December 22, 2024

Loading

ਚੜ੍ਹਤ ਪੰਜਾਬ ਦੀ

ਰਾਮਪੁਰਾ ਫੂਲ, 19 ਸਤੰਬਰ (ਪ੍ਰਦੀਪ ਸ਼ਰਮਾ): ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋ ਸ਼ਹਿਰ ਦੇ ਸੀਨੀਅਰ ਕਾਂਗਰਸ ਨੇਤਾ ਅਤੇ ਮੰਤਰੀ ਕਾਂਗੜ ਦੀ ਸੱਜੀ ਬਾਂਹ ਵਜੋ ਜਾਣੇ ਜਾਂਦੇ ਰਾਜੂ ਜੇਠੀ  ਆਪਣੇ ਸੈਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸਾਮਲ ਹੋਏ ਅਤੇ ਉਨ੍ਹਾਂ  ਨਾਲ ਪਿੰਡ ਮਹਿਰਾਜ ਕਾਂਗਰਸ ਦੇ ਮੌਜੂਦਾ ਕੌਸਲਰ ਤੋਤਾ ਸਿੰਘ ਅਤੇ ਸੰਜੀਵ ਕੁਮਾਰ ਜੇਠੀ ਬੇਜੀਪੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸਾਮਲ ਹੋ ਗਏ ਇਸ ਤੋ ਇਲਾਵਾ ਬਸੰਬਰ ਨਾਥ ਸੀਨੀਅਰ ਕਾਂਗਰਸੀ ਆਗੂ ਸਮੇਤ 100 ਪਰਿਵਾਰ ਅਕਾਲੀ ਅਤੇ ਕਾਂਗਰਸ ਪਾਰਟੀਆਂ ਛੱਡ ਹਲਕਾ ਇੰਚਾਰਜ ਬਲਕਾਰ ਸਿੱਧੂ ਦੀ ਅਗਵਾਈ ਚ ਆਪ ‘ਚ ਸ਼ਾਮਿਲ ਹੋਏ। 

ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਤੋ ਇਲਾਵਾ ਆਪ ਦੀ ਸੀਨੀਅਰ ਲੀਡਰਸ਼ਿਪ ਗੁਰਮੀਤ ਸਿੰਘ ਸਿਵੀਆ ਜਿਲਾ ਪ੍ਰਧਾਨ ਬਠਿੰਡਾ ਦਿਹਾਤੀ, ਬੂਟਾ ਸਿੰਘ ਬਲਾਕ ਪ੍ਰਧਾਨ ਗੋਨਿਆਣਾ, ਨਛੱਤਰ ਸਿੰਘ ਸਿੱਧੂ ਸੂਬਾ ਜੁਆਇੰਟ ਸਕੱਤਰ, ਲੇਖ ਰਾਜ ਜਿਲ੍ਹਾਂ ਵਾਇਸ ਪ੍ਰਧਾਨ ਵਪਾਰ ਮੰਡਲ, ਨਰੇਸ਼ ਕੁਮਾਰ ਬਿੱਟੂ ਜਿਲ੍ਹਾ ਸਕੱਤਰ,  ਵਪਾਰ ਮੰਡਲ,  ਜਸਬੀਰ ਸਿੰਘ ਬਲਾਕ ਪ੍ਰਧਾਨ ਭਾਈਰੂਪਾ, ਗੋਲਡੀ ਵਰਮਾ , ਰੂਬੀ ਫੂਲ ਸਰਕਲ ਇੰਚਾਰਜ, ਆਰ ਐਸ ਜੇਠੀ ਸੀਨੀਅਰ ਆਪ ਆਗੂ, ਰਿੱਕੂ ਜੇਠੀ,  ਗੋਰਾ ਲਾਲ ਸਾਬਕਾ ਸਰਪੰਚ, ਸਰਬਾ ਬਰਾੜ, ਬੌਬੀ ਫੂਲ, ਪਵਨ ਭਗਤਾਂ, ਬੰਤ ਸਿੰਘ ਆਦਿ ਹਾਜਰ ਸਨ।

ਇਸ ਮੌਕੇ ਆਮ ਆਦਮੀ ਪਾਰਟੀ ਵਿੱਚ ਸਾਮਲ ਹੋਣ ਵਾਲਿਆ ਨੂੰ ਹਲਕਾ ਇੰਚਾਰਜ ਬਲਕਾਰ ਸਿੱਧੂ ਨੇ ਸਿਰੋਪਾਓ ਪਿਕੇ ਸਨਮਾਨਿਤ ਕੀਤਾ । ਸਾਮਲ ਹੋਣ ਵਾਲਿਆ ਵਿੱਚ ਰਜਿੰਦਰ ਕੁਮਾਰ, ਜਸਵਿੰਦਰ ਨੀਟਾ, ਟੀਨਾ ਬਾਠ, ਵਿਪਨ ਸਰਮਾਂ,, ਗੁਰਤੇਜ ਸਿੰਘ, ਲਖਵਿੰਦਰ ਮਹਿਰਾਜ, ,ਮੰਗਲ ਮਹਿਰਾਜ, ਰਵੀ ਛਾਬੜਾ, ਸੰਜੀਵ ਕੁਮਾਰ, ਸਨੀ ਛਾਬੜਾ, ਦੀਪਕ ਛਾਬੜਾ, ਪ੍ਰਮੋਦ ਸਰਮਾ, ਗੁਰਜੰਟ ਸਿੰਘ ਨਰੇਸ਼ ਕੁਮਾਰ, ਗੁਰਟੇਕ ਸਿੰਘ ਜਗਤਾਰ ਸਿੰਘ ,ਕਾਲਾ, ਸਿਵਜੀ ਮਹਿਰਾਜ, ਹਰਦੀਪ ਬਾਠ ਫਰੂਟ ਕੰਪਨੀ, ਲਖਵਿੰਦਰ ਰਹਿਮੰਤ ਫਰੂਟ ਕੰਪਨੀ, ਪਰਵਿੰਦਰ ਸਿੰਘ ਹਰੀਸ਼ ਸਿੰਘ, ਵਿਜੇ ਕੁਮਾਰ ਆਦਿ ਤੋ ਇਲਾਵਾ ਸੈਕੜੇ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਵਿੱਚ ਸਮੂਹਲੀਅਤ ਕੀਤੀ।

83250cookie-checkਕਾਂਗਰਸ ਨੂੰ ਵੱਡਾ ਝੱਟਕਾ ,ਸੀਨੀਅਰ ਕਾਂਗਰਸੀ ਆਗੂ ਰਾਜੂ ਜੇਠੀ ਆਪਣੇ ਸੈਕੜੇ ਸਾਥੀਆਂ ਸਮੇਤ ਆਪ ਵਿੱਚ ਹੋਏ ਸਾਮਲ
error: Content is protected !!