ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 7 ਜੂਨ(ਭਾਰਤ ਭੂਸ਼ਣ/ਪ੍ਰਦੀਪ ਸ਼ਰਮਾਂ) ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਜਿਲਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਕਸਬਾ ਭਾਈਰੂਪਾ ਅਤੇ ਰਾਮਪੁਰਾ ਸ਼ਹਿਰ ਵਿਖੇ ਉਸਾਰੇ ਜਾਣ ਵਾਲੇ ਓਵਰਬਿ੍ਰਜ ਦੀਆਂ ਸਮੱਸਿਆਵਾਂ ਸੰਬੰਧੀ ਇੱਕ ਵਿਸੇਸ ਵਫਦ ਸੂਬਾਈ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ ਨੂੰ ਵਿਸਥਾਰ ਸਹਿਤ ਜਾਣੂ ਕਰਵਾਇਆ ਜਿਸ ਉਪਰੰਤ ਆਪਣੀ ਪ੍ਰਤੀਕਿਰਿਆ ਜਾਹਿਰ ਕਰਦੇ ਹੋਏ ਭਗਵੰਤ ਮਾਨ ਨੇ ਸੂਬਾ ਸਰਕਾਰ ਨੂੰ ਇੰਨਾਂ ਪੁਲਾਂ ਦੀ ਉਸਾਰੀ ਕਰਨ ਤੋਂ ਪਹਿਲਾਂ ਇੰਨਾਂ ਪੁਲਾਂ ਦੀ ਉਸਾਰੀ ਉਪਰੰਤ ਹੋਣ ਵਾਲੇ ਨੁਕਸਾਨ ਦੇ ਮੱਦੇਨਜਰ ਪੁਨਰ ਵਿਚਾਰ ਕਰਨ ਦੀ ਅਪੀਲ ਕੀਤੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਭਾਈਰੂਪਾ ਵਿਖੇ ਕੰਧਾਂ ਵਾਲਾ ਪੁਲ ਉਸਾਰੇ ਜਾਣ ਨਾਲ ਬੱਸ ਸਟੈਂਡ ਉੱਪਰ ਸਥਿਤ ਸਾਰੀ ਮਾਰਕੀਟ ਖਤਮ ਹੋ ਜਾਵੇਗੀ ਅਤੇ ਆਸ ਪਾਸ ਦੇ ਪਿੰਡਾਂ ਨੂੰ ਕਸਬਾ ਭਾਈਰੂਪਾ ਵਿਖੇ ਪਹੁੰਚਣ ਵਿੱਚ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਾਵੇਗਾ। ਇਸੇ ਤਰਾਂ ਰਾਮਪੁਰਾ ਸ਼ਹਿਰ ਵਿਖੇ ਫਲਾਈਓਵਰ ਦੇ ਨਿਰਮਾਣ ਨਾਲ ਸ਼ਹਿਰ ਦੋ ਭਾਗਾਂ ਵਿੱਚ ਵੰਡਿਆ ਜਾਵੇਗਾ ਅਤੇ ਫੈਕਟਰੀ ਰੋਡ ਅਤੇ ਰੇਲਵੇ ਰੋਡ ਦੀਆਂ ਸਾਰੀਆਂ ਦੁਕਾਨਾਂ ਭਾਰੀ ਮੰਦੇ ਦਾ ਸਿਕਾਰ ਹੋ ਜਾਣਗੀਆਂ ਜਿਸ ਕਰਕੇ ਇਹਨਾਂ ਸੱਮਸਿਆਵਾਂ ਨੂੰ ਦੇਖਦੇ ਹੋਏ ਭਾਈਰੂਪਾ ਵਿਖੇ ਪਿਲਰਾਂ ਵਾਲਾ ਪੁਲ ਅਤੇ ਰਾਮਪੁਰਾ ਸ਼ਹਿਰ ਵਿਖੇ ਅੰਡਰਬਿ੍ਰਜ ਬਣਾ ਕੇ ਸੂਬਾ ਸਰਕਾਰ ਸਥਾਨਕ ਲੋਕਾਂ ਨੂੰ ਟਰੈਫਿਕ ਸਬੰਧੀ ਰਾਹਤ ਪ੍ਦਾਨ ਕਰ ਸਕਦੀ ਹੈ ਉਨਾਂ ਅੱਗੇ ਕਿਹਾ ਕਿ ਇਨਾਂ ਪੁਲਾਂ ਦੀ ਉਸਾਰੀ ਰੋਕਣ ਲਈ ਦੋਵਾਂ ਥਾਵਾਂ ਤੇ ਦੁਕਾਨਦਾਰਾਂ ਵੱਲੋਂ ਲਗਾਏ ਧਰਨੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਉਸਾਰੇ ਜਾਣ ਵਾਲੇ ਪੁਲ ਲੋਕਾਂ ਲਈ ਸੁਵਿਧਾ ਨਹੀਂ ਬਲਕਿ ਦੁਵਿਧਾ ਖੜੀ ਕਰਨਗੇ। ਇਸ ਮੋਕੇ ਦਿਹਾਤੀ ਪ੍ਰਧਾਨ ਗੁਰਜੰਟ ਸਿੰਘ ਸਿਵੀਆ, ਜਰਨਲ ਸਕੱਤਰ ਰਾਕੇਸ ਪੁਰੀ, ਬੀਬੀ ਬਲਜਿੰਦਰ ਕੌਰ ਤੁੰਗਵਾਲੀ, ਕਮਲ ਕੌਰ ਆਦਿ ਵਿਸ਼ੇਸ ਤੌਰ ਤੇ ਹਾਜਰ ਸਨ।