December 18, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 4 ਅਕਤੂਬਰ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਨੇੜਲੇ  ਪਿੰਡ ਚਾਉਕੇ ਵਿਖੇ ਇੱਕ ਮਜ਼ਦੂਰ ਵੱਲੋਂ ਖੁਦਕੁਸ਼ੀ ਕਰਨ ਦਾ ਦੁਖਦਾਈ ਖਬਰ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਬੀਰਬਲ ਸਿੰਘ ਉਰਫ ਕਾਲਾ (43) ਪੁੱਤਰ ਨਛੱਤਰ ਸਿੰਘ ਨੇ ਆਰਥਿਕ ਤੰਗੀ ਦੇ ਚੱਲਦਿਆਂ ਜੀਵਨ ਲੀਲਾ ਸਮਾਪਤ ਕਰ ਲਈ ਹੈ ਅਤੇ ਪੀੜਤ ਪਰਿਵਾਰ ਸਿਰ 3 ਲੱਖ ਦਾ ਕਰਜਾ ਦੱਸਿਆ ਜਾ ਰਿਹਾ ਹੈ। ਬੀਰਬਲ ਸਿੰਘ ਕਾਫੀ ਦਿਨਾਂ ਤੋਂ ਕਰਜੇ ਦੇ ਕਾਰਨ ਪ੍ਰੇਸ਼ਾਨ ਰਹਿੰਦਾ ਸੀ ਜਿਸ ਨੇ ਅੱਜ ਗਲ ਵਿੱਚ ਰੱਸਾ ਪਾ ਕੇ ਪੌੜੀ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਦੇਵ ਸਿੰਘ, ਗੁਰਨਾਮ ਸਿੰਘ ਗਾਮਾ, ਅਮਨਦੀਪ ਸਿੰਘ ਕਾਲੂ, ਅਰਸ਼ਦੀਪ ਸਿੰਘ ਅਤੇ ਦਰਸ਼ਨ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ 5 ਲੱਖ ਰੁਪਏ ਦੀ ਆਰਥਿਕ ਸਹਾਇਤਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
85040cookie-checkਪਿੰਡ ਚਾਉਕੇ ਵਿਖੇ ਮਜਦੂਰ ਵਿਅਕਤੀ ਨੇ ਫਾਹਾ ਲੈਕੇ ਕੀਤੀ ਖੁਦਕੁਸ਼ੀ
error: Content is protected !!