰ ਨਿਮਾਣਾ ਵੱਲੋਂ ਕੀਤੇ ਜਾ ਰਹੇ ਸਮਾਜਿਕ ਤੇ ਮਨੁੱਖੀ ਭਲਾਈ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੱਥੇਦਾਰ ਨਿਮਾਣਾ ਦੇ ਕਾਰਜਾਂ ਨੂੰ ਮੁੱਖ ਰੱਖਦਿਆਂ ਹੋਇਆ ਪਾਰਟੀ ਅੰਦਰ ਉਨ੍ਹਾਂ ਨੂੰ ਪੂਰਾ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ।
ਇਸ ਤੋ ਪਹਿਲਾਂ ਸ਼੍ਰੋਮਣੀ ਅਕਾਲੀ ਦਲ  ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਅੰਦਰ ਮੁੜ ਸ਼ਾਮਲ ਹੋਣ ਤੇ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਅਤੇ ਉਨ੍ਹਾਂ ਦੇ ਪ੍ਰਮੁੱਖ ਸਾਥੀਆਂ ਜਿੰਨ੍ਹਾਂ ਵਿੱਚ ਬੀਬੀ ਸਵਿੰਦਰਜੀਤ ਕੌਰ ਖਾਲਸਾ,ਕੁਲਦੀਪ ਸਿੰਘ ਲਾਂਬਾ,ਹਰਪ੍ਰੀਤ ਸਿੰਘ ਸੰਨੀ,ਐਡਵੋਕੇਟ ਪਰਵਿੰਦਰ ਸਿੰਘ ਬਤਰਾ,ਤਰਵਿੰਦਰ ਸਿੰਘ,ਤਨਜੀਤ ਸਿੰਘ, ਭੁਪਿੰਦਰ ਸਿੰਘ ਮੱਕੜ,ਗੁਰਪ੍ਰੀਤ ਸਿੰਘ ਬੇਦੀ,ਬਲਵਿੰਦਰ ਸਿੰਘ ਗਾਬਾ, ਦਿਲਬਾਗ ਸਿੰਘ,ਜਗਵੀਰ ਸਿੰਘ, ਹਰਸਿਮਰਜੋਤ ਸਿੰਘ, ਵਿਪਨ ਅਰੋੜਾ, ਸ਼ੋਬਿਤ ਸਚਦੇਵਾ, ਅਮਰਜੀਤ ਸਿੰਘ ਸੁਲਤਾਨਪੁਰ ਅਦਿ.ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਿਰਪਾਉ ਭੇਟ ਕਰਕੇ ਸਨਮਾਨਿਤ ਕੀਤਾ।ਇਸ ਮੌਕੇ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭਰੋਸਾ ਦਿਵਾਇਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਦੇ ਰੂਪ ਵੱਜੋਂ ਪਾਰਟੀ ਦੀ ਚੜਦੀਕਲਾ ਲਈ ਹਮੇਸ਼ਾ ਆਪਣੇ ਸਾਥੀਆਂ ਸਮੇਤ ਤੱਤਪਰ ਰਹਿਣਗੇ।
ਇਸ ਮੌਕੇ ਤੇ ਬਾਬਾ ਅਜੀਤ ਸਿੰਘ,ਹਰਭਜਨ ਸਿੰਘ ਡੰਗ, ਪਰਉਪਕਾਰ ਸਿੰਘ ਘੁੰਮਣ,ਅਜੀਤ ਸਿੰਘ ਬਤਰਾ,ਨੂਰਜੋਤ ਸਿੰਘ ਮੱਕੜ,ਕਾਕਾ ਮਾਛੀਵਾੜਾ,ਐਡਵੋਕੇਟ ਮਨੀ ਖਾਲਸਾ, ਭਰਪੂਰ ਸਿੰਘ,ਪਰਮਵੀਰ ਸਿੰਘ ਬਾਵਾ,ਰਾਜੂ ਠੁਕਰਾਲ,ਭੁਪਿੰਦਰ ਸਿੰਘ ਲਾਲੀ,ਜਸਵੀਰ ਸਿੰਘ ਰਿੰਕੂ,ਗੁਰਵਿੰਦਰ ਸਿੰਘ ਲਵਲੀ,ਮਨੀ ਦੁਆ,ਨਿਰੰਜਨ ਸਿੰਘ,ਹਰਵਿੰਦਰ ਸਿੰਘ ਹੈਪੀ, ਦਿਲਪ੍ਰੀਤ ਸਿੰਘ, ਸੰਨੀ ਚਾਵਲਾ,ਗੁਰਪ੍ਰੀਤ ਸਿੰਘ ਵਿਕੀ,ਐਡਵੋਕੇਟ ਰਮਨਦੀਪ ਸਿੰਘ ਬਤਰਾ, ਐਡਵੋਕੇਟ ਰਵਿੰਦਰ ਰਾਣਾ,ਐਡਵੋਕੇਟ ਕੁਲਭੂਸ਼ਨ ਸ਼ਰਮਾ,ਐਡਵੋਕੇਟ ਚਨਪ੍ਰੀਤ ਸਿੰਘ, ਚਰਨਜੀਤ ਸਿੰਘ ਚੰਨੀ,ਸੈਫ਼ੀ ਬਤਰਾ,ਗੱਗੂ ਬਤਰਾ,ਹਰਮਨਜੋਤ ਸਿੰਘ ਨਿਮਾਣਾ,ਅਗਮਦੀਪ ਸਿੰਘ,ਬਿਟੂ ਸ਼ਿਮਲਾਪੁਰੀ, ਜਸਬੀਰ ਸਿੰਘ ਗਿੱਲ,ਕੁਲਜੀਤ ਸਿੰਘ, ਗੁਰਜਿੰਦਰ ਸਿੰਘ ਆਦਿ ਹਾਜਰ ਸਨ।

 

 

105410cookie-checkਲੁਧਿਆਣਾ ਕਿਸਾਨ ਸ਼ੰਘਰਸ਼ ਮੋਰਚੇ ਦੇ ਪ੍ਰਮੁੱਖ ਆਗੂ ਜੱਥੇ. ਨਿਮਾਣਾ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ

About the author

DISCLAIMER: Charhat Punjab di: Editor does not takes responsibility for any news/video/article published, only Reporter/Writer will be responsible for his/her news or article. Any dispute if arrises shall be settled at Ludhiana jurisdiction only. Sat Pal Soni (Editor)