ਚੜ੍ਹਤ ਪੰਜਾਬ ਦੀ
ਲੁਧਿਆਣਾ 27 ਸਤੰਬਰ, (ਸਤ ਪਾਲ ਸੋਨੀ/ਰਵੀ ਵਰਮਾ) -ਕਿਸਾਨ ਜੱਥੇਬੰਦੀਆਂ ਵੱਲੋਂ ਦੇਸ਼ ਵਿੱਚ ਚੱਕਾ ਜਾਮ ਅਤੇ ਬੰਦ ਦੀ ਕਾਲ ਨੂੰ ਪੰਜਾਬ ਦੀ ਸਰਗਰਮ ਵਿਦਿਆਰਥੀ ਜੱਥੇਬੰਦੀ ਸਟੂਡੈਂਟਸ ਡੈਮੋਕ੍ਰੈਟਿਕ ਫੈਡਰੇਸ਼ਨ (ਐੱਸ ਡੀ ਐੱਫ) ਵੱਲੋਂ ਵੀ ਪੂਰਨ ਸਮਰਥਨ ਦਿੱਤਾ ਗਿਆ। ਜੱਥੇਬੰਦੀ ਦੇ ਕੌਮੀ ਪ੍ਰਧਾਨ ਜਸਪ੍ਰੀਤ ਸਿੰਘ ਹੌਬੀ ਦੀ ਅਗਵਾਈ ਹੇਠ ਜੱਥੇਬੰਦੀ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਵੱਲੋਂ ਸਰਾਭਾ ਨਗਰ ਚੋਂਕ ਪੱਖੋਵਾਲ ਰੋਡ ਵਿੱਚ ਸ਼ਾਂਤਮਈ ਰੋਸ ਮਾਰਚ ਕੱਢਿਆ ਗਿਆ ਅਤੇ ਪੰਜਾਬ ਵਾਸੀਆਂ ਨੂੰ ਜੱਥੇਬੰਦੀ ਵੱਲੋਂ ਕਿਸਾਨ ਅੰਦੋਲਨ ਅਤੇ ਪੰਜਾਬ ਬੰਦ ਦੀ ਕਾਲ ਨੂੰ ਪੂਰਨ ਸਮਰਥਨ ਦੇਣ ਦੀ ਅਪੀਲ ਕੀਤੀ ਗਈ। ਇਸ ਮੌਕੇ ਸ੍ਰ ਹੌਬੀ ਨੇ ਕਿਹਾ ਕਿ ਕਿਸਾਨੀ ਅਤੇ ਜਵਾਨੀ ਕਿਸੇ ਵੀ ਦੇਸ਼ ਦੀਆਂ ਰੀੜ੍ਹ ਦੀਆਂ ਹੱਡੀਆਂ ਹੁੰਦੀਆਂ ਹਨ ਜੋ ਕਿ ਦੇਸ਼ ਦੀ ਮੋਦੀ ਸਰਕਾਰ ਕਿਸਾਨਾਂ ਤੇ ਕਾਲੇ ਕਾਨੂੰਨ ਥੋਪ ਕੇ ਅਤੇ ਕਿਸਾਨੀ ਮੁੱਦੇ ਸਬੰਧੀ ਨੌਜਵਾਨਾਂ ਨੂੰ ਸੜਕਾਂ ਤੇ ਰੋਲ ਕੇ ਇਨ੍ਹਾਂ ਨੂੰ ਤੋੜਨ ਵਿੱਚ ਲੱਗੀ ਹੈ ਜਿਸ ਦਾ ਖਮਿਆਜਾ ਆਉਣ ਵਾਲੀਆਂ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ। ਲੋਕਤੰਤਰ ਦੀ ਤਾਕਤ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਜੋ ਕਿ ਕਿਸੇ ਵੀ ਰਾਜੇ ਨੂੰ ਿਭਖਾਰੀ ਬਣਾਉਣ ਵਿੱਚ ਸਮਰੱਥ ਸਮਝੀ ਜਾਂਦੀ ਹੈ। ਸ੍ਰ ਹੌਬੀ ਨੇ ਕਿਸਾਨਾਂ ਵੱਲੋਂ ਸ਼ਾਂਤਮਈ ਰੋਸ ਮਾਰਚ ਅਤੇ ਧਰਨੇ ਲਾਉਣ ਅਤੇ ਕਾਨੂੰਨ ਵਿਵਸਥਾ ਕਾਇਮ ਰੱਖਣ ਦੀ ਪ੍ਰਸ਼ੰਸ਼ਾ ਕੀਤੀ। ਉਨ੍ਹਾਂ ਕਿਹਾ ਕਿ ਸਾਡੀ ਜੱਥੇਬੰਦੀ ਐੱਸ ਡੀ ਐੱਫ ਸ਼ੁਰੂ ਤੋਂ ਹੀ ਕਿਸਾਨਾਂ ਦੇ ਅੰਦੋਲਨ ਦੀ ਸਮਰਥਨ ਕਰਦੀ ਆਈ ਹੈ ਅਤੇ ਅੱੱਗੇ ਵੀ ਕਿਸਾਨਾਂ ਵੱਲੋਂ ਹਹ ਨਾਅਰੇ ਦਾ ਡੱਟ ਕੇ ਸਮਰਥਨ ਕਰੇਗੀ। ਇਸ ਮੌਕੇ ਮਾਨਵਜੋਤ ਸਿੰਘ, ਗੁਰਨਿੰਦਰ ਸਿੰਘ ਗੋਜ਼ੀ, ਗੁਰਪ੍ਰੀਤ ਸਿੰਘ ਸਰਨਾ, ਨਵਦੀਪ ਸਿੰਘ ਬਿਰਦੀ, ਜਸਵਿੰਦਰ ਸਿੰਘ ਵਿੱਕੀ, ਮਨਪ੍ਰੀਤ ਸਿੰਘ ਅਰੋੜਾ, ਬਲਵਿੰਦਰ ਸਿੰਘ ਸੀਹੜਾ, ਦੀਪਇੰਦਰ ਸਿੰਘ ਛਾਬੜਾ, ਜਗਰੂਪ ਸਿੰਘ ਸਰਾਂ, ਮਨਪ੍ਰੀਤ ਸਿੰਘ, ਅੰਕੁਰ ਗੁਪਤਾ, ਮਨਵੀਰ ਸਿੰਘ ਅਤੇ ਐੱਮ ਪੀ ਸਿੰਘ ਸਮੇਤ ਕਈ ਬੀਬੀਆਂ ਅਤੇ ਨੌਜਵਾਨ ਸ਼ਾਮਿਲ ਸਨ।
840900cookie-checkਕਿਸਾਨ ਅੰਦੋਲਨ ਸਿਰਫ ਕਿਸਾਨਾਂ ਦੇ ਹੱਕਾਂ ਲਈ ਨਹੀਂ ਦੇਸ਼ ਦੇ ਹਿਤਾਂ ਲਈ ਵੀ-ਜਸਪ੍ਰੀਤ ਸਿੰਘ ਹੌਬੀ