December 23, 2024

Loading

ਚੜ੍ਹਤ ਪੰਜਾਬ ਦੀ

ਰਾਮਪੁਰਾ ਫੂਲ , 6 ਆਗਸਤ (ਪ੍ਰਦੀਪ ਸ਼ਰਮਾ):ਸਥਾਨਕ ਸ਼ਹਿਰ ਦੇ ਰਾਮ ਬਾਗ ਵਿਖੇ ਸਿਵਰਾਤਰੀ ਦੇ ਪਾਵਨ ਪਵਿੱਤਰ ਦਿਹਾੜੇ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ਼ ਬਲਕਾਰ ਸਿੰਘ ਸਿੱਧੂ ਨੇ ਸਮੂਹ ਕਾਂਵੜੀਆ ਤੇ ਸਹਿਰ ਵਾਸੀਆਂ ਨਾਲ ਰਲਕੇ ਸਿਵਰਾਤਰੀ ਦਾ ਪਵਿੱਤਰ ਦਿਹਾੜਾ ਮਨਾਇਆ। ਉਨ੍ਹਾਂ ਕਿਹਾ ਕਿ ਸਾਨੂੰ ਸਭੇ ਸਾਂਝੀਵਾਲਤਾ ਦੇ ਹੋਕੇ ਤੇ ਪਹਿਰਾ ਦਿੰਦਿਆਂ ਸਾਰੇ ਗੁਰੂਆਂ, ਪੀਰਾਂ, ਪੈਗੰਬਰਾਂ ਦੇ ਦਿੱਤੇ ਉਦੇਸ਼ਾਂ ਦੀ ਪਾਲਣਾ ਕਰਦਿਆ ਪਿਆਰ ਤੇ ਸਾਂਤੀ ਨਾਲ ਮਿਲਕੇ ਰਹਿਣਾ ਚਾਹੀਦਾ ਹੈ। 

ਉਨ੍ਹਾਂ ਕੁੱਝ ਪਲ ਸਹਿਰ ਵਾਸੀਆਂ ਤੇ ਕਾਂਵੜੀਆ ਨਾਲ ਬਿਤਾਏ ਤੇ ਉਨ੍ਹਾਂ ਨਾਲ ਵਿਚਾਰ ਸਾਂਝੇ ਕੀਤੇ। ਇਸ ਮੌਕੇ ਹੋਰਨਾਂ ਤੋ ਇਲਾਵਾ ਰਾਮ ਬਾਗ ਦੇ ਪ੍ਰਧਾਨ ਰਜ਼ੇਸ ਕੁਮਾਰ, ਆਪ ਆਗੂ ਆਰ. ਐਸ. ਜੇਠੀ, ਮਨਿੰਦਰ ਕੁਮਾਰ, ਸੁਰੇਸ ਕੁਮਾਰ, ਅਰੁਣ ਸਿੰਗਲਾ ਕਮੇਟੀ ਮੈਬਰ, ਸਰਬਾ ਬਰਾੜ, ਕੁਲਵਿੰਦਰ ਕਾਲੌਕੇ, ਸੁਖਵੀਰ ਮਹਿਰਾਜ, ਰੇਹਮ ,ਕਾਲਾ ਚਹਿਲ ਤੇ ਗੁਰਦਾਸ ਜਟਾਣਾ ਆਦਿ ਹਾਜ਼ਰ ਸਨ।

71230cookie-checkਰਾਮ ਬਾਗ ਵਿਖੇ ਕਾਂਵੜੀਆ ਤੇ ਸਹਿਰ ਵਾਸੀਆ ਨਾਲ ਮਿਲਕੇ ਕੀਤੀ ਪੂਜਾ ਅਰਚਨਾ
error: Content is protected !!