![]()
ਚੜ੍ਹਤ ਪੰਜਾਬ ਦੀ,
ਸਤ ਪਾਲ ਸੋਨੀ
ਲੁਧਿਆਣਾ 20 ਨਵੰਬਰ – ਬੀ ਸੀ ਐਮ ਸੀਨੀਅਰ ਸੈਕੰਡਰੀ ਸਕੂਲ ਫੋਕਲ ਪੁਆਇੰਟ ਦੀ ਹੋਣਹਾਰ ਵਿਦਿਆਰਥਣ ਕਿਰਨਦੀਪ ਕੌਰ ਨਾਫਰੇ (ਮਹਿਦੂਦਾਂ) ਨੇ ਇੱਕ ਵੱਡੀ ਮੱਲ ਮਾਰਦਿਆਂ ਲੁਧਿਆਣਾ ਜਿਲ੍ਹੇ ਦਾ ਨਾਮ ਪੰਜਾਬ ਭਰ ਵਿੱਚ ਚਮਕਾ ਦਿੱਤਾ ਹੈ। ਉਸਨੇ ਬੀਤੇ ਦਿਨ ਪੰਜਾਬ ਭਰ ਦੇ 11ਵੀਂ ਅਤੇ 12ਵੀਂ ਦੇ 400 ਵਿਦਿਆਰਥੀਆਂ ‘ਚ ਹੋਏ ਲੇਖ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਲੁਧਿਆਣਾ ਜਿਲ੍ਹੇ, ਬੀ ਸੀ ਐਮ ਸੀਨੀਅਰ ਸੈਕੰਡਰੀ ਸਕੂਲ ਅਤੇ ਮਾਤਾ ਜਰਨਲਿਸਟ ਗੁਰਿੰਦਰ ਸਿੰਘ ਮਹਿਦੂਦਾਂ (ਮੁੱਖ ਸੰਪਾਦਕ) ਤੇ ਪਿਤਾ ਗੁਰਪ੍ਰੀਤ ਸਿੰਘ ਮਹਿਦੂਦਾਂ ਮੁਲਾਜਮ ਆਗੂ ਤੇ ਸਾਬਕਾ ਮੁੱਖ ਸੰਪਾਦਕ ਦਾ ਨਾਮ ਚਮਕਾ ਦਿੱਤਾ।
ਕੈਬਨਿਟ ਮੰਤਰੀ ਖੁੱਡੀਆਂ ਨੇ ਗਡਵਾਸੂ ਯੂਨੀਵਰਸਿਟੀ ਚ ਨਕਦ ਇਨਾਮ, ਮੇਮੈਂਟੋ ਅਤੇ ਸਰਟੀਫਿਕੇਟ ਨਾਲ ਕੀਤਾ ਸਨਮਾਨਿਤ
ਕਿਰਨਦੀਪ ਕੌਰ ਨਾਫ਼ਰੇ ਦੀ ਪਹਿਲੀ ਪੁਜੀਸ਼ਨ ਆਉਣ ‘ਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਅਤੇ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਸਾਂਝੇ ਤੌਰ ‘ਤੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਿਖੇ ਆਯੋਜਿਤ ਰਾਜ ਪੱਧਰੀ ਬੱਚਿਆਂ ਦਾ ਸੈਮੀਨਾਰ “ਸਿਹਤ ਅਤੇ ਖੁਸ਼ਹਾਲੀ ਲਈ ਦੁੱਧ” ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਖੇਤੀਬਾੜੀ, ਕਿਸਾਨ ਭਲਾਈ, ਫੂਡ ਪ੍ਰੋਸੈਸਿੰਗ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਨੇ 3000 ਰੁਪਏ ਦੇ ਨਕਦ ਇਨਾਮ, ਯਾਦਗਾਰੀ ਚਿੰਨ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ।
