ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 15 ਅਕਤੂਬਰ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਸਥਾਨਕ ਵਪਾਰ ਮੰਡਲ ਦੀ ਇੱਕ ਅਹਿਮ ਮੀਟਿੰਗ ਸਥਾਨਕ ਗੀਤਾ ਭਵਨ ਵਿਖੇ ਚੇਅਰਮੈਨ ਮਾਰਕਿਟ ਕਮੇਟੀ ਸੰਜੀਵ ਢੀਂਗਰਾ ਟੀਨਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਖਰੈਤੀ ਲਾਲ ਗਰਗ ਨੂੰ ਵਪਾਰ ਮੰਡਲ ਰਾਮਪੁਰਾ ਫੂਲ ਦਾ ਪ੍ਰਧਾਨ ਚੁਣਿਆ ਗਿਆ। ਖਰੈਤੀ ਲਾਲ ਗਰਗ ਪਹਿਲਾ ਵੀ ਵਪਾਰ ਮੰਡਲ ਦੇ ਪ੍ਰਧਾਨ ਰਹਿ ਚੁੱਕੇ ਹਨ ਤੇ ਸ਼ੀਤਲਾ ਬਿਰਧ ਆਸ਼ਰਮ ਦੇ ਸਰਪ੍ਰਸ਼ਤ ਵੱਜੋ ਸੇਵਾ ਨਿਭਾ ਰਹੇ ਹਨ।
ਵਿਧਾਇਕ ਗੁਰਪੀਤ ਸਿੰਘ ਕਾਂਗੜ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਸਰਕਾਰ ਵਪਾਰੀਆਂ ਲਈ ਸਹੂਲਤਾਂ ਲੈ ਕੇ ਆ ਰਹੀ ਹੈ ਇਸ ਨਾਲ ਵਪਾਰੀ ਵਰਗ ਨੂੰ ਜਿੱਥੇ ਰਾਹਤ ਮਿਲੇਗੀ ਉੱਥੇ ਹੀ ਵਪਾਰ ਦੀ ਉੱਨਤੀ ਹੋਵੇਗੀ। ਖਰੈਤੀ ਲਾਲ ਗਰਗ ਨੇ ਕਿਹਾ ਕਿ ਉਹ ਵਪਾਰੀਆਂ ਦੀ ਹਰ ਮੁਸ਼ਕਿਲ ਦਾ ਹੱਲ ਕਰਵਾਉਣ ਲਈ ਦਿਨ ਰਾਤ ਮਿਹਨਤ ਕਰਨਗੇ ਅਤੇ ਵਪਾਰੀਆਂ ਨੂੰ ਇਕਜੁੱਟ ਰੱਖਣ ਲਈ ਹਰ ਸੰਭਵ ਕੋਸਿ਼ਸ ਕਰਨਗੇ। ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਸਥਾਨਕ ਸ਼ਹਿਰ ਦੇ ਵਪਾਰੀਆਂ ਵੱਲੋ ਲੱਡੂ ਵੰਡੇ ਗਏ।
ਇਸ ਮੌਕੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸੁਨੀਲ ਬਿੱਟਾ, ਨੰਦੀਸ਼ਾਲਾ ਕਮੇਟੀ ਦੇ ਪ੍ਰਧਾਨ ਕਰਮਜੀਤ ਸਿੰਘ ਖਾਲਸਾ, ਸੀਨੀਅਰ ਕਾਂਗਰਸੀ ਆਗੂ ਰਾਕੇਸ਼ ਸਹਾਰਾ, ਸਾਬਕਾ ਪ੍ਰਧਾਨ ਸੁਰੇਸ਼ ਬਾਹੀਆ, ਯਸ਼ਪਾਲ ਢੀਂਗਰਾ, ਮੇਜਰ ਸਿੰਘ ਜੀ.ਐਸ, ਕਰਿਆਨਾ ਐਸੋਸ਼ੀਏਸ਼ਨ ਦੇ ਪ੍ਰਧਾਨ ਪੰਨਾ ਲਾਲ ਢੀਂਗਰਾ, ਅਸ਼ੋਕ ਆੜਤੀਆ, ਭੋਲਾ ਸ਼ਰਮਾ, ਰਮੇਸ਼ ਮੱਕੜ, ਗੁਰਪ੍ਰੀਤ ਸੀਟਾ, ਅਮਰਿੰਦਰ ਰਾਜਾ, ਟੈਨੀ ਬੁੱਗਰ, ਪ੍ਰੇਮ ਬਾਵਾ ਆਦਿ ਸ਼ਾਮਲ ਸਨ।
911610cookie-checkਗੁਰਪ੍ਰੀਤ ਕਾਂਗੜ ਦੀ ਅਗਵਾਈ ਹੇਠ ਖਰੈਤੀ ਲਾਲ ਗਰਗ ਬਣੇ ਵਪਾਰ ਮੰਡਲ ਦੇ ਪ੍ਰਧਾਨ