November 21, 2024

Loading

 

 ਚੜ੍ਹਤ ਪੰਜਾਬ ਦੀ
 ਰਾਮਪੁਰਾ ਫੂਲ, 4 ਦਸੰਬਰ, ਪੱਤਰ ਪ੍ਰੇਰਕ(ਪਰਦੀਪ ਸ਼ਰਮਾ): ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿੱਚ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋ ਮਹਿਲਾਵਾਂ ਨੂੰ ਦਿੱਤੀ ਤੀਜੀ ਗਾਰੰਟੀ ਦੀ ਪਹਿਲੀ ਮੀਟਿੰਗ 12 ਨੰਬਰ ਗਲੀ ਗਾਂਧੀ ਨਗਰ ਰਾਮਪੁਰਾ ਸਹਿਰ ਵਿਖੇ ਹਲਕਾ ਇੰਚਾਰਜ  ਬਲਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਈ।ਇਸ ਮੀਟਿੰਗ ਵਿੱਚ ਮਹਿਲਾਵਾਂ ਦੀ ਭਰਵੀਂ ਇਕੱਤਰਤਾ ਤੋ ਆੰਦਾਜਾ ਲੱਗਦਾ ਸੀ ਕਿ ਮਹਿਲਾਵਾਂ ਨੂੰ ਸਰਕਾਰ ਬਣਨ ਤੇ ਪ੍ਰਤੀ ਮਹਿਲਾਂ 1000 ਰੁਪਏ ਦੇਣ ਦੀ ਗਰੰਟੀ ਤੋ ਬਾਅਦ ਮਹਿਲਾਵਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਇਸ ਮੌਕੇ ਬਲਕਾਰ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈ ਤੁਹਾਡਾ ਪੁੱਤਰ ਹਾਂ, ਮੈ ਮਾਤਾਵਾਂ ਭੈਣਾਂ ਤੋ ਅਸੀਰਵਾਦ ਲੈਣ ਆਇਆ ਇਸ ਵਾਰ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦੇਕੇ ਪੰਜਾਬ ਵਿੱਚ ਸਰਕਾਰ ਬਣਾਓ ਤੇ ਸਾਨੂੰ ਸੇਵਾ ਕਰਨ ਦਾ ਮੌਕਾ ਦਿਓ ਤਾਂ ਕਿ ਮੰਦਹਾਲੀ ਵਿੱਚ ਗੁਜਰ ਰਹੇ ਪੰਜਾਬ ਨੂੰ ਖੁਸਹਾਲੀ ਦੇ ਰਾਹ ਪਾਈਏ, ਉਹਨਾਂ ਕਿਹਾ ਕਿ ਇਹ ਤੀਜੀ ਗਰੰਟੀ ਤਹਿਤ ਹਰੇਕ ਪਰਿਵਾਰ ਵਿੱਚ ਭਾਵੇ ਕਿੰਨੀਆਂ ਲੀ ਮਹਿਲਾਵਾਂ ਹੋਣ ਜਿੰਨਾ ਦੀ ਉਮਰ 18 ਸਾਲ ਤੋ ਵੱਧ ਹੈ ਨੂੰ 1000 ਰੁਪਏ ਮਹੀਨਾ ਦਿੱਤਾ ਜਾਵੇ,ਉਹਨਾਂ ਇਹ ਵੀ ਦਸਿਆ ਕਿ ਭਾਵੇ ਮਹਿਲਾਵਾਂ ਦੀ ਵਿਧਵਾ ਪੈਨਸਨ ਜਾਂ ਬੁਢਾਪਾ ਪੈਨਸਨ ਲੱਗੀ ਹੋਵੇ ਉਸ ਨੂੰ ਵੀ ਇਹ 1000 ਰੁਪਇਆ ਮਹੀਨਾ ਮਿਲੇਗਾ।
ਇਹ ਮੀਟਿੰਗ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬੰਤ ਸਿੰਘ , ਸਾਬਕਾ ਸਰਪੰਚ ਗੋਰਾ ਲਾਲ , ਸਾਬਕਾ ਸਰਪੰਚ ਬੂਟਾ ਸਿੰਘ,ਮਨਜੀਤ ਕੌਰ , ਹਰਦੀਪ ਕੌਰ ਦੀ ਅਗੁਵਾਈ ਹੇਠ ਹੋਈ ਅਤੇ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਪਰਮਜੀਤ ਕੌਰ, ਅਨੂੰ, ਗੁਰਮੀਤ ਕੌਰ ਤੋ ਇਲਾਵਾ ਦਰਸ਼ਨ ਸਿੰਘ, ਜਗਮੀਤ ਸਿੰਘ ਤੇ ਸੀਰਾ ਮੱਲੂਆਣਾ ਆਦਿ ਹਾਜ਼ਰ ਸਨ।
93480cookie-checkਮਹਿਲਾਵਾਂ ਨੂੰ 1000 ਰੁਪਏ ਮਹੀਨਾ ਦੇਣ ਦੀ ਗਰੰਟੀ ਨਾਲ ਮਹਿਲਾਵਾਂ ਵਿੱਚ ਖੁਸੀ ਦੀ ਲਹਿਰ : ਬਲਕਾਰ ਸਿੱਧੂ
error: Content is protected !!