ਬੀ ਸੀ ਐਮ ਸੀਨੀਅਰ ਸੈਕੰਡਰੀ ਸਕੂਲ ਲਈ ਵੱਡੀ ਮਾਣ ਵਾਲੀ ਗੱਲ ਇਹ ਵੀ ਰਹੀ ਕਿ ਏਸੇ ਸਕੂਲ ਦੀਆਂ ਵਿਦਿਆਰਥਣਾਂ ਬਾਨੀ ਡੋਗਰਾ ਨੇ ਦੂਜਾ ਅਤੇ ਅਕਸ਼ਰਾ ਨੇ ਤੀਜਾ ਸਥਾਨ ਹਾਸਿਲ ਕੀਤਾ। ਉਨ੍ਹਾਂ ਦੋਵਾਂ ਨੂੰ ਵੀ ਏਸੇ ਸਮਾਗਮ ਵਿੱਚ 2000 ਰੁਪਏ ਦੇ ਨਕਦ ਇਨਾਮ, ਯਾਦਗਾਰੀ ਚਿੰਨ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖੁਸ਼ੀ ਸਾਂਝੀ ਕਰਦਿਆਂ ਕਿਰਨਦੀਪ ਕੌਰ ਨਾਫਰੇ ਨੇ ਕਿਹਾ ਕਿ ਉਸ ਦੇ ਲਿਖੇ ਲੇਖ ਨੂੰ ਪਹਿਲਾ ਸਥਾਨ ਮਿਲਣ ਤੇ ਉਸਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜਿਸਦਾ ਸ਼੍ਰੇਹ ਉਹ ਆਪਣੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਨੀਰੂ ਕੌੜਾ ਸਮੇਤ ਬਾਕੀ ਟੀਚਰਾਂ ਨੂੰ ਦੇਣਾ ਚਾਹੁੰਦੀ ਹੈ ਜ਼ੋ ਵਿਦਿਆਰਥੀਆਂ ਦੇ ਅੰਦਰ ਦੀ ਕਲ੍ਹਾ ਨਿਖਾਰਨ ਲਈ ਮੌਕਾ ਦੇਣ ਦੇ ਨਾਲ ਨਾਲ ਸਹਿਯੋਗ ਵੀ ਦਿੰਦੇ ਹਨ।
ਉਨ੍ਹਾਂ ਇਸ ਕਾਮਯਾਬੀ ਲਈ ਆਪਣੇ ਵੱਡੇ ਭਰਾ ਹਰਸ਼ਦੀਪ ਸਿੰਘ ਮਹਿਦੂਦਾਂ (ਲੇਖਕ ਚਰਚਿਤ ਕਿਤਾਬ “ਮੂਲ ਮੈਂ”) ਨੂੰ ਵੀ ਸ਼ਰੇ ਦਿੰਦਿਆਂ ਕਿਹਾ ਕਿ ਮੁਕਾਬਲੇ ‘ਚ ਪਹਿਲੇ ਸਥਾਨ ‘ਤੇ ਆਏ ਲੇਖ “ਮਿਲਕ ਫਾਰ ਹੈਲਥ ਐਂਡ ਪ੍ਰੋਸਪੇਰਿਟੀ” ਦੀ ਚੋਣ ਵਿੱਚ ਉਸਦਾ ਵੀ ਯੋਗਦਾਨ ਹੈ। ਉਸਨੇ ਪੱਤਰਕਾਰੀ ਦੇ ਖੇਤਰ ਵਿੱਚ ਚੰਗਾ ਸਥਾਨ ਰੱਖਣ ਵਾਲੇ ਆਪਣੇ ਮਾਤਾ ਪਿਤਾ ਦਾ ਵਿਸ਼ੇਸ਼ ਧੰਨਵਾਦ ਕਰਦਿਆ ਕਿਹਾ ਕਿ ਉਹ ਹਰ ਖੇਤਰ ਵਿੱਚ ਉਸਨੂੰ ਪ੍ਰੋਤਸਾਹਿਤ ਕਰਦੇ ਹਨ ਜਿਸਦੀ ਬਦੌਲਤ ਉਸ ਵੱਲੋਂ ਕਈ ਹੋਰ ਮੁਕਾਬਲੇ ਵੀ ਜਿੱਤੇ ਗਏ ਹਨ।
Editor: Sat Pal Soni. Kindly Like,Share and Subscribe our youtube channel CPD NEWS. Contact for News and advertisement at Mobile No. 98034-50601
1701800cookie-check ਕਿਰਨਦੀਪ ਕੌਰ ਨਾਫਰੇ (ਮਹਿਦੂਦਾਂ) ਨੇ ਲੇਖ ਮੁਕਾਬਲੇ ਚ ਪਹਿਲਾ ਸਥਾਨ ਹਾਸਿਲ ਕਰਕੇ ਚਮਕਾਇਆ ਜਿਲ੍ਹੇ ਦਾ ਨਾਮ