
ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ ,16 ਦਸੰਬਰ , (ਪਰਦੀਪ ਸ਼ਰਮਾ):ਵਿਧਾਨ ਸਭਾ ਹਲਕਾ ‘ਰਾਮਪੁਰਾ ਫੂਲ’ ਦੇ ਵਾਰਡ ਨੰਬਰ 13 ਵਿੱਚ ਕਾਸ਼ੀ ਹਲਵਾਈ ਵਾਲੀ ਗਲੀ ਵਿਖੇ ਬਲਾਕ ਪ੍ਰਧਾਨ ਰਾਜੇਸ਼ ਕੁਮਾਰ ਜੇਠੀ ਦੀ ਅਗਵਾਈ ਵਿੱਚ ਜਨ ਸਭਾ ਕੀਤੀ ਗਈ।
ਰਾਮਪੁਰਾ ਸਹਿਰ ‘ਚ ਬਲਕਾਰ ਸਿੱਧੂ ਨੇ ਜਨਸਭਾ ਨੂੰ ਕੀਤਾ ਸੰਬੋਧਨ
ਇਸ ਜਨ ਸਭਾ ਵਿੱਚ ਮਹਿਲਾਵਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੀਆਂ ਵੱਖ ਵੱਖ ਗਰੰਟੀਆ ਤੋ ਇਲਾਵਾ ਆਮ ਆਦਮੀ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਦੁਆਰਾ ਮਹਿਲਾਵਾਂ ਨੂੰ ਦਿੱਤੀ ਗਈ ਤੀਜੀ ਗਾਰੰਟੀ, ਜਿਸਦੇ ਤਹਿਤ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਹਰੇਕ ਮਹਿਲਾ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ।
ਉਹਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਤਹਿ ਹੈ ਤੇ ਸਾਨੂੰ ਸੁਨਹਿਰੀ ਮੌਕਾ ਮਿਲਿਆ ਕਿ ਹੁਣ ਰਵਾਇਤੀ ਪਾਰਟੀਆਂ ਤੋ ਖਹਿੜਾ ਛੁੱਡਾ ਕੇ ਪੰਜਾਬ ਵਿਚ ਖੁਸਹਾਲੀ ਲਿਆਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈਏ ਤੇ ਆਪ ਦੇ ਉਮੀਦਵਾਰਾਂ ਨੂੰ ਜਿੱਤਾਕੇ ਕੇਜਰੀਵਾਲ ਦੇ ਹੱਥ ਮਜਬੂਤ ਕਰੀਏ।ਇਸ ਮੌਕੇ ਹੋਰਨਾਂ ਤੋਂ ਇਲਾਵਾ ਵੀਨਾ ਜੇਠੀ, ਮੀਨੂ ਜੇਠੀ, ਮੋਨੀਕਾ, ਰਜਨੀ ਰਾਣੀ, ਆਸ਼ਾ ਰਾਣੀ ਵਾਰਡ ਦੇ ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਹਾਜ਼ਿਰ ਸਨ।
952700cookie-checkਕੇਜਰੀਵਾਲ ਦੀ ਤੀਜੀ ਗਰੰਟੀ ਕਾਰਨ ਮਹਿਲਾਵਾਂ ‘ਚ ਉਤਸਾਹ