ਚੜ੍ਹਤ ਪੰਜਾਬ ਦੀ ( ਬਿਊਰੋ ) : ਸਿੰਘ ਬਾਰਡਰ ਵਿਖੇ ਮੇਨ ਸਟੇਜ ਦੇ ਪਿਛਲੇ ਪਾਸੇ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਵਿੱਚ ਕਿਸਾਨ ਗੁਰਦੀਪ ਸਿੰਘ ਸਿੱਧੂ,ਅਤੇ ਸੰਯੂਕਤ ਕਿਸਾਨ ਮੋਰਚੇ ਦੇ ਸਹਿਯੋਗ ਨਾਲ ਕਿਸਾਨੀ ਸੰਘਰਸ਼ ਮੋਰਚੇ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿੱਤ ਅਤੇ ਤਿੰਨ ਕਾਲੇ ਕਾਨੂੰਨਾਂ ਰਦ ਕਰਵਾਉਣ ਲਈ ਚੱਲ ਰਹੇ ਖੂਨਦਾਨ ਕੈਂਪ ਰਾਹੀਂ ਅੱਜ ਤਕ ਸਤ ਖੂਨ ਦੀਆਂ ਚਿੱਠੀਆਂ ਪ੍ਰਧਾਨ ਮੰਤਰੀ, ਉਪ ਰਾਸ਼ਟਰਪਤੀ,ਰਾਸ਼ਟਰਪਤੀ ਨੂੰ ਤਿੰਨ ਕਾਲੇ ਕਾਨੂੰਨਾਂ ਨੂੰ ਰਦ ਕਰਵਾਉਣ ਲਈ ਲਿਖੀਆ ਜਾ ਚੁੱਕੀਆ ਹਨ ।
ਪ੍ਰੈਸ ਨੂੰ ਜਾਣਕਾਰੀ ਦਿੰਦਿਆ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਦਸਿਆ ਕਿ ਅੱਜ ਅਠਵੇਂ ਦਿਨ ਖੂਨਦਾਨ ਕੈਂਪ ਵਿੱਚ ਕੁਲਦੀਪ ਸਿੰਘ ਢਿੱਲੋਂ ਦਿਆਲਾ ਵਾਲਿਆ ਦੇ ਖੂਨ ਨਾਲ ਭਿੱਜੀ ਚਿੱਠੀ ਲਿਖੀ ਤੇ 65 ਨੌਜਵਾਨਾਂ ਦੇ ਦਸਤਖ਼ਾਂ ਵਾਲੀ ਅਠਵੀਂ ਖੂਨ ਦੀ ਚਿੱਠੀ ਸੰਯੂਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਗੁਰਦੀਪ ਸਿੰਘ ਸਿੱਧੂ, ਜੰਗਬੀਰ ਸਿੰਘ ਚੌਹਾਨ, ਮੁਕੇਸ਼ ਚੰਦਰ ਰਾਹੀਂ ਸੁਪਰੀਮ ਕੋਰਟ ਚੀਫ ਜਸਟਿਸ ਨੂੰ ਭੇਜੀ।
ਇਸ ਮੌਕੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਖੂਨ ਦੀ ਚਿੱਠੀ ਰਾਹੀਂ ਬੇਨਤੀ ਕੀਤੀ ਕਿ ਆਪ ਜੀ ਸੰਵਿਧਾਨ ਦੀ ਸਭ ਤੋ ਉਚੀ ਪੱਦਵੀ ਤੇ ਬੈਠੇ ਹੋ ਔਰ ਆਪ ਜੀ ਦਾ ਇਹ ਫ਼ਰਜ਼ ਬਣਦਾ ਹੈ ਕਿ ਜਿਸ ਦੇਸ਼ ਲਈ ਸੰਵਿਧਾਨ ਬਣਿਆ ਹੈ ਉਸ ਦੇਸ਼ ਦੇ ਸਾਰੇ ਹੀ ਲੋਕ ਸੰਵਿਧਾਨ ਦੀ ਪਾਲਣਾ ਕਰਨ ,ਪਰ ਅੱਜ ਸਾਡੇ ਦੇਸ਼ ਦੀ ਸਰਕਾਰ ਨੇ ਸੰਵਿਧਾਨ ਦੀ ਉਲੰਘਣਾ ਕਰਕੇ ਉਸ ਨੂੰ ਕਿੱਲੀ ਤੇ ਟੰਗ ਕੇ ਜਿਹੜੇ ਤਿੰਨ ਕਾਲੇ ਕਾਨੂੰਨਾਂ ਨੂੰ ਪਾਸ ਕੀਤੇ ਹਨ ਇਹ ਕਾਨੂੰਨ ਕਿਸਾਨ ਅਤੇ ਦੇਸ਼ ਦੇ ਹਰੇਕ ਵਿਅਕਤੀ ਲਈ ਮੌਤ ਦਾ ਫ਼ਤਵਾ ਹਨ । ਸੋ ਸਾਡੀ ਜਥੇਬੰਦੀ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ, ਸੰਯੂਕਤ ਕਿਸਾਨ ਮੋਰਚਾ ਅਤੇ ਸਮੂਹ ਦੇਸ਼ ਦੇ ਕੀਰਤੀ ਕਿਸਾਨਾਂ ਦੀ ਆਪ ਜੀ ਨੂੰ ਬੇਨਤੀ ਹੈ ਕਿ ਸਰਕਾਰ ਨੂੰ ਨਸੀਅਤ ਦੇ ਕੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਓ ਤਾਂ ਕਿ ਸਮੁੱਚੇ ਭਾਰਤ ਵਾਸੀਆਂ ਦਾ ਸੰਵਿਧਾਨ ਵਿੱਚ ਵਿਸ਼ਵਾਸ਼ ਬਣਿਆ ਰਹੇ। ਇਸ ਮੌਕੇ ਤੇ ਬਲਵੰਤ ਸਿੰਘ ਬਹਿਰਾਮਕੇ,ਪਲਵਿੰਦਰ ਸਿੰਘ ਮਠੋਲਾ, ਬਲਜਿੰਦਰ ਸਿੰਘ, ਮਲਕੀਤ ਸਿੰਘ ਬਜੀਦਪੁਰ, ਹਰਜਿੰਦਰ ਸਿੰਘ ਸਤਨਾਮ ਸਿੰਘ ਰਾਣਾ, ਬਲਦੇਵ ਸਿੰਘ ਸਮਰਾ,ਭਾਈ ਬਲਜੀਤ ਸਿੰਘ ਚੰਦਮਾਜਰਾ, ਜਸਬੀਰ ਸਿੰਘ, ਅਮਰਜੀਤ ਸਿੰਘ ਰੜਾ,ਕਵੀਸ਼ਰ ਭਾਈ ਮਨਜੀਤ ਸਿੰਘ,ਰਾਜਿੰਦਰ ਸਿੰਘ ਰਾਜੂ ਆਦਿ ਹਾਜ਼ਰ ਸਨ।